ਦਰਬਾਰ ਸਾਂਈ ਮੰਗੂ ਸ਼ਾਹ ਪਿੰਡ ਸਾਹਨੀ ਵਿਖੇ ਲਗਾਇਆ 555ਵੇਂ ਗੁਰਪੁਰਬ ਨੂੰ ਸਮਰਪਿਤ ਮਹਾਨ ਖੂਨ ਦਾਨ ਕੈਂਪ

Spread the love
ਦਰਬਾਰ ਸਾਂਈ ਮੰਗੂ ਸ਼ਾਹ ਪਿੰਡ ਸਾਹਨੀ ਵਿਖੇ ਲਗਾਇਆ 555ਵੇਂ ਗੁਰਪੁਰਬ ਨੂੰ ਸਮਰਪਿਤ ਮਹਾਨ ਖੂਨ ਦਾਨ ਕੈਂਪ
* ਕੈਂਪ ਦੌਰਾਨ 81 ਯੁਨਿਟ ਖੂਨ ਹੋਇਆ ਇਕੱਤਰ
ਫਗਵਾੜਾ 22 ਨਵੰਬਰ (  ਪ੍ਰੀਤ ਕੌਰ ਪ੍ਰੀਤੀ      ) ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਗੁਰਪੁਰਬ ਨੂੰ ਸਮਰਪਿਤ ਪਹਿਲਾ ਮਹਾਨ ਖੂਨਦਾਨ ਕੈਂਪ ਪ੍ਰਵਾਸੀ ਭਾਰਤੀਆਂ, ਸਮੂਹ ਗ੍ਰਾਮ ਪੰਚਾਇਤ, ਜਲੰਧਰ ਬਲੱਡ ਸੇਵਾ, ਗੁਰਾਇਆ ਬਲੱਡ ਸੇਵਾ ਅਤੇ ਲਾਡੋਵਾਲੀ ਯੂਥ ਫਰੰਟ ਦੇ ਸਹਿਯੋਗ ਸਦਕਾ ਨੌਜਵਾਨ ਸਭਾ ਪਿੰਡ ਸਾਹਨੀ ਵਲੋਂ ਦਰਬਾਰ ਧੰਨ ਧੰਨ ਨੂਰ-ਏ-ਖੁਦਾ ਸਾਂਈ ਮੰਗੂ ਸ਼ਾਹ ਪਿੰਡ ਸਾਹਨੀ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਦੋਆਬਾ ਹਸਪਤਾਲ ਬਲੱਡ ਸੈਂਟਰ ਦੀ ਟੀਮ ਵਲੋਂ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਲਗਾਇਆ ਗਿਆ। ਕੈਂਪ ਦੌਰਾਨ ਨੌਜਵਾਨਾਂ ਨੇ ਵੱਧ-ਚੜ੍ਹ ਕੇ ਖੂਨਦਾਨ ਵਿਚ ਹਿੱਸਾ ਲਿਆ। ਕੈਂਪ ਦਾ ਉਦਘਾਟਨ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਵਲੋਂ ਕੀਤਾ ਗਿਆ। ਉਹਨਾਂ ਸਮੂਹ ਹਾਜਰੀਨ ਅਤੇ ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਮਹਾਨ ਦਾਨ ਹੈ ਕਿਉਂਕਿ ਇਸ ਨਾਲ ਖੂਨ ਦੀ ਘਾਟ ਕਾਰਨ ਮੌਤ ਨਾਲ ਸੰਘਰਸ਼ ਕਰ ਰਹੇ ਲੋਕਾਂ ਨੂੰ ਨਵੀਂ ਜਿੰਦਗੀ ਮਿਲਦੀ ਹੈ। ਉਹਨਾਂ ਸਮੂਹ ਖੂਨਦਾਨੀਆਂ ਨੂੰ ਅਸ਼ੀਰਵਾਦ ਦੇ ਨਾਲ ਸਰਟੀਫਿਕੇਟ ਵੀ ਪ੍ਰਦਾਨ ਕੀਤੇ। ਪ੍ਰਬੰਧਕਾਂ ਸਰਪੰਚ ਬੀਬੀ ਬਖਸ਼ਿੰਦਰ ਬਾਂਸਲ ਪਤਨੀ ਸੁਖਦੇਵ ਸਿੰਘ ਬਾਂਸਲ, ਸ਼ਰਨ ਕਾਹਲੋਂ ਨੇ ਦੱਸਿਆ ਕਿ ਕੈਂਪ ਦੌਰਾਨ 81 ਯੁਨਿਟ ਖੂਨ ਇਕੱਤਰ ਕੀਤਾ ਗਿਆ ਹੈ। ਉਹਨਾਂ ਸਮੂਹ ਖੂਨਦਾਨੀਆਂ ਤੋਂ ਇਲਾਵਾ ਕੈਂਪ ਵਿਚ ਸਹਿਯੋਗ ਲਈ ਐਨ.ਆਰ.ਆਈ. ਜਸਵੀਰ ਸਿੰਘ ਕਾਲਾ, ਸੁਰਿੰਦਰ ਸਿੰਘ ਕਾਹਲੋਂ, ਤੀਰਥ ਸਿੰਘ ਕਾਹਲੋਂ, ਮਨਦੀਪ ਸਿੰਘ ਕਾਹਲੋਂ, ਸਤਿੰਦਰ ਸਿੰਘ ਕਾਹਲੋਂ, ਦਲਜਿੰਦਰ ਸਿੰਘ ਕਾਹਲੋਂ, ਸੰਦੀਪ ਸਿੰਘ ਕਾਹਲੋਂ, ਜੋਹਨ ਕਾਹਲੋਂ, ਪੰਮਾ ਕਾਹਲੋਂ, ਗੁਰਪ੍ਰੀਤ ਕਾਹਲੋਂ, ਅਨਮੋਲ ਕੌਸ਼ਲ ਅਤੇ ਹਸਰਤ ਕੌਸ਼ਲ ਦਾ ਕੈਂਪ ਵਿਚ ਸਹਿਯੋਗ ਲਈ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਪੰਚਾਇਤ ਮੈਂਬਰ ਮੇਜਰ ਸਿੰਘ, ਜਸਵਿੰਦਰ ਕੌਰ, ਪਤਨੀ ਹਰਨੇਕ ਸਿੰਘ, ਅਮਰੀਕ ਸਿੰਘ ਮੀਕਾ, ਦਵਿੰਦਰ ਪਾਲ ਕੌਸ਼ਲ, ਰਾਜਵਿੰਦਰ ਕੌਰ, ਹਰਵਿੰਦਰ ਸਿੰਘ ਕਾਹਲੋਂ, ਸੁਰਿੰਦਰ ਸਿੰਘ ਰਮਨਦੀਪ ਸਿੰਘ ਕਾਹਲੋਂ, ਸਤਨਾਮ ਸਿੰਘ ਕਾਹਲੋਂ, ਪਰਗਟ ਸਿੰਘ ਅਕਾਲਗੜ੍ਹ, ਕਮਲ ਕਾਹਲੋਂ, ਰਣਦੀਪ ਸਿੰਘ, ਬਲਦੇਵ ਸਿੰਘ ਰਾਮਾਮੰਡੀ, ਸੁੱਖ ਵਿਰਦੀ, ਸਤਨਾਮ ਸਿੰਘ ਭੁੰਗਰਨੀ, ਕੁਲਵੰਤ ਲੱਖਪੁਰ, ਬਾਬਾ ਮਲੰਗ ਸਾਹਨੀ, ਬਾਬਾ ਧੰਨਾ ਜੀ, ਜਥੇਦਾਰ ਰਣਜੀਤ ਸਿੰਘ ਰਾਣਾ, ਬੀਬੀ ਅਮਰਜੀਤ ਕੌਰ, ਬੀਬੀ ਕਸ਼ਮੀਰ ਕੌਰ, ਸਤਵਿੰਦਰ ਕੌਰ, ਜਸਵੀਰ ਕੌਰ, ਜਸਕਰਨ ਭਗਵਾੜਾ, ਸੋਹਨ ਸਿੰਘ
ਪਰਮਾਰ ਸਾਬਕਾ ਕੌਂਸਲਰ ਫਗਵਾੜਾ, ਸਾਬੀ ਬਸਰਾ, ਸੁਖਵੀਰ ਘੱਗ, ਅਭੀ ਸੇਠੀ, ਵੀਰ ਕਰਨ, ਦਿਨੇਸ਼ ਠਾਕੁਰ, ਬੋਧ ਰਾਜ ਭੱਟੀ, ਇੰਦਰ ਕਾਹਲੋਂ, ਹਰਵਿੰਦਰ ਕਾਹਲੋਂ, ਕਾਲਾ ਸਾਹਨੀ, ਕਮਲਜੀਤ ਸਿੰਘ, ਜੱਗੀ ਕਾਹਲੋਂ, ਸੇਵਾ ਰਾਮ, ਦੀਪ ਕਾਹਲੋਂ, ਗੁਰਦੀਪ ਕੁਮਾਰ, ਸੂਬਾ ਸਿੰਘ, ਸੋਨੀ ਸਾਹਨੀ, ਚੁੰਨੀ ਰਾਮ ਨਿੱਕਾ, ਕੁਲਬੀਰ ਕਾਹਲੋਂ, ਨਿਰਮਲ ਸਿੰਘ ਚੱਕ ਹਕੀਮ ਆਦਿ ਹਾਜਰ ਸਨ।

More News

Youtube

Facbook

Whatsapp

Home

 

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *