ਕੁੱਕ ਮਨਜੀਤ ਕੌਰ ਸਵੈ ਇੱਛਾ ਸੇਵਾ ਮੁਕਤੀ ਤੇ ਸਨਮਾਨਿਤ 

Spread the love
 ਕਪੂਰਥਲਾ, 28 ਮਾਰਚ (ਕੌੜਾ)- ਸਰਕਾਰੀ ਪ੍ਰਾਇਮਰੀ ਸਕੂਲ ਤੋਤੀ ਤੋਂ ਕੁੱਕ ਮਨਜੀਤ ਕੌਰ ਵੱਲੋ ਸਵੈ ਇੱਛਾ ਨਾਲ ਲਈ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ ਗਈ l  ਸਕੂਲ ਦੇ ਸਮੂਹ ਸਟਾਫ, ਸੈਂਟਰ ਹੈਡ ਟੀਚਰ ਮੁਹੱਬਲੀਪੁਰ ਸ੍ਰ ਕੁਲਦੀਪ ਸਿੰਘ,ਐਸ ਐਮ ਸੀ ਚੇਅਰਮੈਨ ਸਰਦਾਰ ਮੰਗਾ ਸਿੰਘ, ਸਰਪੰਚ, ਸਰਦਾਰ ਕੇਵਲ ਸਿੰਘ ਅਤੇ ਸਮੂਹ ਪੰਚਾਇਤ ਵੱਲੋਂ ਮਨਜੀਤ ਕੌਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆl ਇਸ ਮੌਕੇ ਤੇ ਸਕੂਲ ਮੁਖੀ ਤੇ ਈ ਟੀ ਟੀ ਅਧਿਆਪਕ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਜਸਪਾਲ ਸਿੰਘ ਨੇ ਮਨਜੀਤ ਕੌਰ ਨੂੰ ਉਹਨਾਂ ਦੀ ਸੇਵਾ ਮੁਕਤੀ ਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਵਿਦਾਇਗੀ ਦਿੱਤੀ ਤੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ 17 ਸਾਲ ਲਗਾਤਾਰ ਸਕੂਲ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਖਾਲੀ ਹੱਥ ਘਰ ਜਾ ਰਹੇ ਹਨ l ਸਕੂਲ ਮੁਖੀ ਜਸਪਾਲ ਸਿੰਘ ਨੇ ਕਿਹਾ ਕਿ ਇਹ ਅੱਜ ਦੀ ਤਰਾਸਦੀ ਹੈ ਕਿ ਪੰਜਾਬ ਦੇ ਸਮੂਹ ਸਕੂਲਾਂ ਵਿੱਚ ਕੁੱਕ ਬੀਬੀਆਂ 3000 ਦੀ ਨਿਗੁਨੀਆਂ ਤਨਖਾਹਾਂ ਤੇ ਕੰਮ ਕਰ ਰਹੀਆਂ ਹਨ l ਇਸ ਤਨਖਾਹ ਨੂੰ ਮਹਿੰਗਾਈ ਦੇ ਦੌਰ ਵਿੱਚ ਬਿਲਕੁਲ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ l ਇਸ ਸਮੇਂ ਤੇ ਜਸਪਾਲ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੁੱਕ ਬੀਬੀਆਂ ਦੀ ਤਨਖਾਹ ਵਿੱਚ ਤੁਰੰਤ ਵਾਧਾ ਕੀਤਾ ਜਾਵੇ ਤਾਂ ਜੋ ਉਹ ਮਾਨ ਸਨਮਾਨ ਦੇ ਨਾਲ ਆਪਣੀ ਸਰਵਿਸ ਪੂਰੀ ਕਰ ਸਕਣ l ਇਸ ਮੌਕੇ ਤੇ  ਰਾਜਦੀਪ ਕੌਰ, ਮੈਡਮ ਰਚਨਾ, ਮੈਡਮ ਰੁਪਿੰਦਰ ਕੌਰ, ਈ ਟੀ ਟੀ ਅਧਿਆਪਕ ਅਮਨਦੀਪ ਸਿੰਘ, ਕੁੱਕ ਅਮਰਜੀਤ ਕੌਰ, ਕੁਲਵਿੰਦਰ ਕੌਰ, ਜਸਵੀਰ ਕੌਰ ਤੇ ਬੱਚਿਆਂ ਦੇ ਮਾਪੇ ਹਾਜਰ ਸਨ l
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *