ਡਾ.ਕੁਲਦੀਪ ਸਿੰਘ ਵੱਲੋਂ ਯੂ.ਪੀ.ਐੱਸ. ਸੀ. ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਲੈਕਚਰ

Spread the love

ਸ੍ਰੀ ਗੋਇੰਦਵਾਲ ਸਾਹਿਬ, 13  ਦਸੰਬਰ  (ਕਰਨੈਲ ਸਿੰਘ ਰਿੰਕੂ ) ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ  ਸੈਂਟਰ ਫ਼ਾਰ ਸਿਵਲ ਸਰਵਿਸਿਜ਼ (ਯੂ.ਪੀ.ਐੱਸ. ਸੀ.) ਦੇ ਵਿਦਿਆਰਥੀਆਂ ਨੂੰ ਡਾ.ਕੁਲਦੀਪ ਸਿੰਘ ਦੁਆਰਾ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਡਾ.ਕੁਲਦੀਪ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਸੇਵਾ ਮੁਕਤ ਪ੍ਰੋਫ਼ੈਸਰ ਹਨ। ਯੂ.ਪੀ.ਐੱਸ. ਸੀ. ਸੈਂਟਰ ਦੇ ਡਾਇਰੈਕਟਰ ਸ.ਕਰਨੈਲ ਸਿੰਘ ਆਈ.ਆਰ.ਐੱਸ.(ਰਿਟਾ.) ਨੇ ਦੱਸਿਆ ਕਿ ਡਾ.ਕੁਲਦੀਪ ਸਿੰਘ “ਅਮਰੀਕਾ ਵਿੱਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ) ਉੱਪਰ ਪੈਣ ਵਾਲੇ ਪ੍ਰਭਾਵ” ਵਿਸ਼ੇ ਉੱਪਰ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਡਾ.ਕੁਲਦੀਪ ਸਿੰਘ ਨੇ ਦੱਸਿਆ ਕਿ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਅਮਰੀਕਾ ਦੀ ਨੀਤੀ ਕੇਵਲ ਉਸਦੇ ਆਪਣੇ ਹਿੱਤਾਂ ਪ੍ਰਤੀ ਹੀ ਕੇਂਦਰਿਤ ਹੋਵੇਗੀ। ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਵਿਸ਼ਵ ਵਪਾਰ ਸੰਗਠਨ ਨੂੰ ਘੱਟ ਅਹਿਮੀਅਤ ਦੇਵੇਗਾ ਕਿਉਂਕਿ ਟਰੰਪ ਅਨੁਸਾਰ ਅਜਿਹੇ ਸੰਗਠਨਾਂ ਦੀ ਕਾਰਜਪ੍ਰਣਾਲੀ ਅਮਰੀਕਾ ਦੇ ਆਰਥਿਕ ਹਿੱਤਾਂ ਦੇ ਵਿਰੁੱਧ ਹੈ। ਅਮਰੀਕਾ ਦੇ ਵਪਾਰ ਨੂੰ ਨੁਕਸਾਨ ਹੁੰਦਾ ਹੈ ਇਸ ਲਈ ਅਮਰੀਕਾ ਵਿਸ਼ਵ ਵਪਾਰ ਸੰਗਠਨ ਦੀ ਬੁਨਿਆਦੀ ਵਿਚਾਰਧਾਰਾ ਦੇ ਉਲਟ ਹਰ ਦੇਸ਼ ਨਾਲ ਵੱਖਰੀ-ਵੱਖਰੀ ਵਪਾਰ ਨੀਤੀ ਅਪਣਾਵੇਗਾ।ਡਾ.ਕੁਲਦੀਪ ਸਿੰਘ ਨੇ ਦੱਸਿਆ ਕਿ ਟਰੰਪ ਨਾ ਕੇਵਲ ਵਿਸ਼ਵ ਵਪਾਰ ਸੰਗਠਨ ਬਲਕਿ ਹੋਰ ਅੰਤਰਰਾਸ਼ਟਰੀ ਸੰਗਠਨ ਜਿਵੇਂ ਯੂ.ਐੱਨ.ਓ. ਵਾਤਾਵਰਨ ਸੰਬੰਧੀ ਕਾਨਫਰੰਸ ਆਫ਼ ਪਾਰਟੀਸ (ਸੀ.ਓ.ਪੀ.) ਵਿੱਚ ਕੇਵਲ ਅਮਰੀਕੀ ਹਿੱਤਾਂ ਦੇ ਦਿਸ਼੍ਰਟੀਕੋਣ ਤੋਂ ਕਾਰਜਸ਼ੀਲ ਰਹਿਣਗੇ। ਇਸ ਦੇ ਨਤੀਜੇ ਵਜੋਂ ਅਜਿਹੇ ਸੰਗਠਨਾਂ ਦੀ ਮਹੱਤਤਾ ਘੱਟੇਗੀ ਅਤੇ ਨਾ ਹੀ ਅਮਰੀਕਾ ਤੋਂ ਇਹਨਾਂ ਨੂੰ ਜ਼ਿਆਦਾ ਮਾਲੀ ਸਹਾਇਤਾ ਮਿਲ ਸਕੇਗੀ। ਉਹਨਾਂ

ਨੇ ਦੱਸਿਆ ਕਿ ਅਜਿਹੇ ਹਾਲਾਤਾਂ ਵਿੱਚ ਵਿਸ਼ਵ ਦੇ ਬਾਕੀ ਦੇਸ਼ਾ ਦੀਆਂ ਆਰਥਿਕ ਅਤੇ ਵਿਦੇਸ਼ ਨੀਤੀਆਂ ਉੱਪਰ ਵੀ ਪ੍ਰਭਾਵ ਪਵੇਗਾ। ਭਾਰਤ ਨੂੰ ਵੀ ਅਜਿਹੇ ਬਦਲਦੇ ਹਾਲਾਤਾਂ ਅਨੁਸਾਰ ਆਪਣੀ ਨੀਤੀਆਂ ਨੂੰ ਘੜਣ ਦੀ ਜ਼ਰੂਰਤ ਹੈ। ਵਿਦਿਆਰਥੀਆਂ ਵੱਲੋਂ ਡਾ.ਕੁਲਦੀਪ ਸਿੰਘ ਕੋਲੋ ਆਪਣੇ ਸ਼ੰਕੇ ਦੂਰ ਕੀਤੇ ਗਏ। ਇਸ ਮੌਕੇ ਤੇ ਯੂ.ਪੀ.ਐੱਸ.ਸੀ. ਵਿੰਗ ਦੇ ਕੁਆਰਡੀਨੇਟਰ ਡਾ.ਗੁਰਪ੍ਰੀਤ ਸਿੰਘ ਉੱਪਲ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *