ਪਿਛਲੇ 10 ਸਾਲਾਂ ਤੋ ਬੀ ਡੀ ਪੀ ਉ ਦਫਤਰ ਦੇ ਕਰਮਚਾਰੀ ਬੈਠੇ ਨੇ ਮਲਾਈਦਾਰ ਕੁਰਸੀਆਂ ਤੇ-ਸੂਤਰ

Spread the love

ਸਰਕਾਰਾਂ ਬਦਲੀਆਂ ਸੀਨੀਅਰ ਅਧਿਕਾਰੀ ਬਦਲੇ ਪਰ ਨਹੀ ਬਦਲਿਆ ਕਰਮਚਾਰੀਆਂ ਦਾ ਇਹ ਅਮਲਾ।

ਫਿਰੋਜ਼ਪੁਰ 16 ਦਸੰਬਰ ( ਅਸ਼ੋਕ ਭਾਰਦਵਾਜ) ਬੀ ਡੀ ਪੀ ਉ ਦਫਤਰ ਫਿਰੋਜ਼ਪੁਰ ਜੋ ਕਿ ਆਪਣੀਆਂ ਨਕਾਮੀਆਂ ਤੇ ਘਪਲਿਆਂ ਨੂੰ ਲੈ ਹਮੇਸ਼ਾ ਹੀ ਅਖਬਾਰ ਦੀ ਸੁਰਖੀਆਂ ਚ ਛਾਇਆ ਰਹਿੰਦਾ ਹੈ ਪਰ ਪੰਚਾਇਤ ਵਿਭਾਗ ਪੰਜਾਬ ਦੇ ਉਚ ਅਮਲਿਆ ਤੇ ਕੋਈ ਵੀ ਜੂੰ ਨਹੀ ਸਰਕਦੀ। ਹਜੇ ਪਿਛਲੇ ਦਿਨੀ ਜਿੰਮਾਂ ਦੇ ਸਮਾਨ,ਸਿਲਾਈ ਮਸ਼ੀਨਾਂ ਦੇ ਨਾਮ ਲੁੱਟ ਆਦਿ ਤੇ ਹੁਣ ਤਾਜਾ ਹੀ ਮਾਮਲਾ ਇੰਟਰਲਾਕਿੰਗ ਟਾਇਲਾਂ ਦਾ ਚੱਲ ਰਿਹਾ ਹੈ ਜਿਸ ਚ 18087591/-(ਇੱਕ ਕਰੋੜ ਅੱਸੀ ਲੱਖ ਸਤਾਸੀ ਹਜਾਰ ਪੰਜ ਸੋ ਇਕਾਨਮੇ ਰੁਪਏ) ਦੀ ਅਦਾਇਗੀ 11 ਕਿਸ਼ਤਾ ਵਿੱਚ ਕੀਤੀ ਗਈ ਹੈ ਤੇ ਐਨੀ ਵੱਡੀ ਰਕਮ ਖੁਰਦ ਬੁਰਦ ਕਰਕੇ ਜਿਥੇ ਹੀ ਸਰਕਾਰੀ ਖਜਾਨੇ ਨੂੰ ਚੂਨਾ ਲਗਾਇਆ ਗਿਆ ਹੈ ਉਥੇ ਹੀ ਜਾਲਸਾਜੀ ਦਾ ਨੈਟਵਰਕ ਤੋੜਿਆ ਗਿਆ ਹੈ ਤੇ ਦੋਸ਼ੀਆਂ ਖਿਲਾਫ ਕਾਰਵਾਈ ਆਰੰਭੀ ਗਈ ਪਰ ਗੁਪਤ ਸੂਤਰਾਂ ਦੇ ਹਵਾਲੇ ਤੋ ਇਹ ਪਤਾ ਲੱਗਾ ਹੈ ਕਿ ਇਸ ਘਪਲੇ ਚ ਮਾਸਟਰਮਾਇਡ ਹਜੇ ਵੀ ਮਾਮਲੇ ਤੋ ਪਰਾ ਰੱਖੇ ਗਏ ਹਨ। ਜੇਕਰ ਸੂਤਰਾਂ ਦੇ ਹਵਾਲੇ ਤੋ ਬੀ ਡੀ ਪੀ ਉ ਦਫਤਰ ਦੇ ਕਰਮਚਾਰੀਆਂ ਦੀ ਗੱਲ ਕੀਤੀ ਜਾਵੇ ਜਿਵੇ ਕਿ

 ਵੀ ਡੀ ਉ,ਪੰਚਾਇਤ ਸੈਕਟਰੀ,ਪੰਚਾਇਤ ਅਫਸਰ,ਸਟੈਨੋ,ਅਕਾਉਟ ਕਲਰਕ ਆਦਿ ਇਹਨਾਂ ਆਹੁੱਦਿਆ ਤੇ ਤਾਇਨਾਤ ਕਰਮਚਾਰੀ ਤਕਰੀਬਨ 10 ਤੋ 15 ਸਾਲ ਦੇ ਕਾਰਜਕਾਲ ਚ ਇਸ ਦਫਤਰ ਚ ਹੀ ਤਾਇਨਾਤ ਹਨ ਤੇ ਮਲਾਈਦਾਰ ਕੁਰਸੀਆਂ ਤੇ ਬੈਠ ਕੇ ਆਪਣੀਆਂ ਚੰਮ ਦੀਆ ਚਲਾ ਕੇ ਸਿਰਫ ਤੇ ਸਿਰਫ ਆਪਣੀਆਂ ਜੇਬਾਂ ਗਰਮ ਕਰਨ ਚ ਹੀ ਤੁਲੇ ਹੋਏ ਹਨ ਤੇ ਪੰਚਾਇਤ ਵਿਭਾਗ ਪੰਜਾਬ ਦੇ ਉਚ ਅਧਿਕਾਰੀਆਂ ਦੀ ਪਤਾ ਨਹੀ ਕੀ ਮਜਬੂਰੀ ਹੈ ਜੋ ਇਹਨਾਂ ਨੂੰ ਐਨੀ ਦੇਰ ਤੋ ਮਲਾਈਦਾਰ ਕੁਰਸੀਆਂ ਤੇ ਬਿਰਾਜਮਾਨ ਕਰੀ ਬੈਠੇ ਹਨ ਤੇ ਇਹਨਾਂ ਕਰਮਚਾਰੀਆਂ ਦਾ ਐਨੇ ਸਾਲਾਂ ਤੋ ਆਪਣੀ ਤਾਇਨਾਤੀ ਦੋਰਾਨ ਇੱਕ ਹੀ ਦਫਤਰ ਚ ਬੈਠਣਾ ਚਿੰਤਾਂ ਦਾ ਵਿਸ਼ਾ ਬਣਿਆ ਹੋਇਆ ਹੈ। ਇਹਨਾਂ ਕਰਮਚਾਰੀਆਂ ਚੋ ਕੁੱਝ ਕੁ ਕਰਮਚਾਰੀਆਂ ਤੇ ਵੱਖ ਵੱਖ ਮਾਮਲਿਆ ਚ ਸ਼ਿਕਾਇਤਾਂ ਵੀ ਹਨ ਤੇ ਉਹਨਾਂ ਦੀਆਂ ਇਹ ਸ਼ਿਕਾਇਤਾਂ ਹਜੇ ਵੀ ਵਿਚਾਰ ਅਧੀਨ ਹਨ ਪਰ ਫਿਰ ਵੀ ਪਤਾ ਨਹੀ ਵਿਭਾਗ ਦੀ ਕੀ ਮਜਬੂਰੀ

ਹੈ ਕਿ ਇਹਨਾਂ ਕਰਮਚਾਰੀਆਂ ਦੀਆਂ ਬਦਲੀਆਂ ਲਈ ਬੇਬਸ ਹੋਇਆ ਪਿਆ ਹੈ। ਸੋ ਜੇਕਰ ਘਪਲਿਆ ਰਹਿਤ ਪੰਚਾਇਤ ਵਿਭਾਗ ਨੂੰ ਪਾਰਦਰਸ਼ੀ ਤਰੀਕੇ ਨਾਲ ਚਲਾਉਣਾ ਹੈ ਤਾਂ ਸੀਨੀਅਰ ਅਧਿਕਾਰੀਆਂ ਦੇ ਨਾਲ ਕਰਮਚਾਰੀਆਂ ਦੀ ਵੀ ਸਮੇ ਸਮੇ ਤੇ ਬਦਲੀ ਨੂੰ ਯਕੀਨੀ ਬਣਾਇਆ ਜਾਵੇ।

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *