ਦੋਸ਼ੀ ਧਿਰ ਦੀ ਪੁਲੀਸ ਦੁਆਰਾ ਕੀਤੀ ਜਾਂਦੀ ਪੁਸ਼ਤਪਨਾਹੀ ਤੇ ਸਤਨਾਮ ਸਿੰਘ ਗਿੱਲ ਨੇ ਚੁੱਕਿਆ ਸਵਾਲ ?

Spread the love
ਪੀੜਤ ਧਿਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ: ਸੀਨੀ.ਵਾਈਸ ਚੇਅਰਮੈਨ ਗੀਤਾ ਗਿੱਲ
ਅਜਨਾਲਾ,2,ਅਪ੍ਰੈਲ  ( ਮਨਜੀਤ ਸਿੰਘ ਸ਼ੇਰਗਿੱਲ   )    ਮਹਿਲਾਵਾਂ ਨੂੰ ਪ੍ਰਸਾਸ਼ਨਿਕ ਪੱਧਰ ਤੇ ਆ ਰਹੀਆਂ ਮੁਸ਼ਕਿਲਾਂ ਦੇ ਮੁੱਦੇ ਤੇ ਵਿਚਾਰ ਚਰਚਾ ਕਰਨ ਦੇ ਉਦੇਸ਼ ਦੀ ਪੂਰਤੀ ਨੂੰ ਲੈਕੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਅੱਜ ਕੁਨਾਲਗੜ੍ਹ ਵਿਖੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸk ਚੇਅਰਮੈਨ ਬੀਬਾ ਗੀਤਾ ਗਿੱਲ ਦੇ ਨਾਲ  ਸਹਿਚਾਰਕ ਤੌਰ ‘ਤੇ ਮੀਟਿੰਗ ਕੀਤੀ। ਇਸ ਮੁਲਾਕਾਤ ਦੌਰਾਨ ਪਟੀਸ਼ਨਰ ਅਤੇ ਸਮਾਜ ਸੈਵੀ ਸ  ਗਿੱਲ ਨੇ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਮੈਨ ਬੀਬਾ ਗੀਤਾ ਗਿੱਲ ਕੋਲ ਘਰੇਲੂ ਮਾਮਲਿਆਂ ‘ਚ ਤਫਤੀਸ਼ ਪੱਧਰ ਤੇ ਜਾਂਚ ਦੌਰਾਨ ਪੁਲੀਸ ਪਾਰਟੀ ਦੁਆਰਾ ਕਮਿਸ਼ਨ ਨੂੰ ਭੇਜੀ ਜਾਂਦੀ ਸਟੇਟਸ ਰਿਪੋਰਟ ‘ਚ ਮੁਦਈ ਧਿਰ ਦੇ ਹੱਕ ‘ਚ ਰਿਪੋਰਟ ਪੇਸ਼ ਕਰਨ ਦੀ ਬਜਾਏ ਦੋਸ਼ੀ ਧਿਰ ਦੀ ਪੁਸ਼ਤਪਨਾਹੀ ਕਰਨ ਦੇ ਰੁਟੀਨ ਦੀ ਵਿਭਾਗੀ ਕਾਰਵਾਈ ‘ਚ ਪਾਰਦਰਸ਼ਤਾ ਲਿਆਉਂਣ ਲਈ ਸੰਭਵ ਯਤਨ ਕਰਨ ਲਈ ਕਿਹਾ। ਔਰਤਾਂ ਤੇ ਹੋ ਰਹੇ ਮਾਨਸਿਕ ਤੇ ਸਰੀਰਕ ਤਸ਼ੱਦਦ ਨੂੰ ਠੱਲ੍ਹਣ ਦੇ ਮਾਮਲੇ ‘ਚ ਕਮਿਸ਼ਨ ਪਤਵੰਤਾਂ ਸਮਾਜ ਦੀ ਭੂਮਿਕਾ ਅਤੇ ਪ੍ਰਸਾਸ਼ਨ ਦੇ ਰੌਲ ਨੂੰ ਨਿਯਮਤ ਕਰਨ ਲਈ ਵੀ ਤਾਕੀਦ ਕੀਤੀ।ਸੰਸਥਾ ਦੇ ਪ੍ਰਧਾਨ ਸ ਗਿੱਲ ਨੇ ਕਮਿਸ਼ਨ ਦੇ ਧਿਆਨ ‘ਚ ਲਿਆਂਦਾ ਹੈ ਕਿ ਕਈ ਕੇਸ ਉਹਨਾ ਦੇ ਕੋਲ ਅਜਿਹੇ ਪਂੈਡਿੰਗ ਹਨ ਜਿੰਨ੍ਹਾ ਪੀੜਤ ਔਰਤਾਂ ਆਪਣੀ ਪਛਾਣ ਵੀ ਜਨਤਕ ਨਹੀਂ ਕਰਨਾ ਚਾਹੁੰਦੀਆਂ ਹਨ ਤੇ ਕਨੂੰਨ ਅਨੁਸਾਰ ਮਦਦ ਵੀ ਪ੍ਰਾਪਤ ਕਰਨਾ ਚਾਹੁੰਦੀਆਂ ਹਨ ਉਹਨਾ ਦੀ ਮਦਦ ਕਰਨ ਲਈ ਕਮਿਸ਼ਨ ਕੋਲ ਕੀ ਵਿਕਲਪ ਹੈ ? ਅਜਿਹੇ ਮਾਮਲਿਆਂ ‘ਚ ਮਾਪਿਆਂ ਨੂੰ ਲਾਂਭੇਂ ਰੱਖ ਕੇ ਦਫਤਰੀ ਪੱਧਰ ਤੇ ਸਰਕਾਰੀ ਕਰਮਚਾਰੀ ਕਿਵੇਂ ਪੀੜਤਾ ਨੂੰ ਇਨਸਾਫ ਦੇ ਪਾਵੇਗਾ ਇਸ ਮੁੱਦੇ ਤੇ ਸਾਨੂੰ ਸੰਸਥਾਵਾਂ ਅਤੇ ਪੀੜਤ ਧਿਰ ‘ਚ ਸ਼ਾਮਲ ਮਹਿਲਾਵਾਂ ਨੂੰ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਵੀ ਕਮਿਸ਼ਨ ਸਮਾਜ ਨੂੰ ਸਹੀ ਸੇਧ ਜਰੂਰ ਦੇਵੇ। ਕਥਿਤ ਬਲਾਤਕਾਰ ਦੇ ਮਾਮਲਿਆਂ ‘ਚ ਔਰਤਾਂ ਆਪਣੀ ਪਛਾਣ ਅਤੇ ਆਪਣਾ ਚੇਹਰਾ ਦੁਨੀਆਂ ਦੇ ਸਾਹਮਣੇ ਲਿਆਂਦੇ ਬਗੈਰ ਹੱਕ ਪ੍ਰਾਪਤ ਕਰਨ ਲਈ ਸਮਾਜ ਸੇਵਕਾ ਕੋਲ ਮੰਗ ਕਰਦੁ ਹਨ ਕੀ ਕਮਿਸ਼ਨ ਪੀੜਤਾਂ ਦੀ ਇਸ ਪੱਖ ‘ਚ ਕੋਈ ਮਦਦ ਕਰ ਸਕਦਾ ਹੈ ? ਮੀਟਿੰਗ ਦੌਰਾਨ ਸੰਸਥਾ ਵੱਲੋਂ ਉਠਾਏ ਮੁੱਦਿਆਂ ਬਾਰੇ ਆਪਣਾ ਪੱਖ ਸਪੱਸ਼ਟ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਬੀਬਾ ਗੀਤਾ ਗਿੱਲ ਨੇ ਭਰੌਸਾ ਦਿੱਤਾ ਕਿ ਮੇਰੇ ਧਿਆਨ ‘ਚ ਪੀੜਤ ਧਿਰ ਦੀ ਸੰਭਵ ਮਦਦ ਤੇ ਸਾਰਥਕ ਢੰਗ ਨਾਲ ਇਨਸਾਫ
ਦਵਾਉਂਣ ਲਈ ਕਨੂੰਨੀ ਤੌਰ ‘ਤੇ ਕੀ ਰਾਹ ਕੱਢਿਆ ਜਾ ਸਕਦਾ ਹੈ ਇਸ ਬਾਰੇ ਉਹ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਲਾਲੀ ਗਿੱਲ ਅਤੇ ਮੈਂਬਰ ਸਕੱਤਰ ਨਾਲ ਵਿਚਾਰ ਚਰਚਾ ਕਰਨਗੇ ਅਤੇ ਕਮਿਸ਼ਨ ਦੀ ਸੰਭਵ ਮਦਦ ਲਈ ਸਮਾਜਿਕ ਦ੍ਰਿਸ਼ਟੀਕੋਣ ਤੋਂ ਕਿਸ ਤਰ੍ਹਾਂ ਦੀ ਮਦਦ ਸੰਸਥਾਵਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕਰਨਗੇ ਅਤੇ ਜੋ ਸਮਾਜ ਮਹਿਲਾ ਕਮਿਸ਼ਨ ਤੋਂ ਉਮੀਦ ਰੱਖਦਾ ਹੈ ਉਸ ਅਨੁਸਾਰ ਖਰੇ ਉਤਰਨ ਲਈ ਹਰ ਸੰਭਵ ਮਦਦ ਕਰਾਂਗੇ। ਉਹਨਾ ਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਕੌਸ਼ਲੰਿਗ ਰਾਹੀਂ ਕੇਸਾਂ ਦੇ ਨਿਪਟਾਰੇ ਕਰਨ ਨੂੰ ਤਰਜ਼ੀਹ ਦੇਕੇ ਇਸ ਪੱਖ ‘ਚ ਪਾਰਦਰਸ਼ਤਾ ਨਾਲ ਕੰਮ ਕਰ ਰਿਹਾ ਹੈ ਕਮਿਸ਼ਨ ‘ਚ ਹਰੇਕ ਨੂੰ ਮੈਰਿਟ ਅਧਾਰਿਤ ਸੁਣਿਆਂ ਜਾਂਦਾ ਹੈ ਇਸ ਕਮਿਸ਼ਨ ‘ਚ ਸਿਆਸੀ ਦਖਲ ਅੰਦਾਜੀ ਨਾ ਮਾਤਰ ਵੀ ਨਹੀਂ ਹੈ।ਉਹਨਾ ਨੇ ਇਸ ਵੀ ਪੁਸ਼ਟੀ ਕੀਤੀ ਹੈ ਕਿ ਕੰਮ ਦੀ ਪੈਡੰਸੀ ਨੂੰ ਧਿਆਨ ‘ਚ ਰੱਖਦਿਆਂ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਅੰਮ੍ਰਿਤਸਰ ‘ਚ ਲੋਕਾਂ ਦੀ ਸੁਣਵਾਈ ਕਰਨ ਲਈ ਸੰਭਾਵਨਾ ਪੈਦਾ ਕਰ ਰਹੇ ਹਨ।ਇਸ ਮੌਕੇ ਕੋਮਲ ਸਿੰਘ ਫੇਰੂਮਾਨ ਤੋਂ ਇਲਾਵਾ ਪੀੜਤ ਪ੍ਰੀਵਾਰ ਹਾਜਰ ਸੀ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *