ਗੁਰਦੁਆਰਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲਿਖਾਰੀ ਕਾਉਂਟਰ ‘ਤੇ ਚੜਾਵੇ ਲਈ ਲਗਾਈ ਮਾਨਵ ਰਹਿਤ (ਈ-ਗੋਲਕ) ਮਸ਼ੀਨ

Spread the love

ਅੰਮ੍ਰਿਤਸਰ 17ਅਪ੍ਰੈਲ ( ਦਿਨੇਸ਼ ਸੋਨੀ)ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਛੋਹ ਪ੍ਰਾਪਤ ਅਸਥਾਨ, ਗੁਰਦੁਆਰਾ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਚਲਨਗਰ ਸਾਹਿਬ, ਨਾਂਦੇੜ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਅਤੇ ਇਨ੍ਹਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਇਸ ਨੂੰ ਧਿਆਨ ਵਿੱਚ ਰਖਦਿਆਂ, ਗੁਰਦੁਆਰਾ ਬੋਰਡ ਦੇ ਮੁੱਖ ਪ੍ਰਬੰਧਕ, ਡਾ. ਵਿਜੇ ਸਤਬੀਰ ਸਿੰਘ ਜੀ ਦੇ ਈ-ਗੋਲਕ ਦੇ ਸੰਕਲਪ ਦੇ ਸਦਕੇ ਗੁਰਦੁਆਰਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲਿਖਾਰੀ ਕਾਉਂਟਰ’ਤੇ ਚੜਾਵੇ ਲਈ ਇੱਕ ਮਾਨਵ ਰਹਿਤ ਮਸ਼ੀਨ ਲਗਾ ਕੇ ਕੀਤੀ ਗਈ ਹੈ। ਜਿਸ ਨਾਲ ਸੰਗਤਾਂ ਮਸ਼ੀਨ ‘ਤੇ QR ਕੋਡ ਸਕੈਨ ਕਰਕੇ ਆਸਾਨੀ ਨਾਲ ਆਪਣਾ ਦਸਵੰਦ ਗੁਰੂ ਸਾਹਿਬ ਜੀ ਦੀ ਗੋਲਕ ਵਿਚ ਜਮਾ ਕਰਾ ਸਕਦੇ ਹਨ। ਇਸ ਮਸ਼ੀਨ ਰਾਹੀ ਸੰਗਤਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਆਪਣੀਆਂ ਅਰਦਾਸਾਂ, ਪ੍ਰਸਾਦਿ, ਲੰਗਰ ਸੇਵਾਵਾਂ ਆਦਿ ਲਈ ਸੇਵਾ ਕਰਨ ਵਿੱਚ ਮਦਦ ਹੋਵੇਗੀ। ਇਸ ਮਸ਼ੀਨ ਰਾਹੀਂ ਦਸਵੰਦ ਦੇਣ ਵਾਲੇ ਸੰਗਤਾਂ ਨੂੰ ਨਾਲ ਹੀ ਉਨ੍ਹਾਂ ਦੇ ਭੇਟਾਂ ਦੀ ਰਸੀਦ ਪ੍ਰਾਪਤ ਹੋਵੇਗੀ, ਜਿਸ ‘ਤੇ ਭੇਟਾ ਦੇਣ ਵਾਲੇ ਦਾ ਨਾਮ, ਅਰਦਾਸ ਅਤੇ ਸੇਵਾ ਦੀ ਭੇਟਾ ਲਿਖੀ ਹੋਵੇਗੀ। ਵਿਸਾਖੀ ਦੇ ਸ਼ੁਭ ਦਿਹਾੜੇ ‘ਤੇ ਅਰਦਾਸ ਕਰ ਕੇ ਸੰਗਤਾਂ ਲਈ ਇਸ ਮਸ਼ੀਨ ਦਾ ਉਦਘਾਟਨ ਗੁਰਦੁਆਰਾ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਸਮੇਂ, ਡਾਕਟਰ ਸਾਹਿਬ ਦੇ ਨਾਲ, ਸ੍ਰ. ਜਸਵੰਤ ਸਿੰਘ ਜੀ (ਬੌਬੀ) ਦਿੱਲੀ, ਸ੍ਰ. ਰਵਿੰਦਰ ਸਿੰਘ ਜੀ ਬੁੰਗਈ, ਸਾਬਕਾ ਸਕੱਤਰ ਗੁਰੂਦਵਾਰਾ ਬੋਰਡ, ਗੁਰਦੁਆਰਾ ਬੋਰਡ ਦੇ ਸੁਪਰਡੈਂਟ ਸ੍ਰ. ਗੁਰਬਚਨ ਸਿੰਘ ਸ਼ਿਲੇਦਾਰ, ਸੀਨੀਅਰ ਸਹਾ. ਸੁਪਰਡੈਂਟ ਸ੍ਰ. ਸ਼ਰਨ ਸਿੰਘ ਸੋਢੀ, ਸਹਾ. ਸੁਪਰਡੈਂਟ ਸ੍ਰ. ਹਰਜੀਤ ਸਿੰਘ ਕੜੇਵਾਲੇ, ਸ੍ਰ. ਰਵਿੰਦਰ ਸਿੰਘ ਕਪੂਰ, ਸ੍ਰ. ਬਲਵਿੰਦਰ ਸਿੰਘ ਫੌਜੀ, ਸ੍ਰ. ਜੈਮਲ ਸਿੰਘ ਢਿੱਲੋਂ, ਮੀਡੀਆ ਵਿਭਾਗ ਇੰਚਾਰਜ ਸ੍ਰ. ਸਤਵਿੰਦਰ ਸਿੰਘ ਚਿਰਾਗੀਆ ਅਤੇ ਹੋਰ ਕਰਮਚਾਰੀ ਹਾਜ਼ਰ ਸਨ।

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *