— ਮੋਗਾ, 4 ਅਪ੍ਰੈਲ ( ਪ ਪ)– ਅੱਜ ਧਰਮਕੋਟ (ਮੋਗਾ) ਨੇੜਲੇ ਪਿੰਡ ਬਾਕਰ ਵਾਲਾ, ਬਸਤੀ ਚਿਰਾਗ ਸ਼ਾਹ, ਸ਼ੇਰਪੁਰ ਤਾਇਬਾ, ਰੇੜਵਾਂ ,ਬੱਗੇ ਸ਼ੇਰੇਵਾਲਾ ਅਤੇ ਕੈਲਾ ਵਿਖੇ ਭਾਰੀ ਗੜੇਮਾਰੀ ਹੋਣ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਤਬਾਹ ਹੋ ਗਈ। ਇਸ ਸਮੇਂ ਪਁਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਸਾਨ ਆਗੂਆਂ ਨੇ ਦੱਸਿਆ ਕਿ ਇੰਨਾ ਪਿੰਡਾਂ ਵਿੱਚ ਅੱਧੇ ਘੰਟੇ ਦੇ ਕਰੀਬ ਗੜੇਮਾਰੀ ਹੋਣ ਕਾਰਨ ਬਹੁਤ ਬੁਰਾ ਹਾਲ ਹੋ ਗਿਆ ਹੈ। ਇਸ ਗੜੇਮਾਰੀ ਦਾ ਪੰਜਾਬ ਸਰਕਾਰ ਨੂੰ ਗਿਰਦਾਵਰੀ ਕਰਵਾਉਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਇਸ ਨੁਕਸਾਨ ਦਾ ਮੁਆਵਜਾ ਮਿਲ ਸਕੇ। ਇਸ ਸਮੇਂ ਬਲਜਿੰਦਰ ਸਿੰਘ ਖਾਲਸਾ ਮੁੱਖ ਬੁਲਾਰਾ ਬੀ ਕੇ ਯੂ ਖੋਸਾ, ਅਮਰਜੀਤ ਸਿੰਘ ਸ਼ੇਰੇ ਵਾਲਾ, ਜਸਪਾਲ ਸਿੰਘ ਬਾਕਰ ਵਾਲਾ, ਗੁਰਤੇਜ ਸਿੰਘ, ਗੁਰਜੀਤ ਸਿੰਘ, ਕਰਨਵੀਰ ਸਿੰਘ, ਕਰਮਜੀਤ ਸਿੰਘ ਸਾਬਕਾ ਸਰਪੰਚ ਵਸਤੀ ਚਿਰਾਗ ਸ਼ਾਹ, ਸ਼ਬੇਗ ਸਿੰਘ, ਸਾਹਿਬ ਸਿੰਘ ਵਸਤੀ ਚਿਰਾਗ ਸ਼ਾਹ,ਚਾਨਣ ਸਿੰਘ ਵਸਤੀ ਚਿਰਾਗ ਸ਼ਾਹ,ਜੀਤ ਸਿੰਘ,ਰਾਜ ਸਿੰਘ, ਗੁਰਮੀਤ ਸਿੰਘ,ਸਾਰਜ ਸਿੰਘ ਅਤੇ ਹੋਰ ਕਈ ਕਿਸਾਨ ਵੀਰ ਹਾਜ਼ਰ ਸਨ।





