ਪ੍ਰਵਾਸੀਆਂ ਦੀ ਬਗੈਰ ਤਫਤੀਸ਼ੀ ਕੀਤੇ ਬਿਨਾਂ ਚੰਦ ਪੈਸਿਆ ਦੇ ਲਾਲਚ ਚ ਕਰਵਾਏ ਜਾ ਰਹੇ ਨਜਾਇਜ ਕਬਜੇ-ਸੂਤਰ

Spread the love
 ਨਜਾਇਜ ਕਬਜਿਆ ਕਰਕੇ ਸ਼ਾਮ ਸਵੇਰੇ ਟ੍ਰੈਫਿਕ ਪੱਖੋ ਬਹੁਤ ਹੀ ਬੁਰਾ ਹਾਲ ਹੁੰਦਾ ਹੈ ਸ਼ਹਿਰ ਦੇ ਚਾਰੇ ਪਾਸੇ ਬਣੇ ਰੋਡਾਂ ਦਾ
ਫਿਰੋਜ਼ਪੁਰ 2 ਅਪ੍ਰੈਲ (ਅਸ਼ੋਕ ਭਾਰਦਵਾਜ) ਨਗਰ ਕੌਂਸਲ ਫਿਰੋਜ਼ਪੁਰ ਜੋ ਆਪਣੀਆਂ ਨਕਾਮੀਆਂ ਚ ਹਮੇਸ਼ਾ ਹੀ ਮੁਹਰਲੀ ਲਾਇਨ ਚ ਖੜਿਆ ਮਿਲਦਾ ਹੈ। ਜੇਕਰ ਨਜਾਇਜ ਕਬਜਿਆ ਦੀ ਗੱਲ ਕੀਤੀ ਜਾਏ ਤਾਂ ਨਗਰ ਕੌਂਸਲ ਫਿਰੋਜ਼ਪੁਰ ਦੀ ਹਦੂਦ ਅੰਦਰ ਕੀਤੇ ਗਏ ਨਜਾਇਜ ਕਬਜਿਆ ਪ੍ਰਤੀ ਪੂਰੇ ਪੰਜਾਬ ਤੋ ਪਹਿਲੇ ਨੰਬਰ ਤੇ ਰਹਿ ਰਿਹਾ ਹੈ ਇਸ ਦਫਤਰ ਦਾ ਅਮਲਾ। ਸ਼ਾਮ ਵੇਲੇ ਸ਼ਹਿਰ ਦੇ ਗੁਰੂਦੁਆਰਾ ਰਾਮ ਲਾਲ ਤੋ ਲੈ ਕੇ ਬੀ ਡੀ ਪੀ ਉ ਦਫਤਰ ਦੇ ਬਾਹਰ,ਮਨਜੀਤ ਪੈਲਸ ਵਾਲਾ ਰੋਡ,ਮੁਲਤਾਨੀ ਗੇਟ ਵਾਲਾ ਰੋਡ,ਲਵਕੁਸ਼ ਚੋਕ ਆਦਿ ਭਾਵ ਕਿ ਸ਼ਹਿਰ ਚ ਕੋਈ ਰੋਡ ਅਜਿਹਾ ਨਹੀ ਜਿਥੇ ਕਿ ਨਗਰ ਕੌਂਸਲ ਫਿਰੋਜ਼ਪੁਰ ਅਮਲੇ ਦੀ ਮਿਲੀਭੁਗਤ ਨਾਲ ਕਬਜਾ ਨਾ ਕੀਤਾ ਗਿਆ ਹੋਵੇ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਲੋਕਾਂ ਦੇ ਪੈਦਲ ਮਾਰਗੀ ਰਸਤਾ ਫੁੱਟਪਾਥ ਜਿਥੇ ਲੋਕਾਂ ਦਾ ਦਿਲ ਕਰੇ ਕਬਜਾ ਕਰਨ ਲਈ ਝੱਟ ਲਾਉਂਦੇ ਹਨ ਜਿਸ ਕਾਰਨ ਸ਼ਹਿਰ ਚ ਸਭ ਤੋ ਵੱਧ ਟ੍ਰੈਫਿਕ ਸਮੱਸਿਆ ਰਹਿੰਦੀ ਹੈ। ਪਿਛਲੇ ਦਿਨੀ ਸ਼ਹਿਰ ਚ ਨਗਰ ਕੀਰਤਨ ਦੀ ਆਮਦ ਨੂੰ ਲੈ ਕੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਸੀ ਤੇ ਨਜਾਇਜ ਕਬਜਿਆ ਨੂੰ ਝੱਟ ਹੀ ਖਾਲੀ ਕਰਵਾ ਕੇ ਵਾਹ ਵਾਹ ਖੱਟ ਲਈ ਪਰ ਜਿਵੇ ਹੀ ਨਗਰ ਕੀਰਤਨ ਸ਼ਹਿਰ ਤੋ ਬਾਹਰ ਜਾਂਦਾ ਦਿੱਸਿਆ ਤਾਂ ਨਜਾਇਜ ਕਬਜਾਕਾਰਾਂ ਵਲੋ ਫੋਰਨ ਤੋਰ ਤੇ ਹੀ ਬਿਨਾਂ ਕਿਸੇ ਡਰ ਤੇ ਕਬਜਾ ਕਰ ਲਿਆ ਜੋ ਕਿ ਨਗਰ ਕੌਂਸਲ ਫਿਰੋਜ਼ਪੁਰ ਦੀ ਬੜੀ ਨਲਾਇਕੀ ਤੇ ਲਾਪ੍ਰਵਾਹੀ ਰਹੀ। ਪ੍ਰਵਾਸੀਆਂ ਨੂੰ ਕਬਜਾ ਕਰਵਾਉਣ ਚ ਵੀ ਨਗਰ ਕੌਂਸਲ ਫਿਰੋਜ਼ਪੁਰ ਵਲੋ ਵੀ ਬੜੀ ਵਿਲੱਖਣਤਾ ਦਿਖਾਈ ਜਾ ਰਹੀ ਹੈ ਕਿਉਕਿ ਦੇਖਣ ਚ ਇਹ ਆਇਆ ਹੈ ਕਿ ਇਹਨਾਂ ਪ੍ਰਵਾਸੀਆਂ ਦੀ ਤਫਤੀਸ਼ ਕਿਤੇ ਤੋ ਬਿਨਾਂ ਸ਼ਿਫਾਰਸ਼ਾ ਜਰੀਏ ਇਹਨਾਂ ਦੀ ਪਰਚੀ ਕੱਟ ਕੇ ਕਬਜਿਆ ਤੇ ਕਾਬਜ ਕੀਤਾ ਜਾ ਰਿਹਾ ਹੈ। ਜੋ ਕਿ ਹਰੇਕ ਸ਼ਹਿਰ ਵਾਸੀ ਲਈ ਬੜੀ ਵੱਡੀ ਚੁਣੋਤੀ ਸਾਬਿਤ ਹੋ ਰਹੀ ਹੈ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *