ਨਜਾਇਜ਼ ਮਾਈਨਿੰਗ ਬੰਦ ਕਰਨ ਪ੍ਰਦੂਸ਼ਤ ਪਾਣੀ ਦਾ ਹੱਲ ਕਰਨ ਲਈ  ਜੋਰਦਾਰ ਰੋਸ ਮੁਜ਼ਾਰਾ 

Spread the love

 ਜਗਰਾਉਂ: 9 ਦਸੰਬਰ (ਜਸਵਿੰਦਰ ਸਿੰਘ ਡਾਂਗੀਆ) ਸਿੱਧਵਾਂ ਬੇਟ  ਦਰਿਆ ਸਤਲੁਜ ਵਿੱਚ ਪੋਕ ਲੈਣ ਮਸ਼ੀਨਾਂ ਨਾਲ 40 ਫੁੱਟ ਡੂੰਘਾਈ ਕਰਕੇ ਤੱਕ ਕੀਤੀ ਜਾਂਦੀ ਨਜਾਇਜ਼ ਮਾਈਨਿੰਗ ਖਿਲਾਫ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਸੀ ਟੂ ਅਤੇ ਆਲ ਇੰਡੀਆ ਕਿਸਾਨ ਸਭਾ ਵੱਲੋਂ ਧਰਨਾ ਲਾ ਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ ਜਥੇਬੰਦੀਆਂ ਨੇ  ਮੰਗ ਕਰਦਿਆਂ ਕਿਹਾ ਕਿ ਗੋਰਸੀਆਂ ਖਾਨ ਮੁਹੰਮਦ ਵਿੱਚ ਲੀਗਲ ਰੇਤ ਖੱਡ ਜਿਸ ਨੂੰ ਮੁੱਖ ਮੰਤਰੀ ਸਾਹਿਬ ਨੇ ਚਲਾਇਆ ਸੀ ਜਿੱਥੋਂ ਇਲਾਕੇ ਦੇ ਦਸ ਪਿੰਡਾਂ ਨੂੰ ਰੁਜ਼ਗਾਰ ਮਿਲਿਆ ਅਤੇ ਲੋਕਾਂ ਨੂੰ ਸਸਤਾ ਰੇਤਾ ਮਿਲਣ ਲੱਗ ਗਿਆ ਸੀ ਪ੍ਰੰਤੂ ਉਸਨੂੰ ਚਲਣ ਨਹੀਂ ਦਿੱਤਾ ਗਿਆ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਉਥੋਂ ਵੀ ਬਹੁਤ ਵੱਡੇ ਪੱਧਰ ਤੇ ਰੋਜਾਨਾ ਕਰੋੜਾਂ ਦੀ ਮੈਨਿੰਗ ਕਰਕੇ ਲੈ ਗਏ 40 ਫੁੱਟ ਡੁੰਘਾਈ ਤੱਕ ਮਾਈਨਿੰਗ ਕਰਨ ਤੇ ਬੁੱਢੇ ਦਰਿਆ ਦਾ ਪਰਦੂਸ਼ਤ ਪਾਣੀ ਥੱਲੇ ਵਾਲੇ ਪੱਤਣ ਨਾਲ ਮਿਲ ਗਿਆ ਜਿਸ ਨਾਲ ਇਲਾਕੇ ਵਿੱਚ ਵੱਡੀ ਪੱਧਰ ਤੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਨੇ ਜਕੜ ਲਿਆ ਜੱਥੇਬੰਦੀਆਂ ਵੱਲੋਂ ਧਰਨੇ ਉਪਰੰਤ ਮਾਰਚ ਕੀਤਾ ਗਿਆ ਅਤੇ ਸਬੰਧਤ ਥਾਣਾ ਸਿੱਧਵਾਂ ਬੇਟ ਦੇ ਮੁਖੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਉਹਨਾਂ ਲੋਕਾਂ ਦੇ ਨਾਂ ਵੀ ਉਜਾਗਰ ਕੀਤੇ ਗਏ ਜਿਨਾਂ ਵੱਲੋਂ ਵੱਡੇ ਪੱਧਰ ਤੇ ਮਾਈਨਿੰਗ ਕੀਤੀ ਜਾ ਰਹੀ ਹੈ ਸਬੰਧਤ ਅਧਿਕਾਰੀਆਂ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਨਾ ਕਾਰਵਾਈ ਹੋਣ ਤੇ ਜਥੇਬੰਦੀਆਂ ਵੱਲੋਂ 13 ਤਰੀਕ ਨੂੰ ਜਗਰਾਉਂ ਜਲੰਧਰ ਰੋਡ ਜਾਮ ਕਰਨ ਦਾ ਵੀ ਐਲਾਨ ਕੀਤਾ ਗਿਆ ਧਰਨਾ ਅਤੇ ਮਾਰਚ ਦੀ ਅਗਵਾਈ ਕਰਨ ਵਾਲੇ ਆਗੂਆਂ ਜਿਨਾਂ ਵਿੱਚ ਬਲਜੀਤ ਸਿੰਘ ਗੋਰਸੀਆਂ ਮੇਜਰ ਸਿੰਘ ਖੁਰਲਾਪੁਰ

ਸੁਰਿੰਦਰ ਖੀਵਾ ਗੁਰਦੀਪ ਸਿੰਘ ਕੋਟ ਉਮਰਾ ਕੇਵਲ ਸਿੰਘ ਲਖਵੀਰ ਸਿੰਘ ਦਾਖਾ ਬਲਰਾਜ ਸਿੰਘ ਕੋਟ ਉਮਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਲੋਕਾਂ ਨੂੰ ਇੱਕ ਜੁੱਟ ਹੋ ਕੇ ਵੱਡੀ ਲੜਾਈ ਲੜਨੀ ਪਵੇਗੀ ਤਾਂ ਕਿ ਪੈਦਾ ਹੋ ਚੁੱਕੇ ਵੱਡੇ ਮਾਫੀਆ ਨੂੰ ਭਾਂਜ ਦਿੱਤੀ ਜਾ ਸਕੇ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *