ਸਟੇਟ ਬੈਂਕ ਆਫ ਇੰਡੀਆ ਅਤੇ ਮੁਕਤੀਸਰ ਵੈਲਫੇਅਰ ਕਲੱਬ ਨੇ ਲਗਾਇਆ ਖੂਨਦਾਨ ਕੈਂਪ

Spread the love
ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸਿਵਲ ਸਰਜਨ ਵਿਸ਼ੇਸ਼ ਤੌਰ ਤੇ ਪਹੁੰਚੇ
ਸ਼੍ਰੀ ਮੁਕਤਸਰ ਸਾਹਿਬ,  27 ਜੂਨ ( ਮਨਪ੍ਰੀਤ ਮੋਨੂੰ  ) ਸਟੇਟ ਬੈਂਕ ਆਫ ਇੰਡੀਆ ਵੱਲੋਂ ਆਪਣੀ 70ਵੀਂ ਵਰੇਗੰਢ ਦੌਰਾਨ ਮੁਕਤੀਸਰ ਵੈਲਫੇਅਰ ਕਲੱਬ ਰਜਿ. ਨੈਸ਼ਨਲ ਅਵਾਰਡੀ ਸੰਸਥਾ ਦੇ ਸਹਿਯੋਗ ਨਾਲ ਸਟੇਟ ਬੈਂਕ ਆਫ ਇੰਡੀਆ ਮਲੋਟ ਰੋਡ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।  ਇਸ ਕੈਂਪ ਵਿੱਚ ਮੁੱਖ ਮਹਿਮਨ ਵਜੋਂ ਸਿਵਲ ਸਰਜਨ ਡਾਕਟਰ ਜਗਦੀਸ਼ ਕੁਮਾਰ ਚਾਵਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਸਟੇਟ ਬੈਂਕ ਆਫ ਇੰਡੀਆ ਦੇ ਰਿਜਨਲ ਮੈਨੇਜਰ ਸ੍ਰੀ ਨਵੀਨ ਕੁਮਾਰ ਪਟਿਆਲ ਅਤੇ ਮੁਕਤੀਸਰ ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਨੂੰ ਕਿਹਾ।  ਇਸ ਦੌਰਾਨ ਬਲੱਡ ਬੈਂਕ ਸ੍ਰੀ ਮੁਕਤਸਰ ਸਾਹਿਬ ਸਿਵਲ ਹਸਪਤਾਲ ਦੇ ਇੰਚਾਰਜ ਡਾਕਟਰ ਅਮਨਿੰਦਰ ਆਪਣੀ ਟੀਮ ਨਾਲ ਇਸ ਕੈਂਪ ਵਿੱਚ ਪਹੁੰਚੇ ।ਇਸ ਦੌਰਾਨ ਬੈਂਕ ਦੇ ਕਰਮਚਾਰੀਆਂ ਅਤੇ ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ। ਸਿਵਲ ਸਰਜਨ ਡਾਕਟਰ ਜਗਦੀਸ਼ ਕੁਮਾਰ ਚਾਵਲਾ ਨੇ ਕਿਹਾ ਕਿ ਬੈਂਕ ਅਤੇ ਸੰਸਥਾ ਦਾ ਉਪਰਾਲਾ ਬਹੁਤ ਹੀ ਸਲਾਗਾ ਯੋਗ ਹੈ। ਇਹਨਾਂ ਵੱਲੋਂ ਇੱਥੇ ਚੰਗੇ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਅਤੇ ਹਰੇਕ ਵਿਅਕਤੀ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹੋ ਜਿਹਾ ਕੈਂਪਾਂ ਦਾ ਪ੍ਰਬੰਧ ਸਮੇਂ ਸਮੇਂ ਤੇ ਹੁੰਦਾ ਰਹਿਣਾ ਚਾਹੀਦਾ ਹੈ ਤਾਂ ਜੋ ਲੋਕਾਂ ਵਿੱਚ ਖੂਨਦਾਨ ਕਰਕੇ ਦੂਸਰੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਪਣੀ ਇੱਛਾ ਬਣੀ ਰਹੇ ।ਇਸ ਦੌਰਾਨ ਸਟੇਟ ਬੈਂਕ ਆਫ ਇੰਡੀਆ ਤੋਂ ਸ੍ਰੀ ਨਵੀਨ ਕੁਮਾਰ ਪਟਿਆਲ ਰੀਜਨਲ ਮੈਨੇਜਰ, ਸ੍ਰੀ ਅਵਤਾਰ ਸਿੰਘ ਜੱਗਾ ਚੀਫ ਮੈਨੇਜਰ ਮੇਨ ਬ੍ਰਾਂਚ, ਸ੍ਰੀ ਅਮਿਤ ਕੁਮਾਰ ਸ਼ੁਕਲਾ ਚੀਫ ਮੈਨੇਜਰ ਹੋਮ ਲੋਨ, ਸ੍ਰੀ ਅਜੇ ਕੁਮਾਰ ਐਚ.ਆਰ ਸਟੇਟ ਬੈਂਕ ਆਫ ਇੰਡੀਆ,
ਸ੍ਰੀ ਪਵਨ ਕੁਮਾਰ ਸਟੇਟ ਬੈਂਕ ਆਫ ਇੰਡੀਆ, ਸ੍ਰੀ ਸੁਨੀਲ ਕੁਮਾਰ, ਹਰਪ੍ਰੀਤ ਪੀਏ ਟੂ ਸਿਵਲ ਸਰਜਨ ਸ੍ਰੀ ਭੁਪਿੰਦਰ ਸਿੰਘ ਹਾਜ਼ਰ ਸਨ ਅਤੇ ਮੁਕਤੀਸਰ ਵੈਲਫੇਅਰ ਕਲੱਬ ਤੋਂ ਡਾਕਟਰ ਵਿਜੇ ਬਜਾਜ, ਹੈਰੀ ਨਰੇਸ਼ ਕੁਮਾਰ, ਨਵਦੀਪ ਸਿੰਘ, ਹੈਲਥ ਇੰਸਪੈਕਟਰ ਸ਼੍ਰੀ ਲਾਲ ਚੰਦ ਰੁਪਾਣਾ, ਹਰਦੀਪ ਸਿੰਘ, ਹਰਪ੍ਰੀਤ ਸਿੰਘ, ਅਵੀ ਬਾਗਲਾ, ਸੁਰਿੰਦਰ ਸਿੰਘ ਪਟਵਾਰੀ, ਸ੍ਰੀ ਪ੍ਰਦੀਪ ਧੂੜੀਆ, ਮਨਿੰਦਰ ਸਿੰਘ, ਜੋਗਿੰਦਰ ਸਿੰਘ, ਰਜਿੰਦਰ ਪ੍ਰਸਾਦ ਗੁਪਤਾ ਆਦਿ ਹਾਜਰ ਸਨ । ਬੈਂਕ ਦੇ ਚੀਫ ਮੈਨੇਜਰ ਪਟਿਆਲਾ ਨੇ ਕਿਹਾ ਕਿ ਇਕ ਤਰੀਕ ਨੂੰ ਸਟੇਟ ਬੈਂਕ ਆਫ ਇੰਡੀਆ ਦੇ 70ਵੀਂ ਵਰੇ ਗੰਡ ਬਣਾਈ ਜਾ ਰਹੀ ਹੈ ਅਤੇ ਪੂਰੇ ਭਾਰਤ ਵਿੱਚ ਹਰੇਕ ਬਰਾਂਚਾਂ ਦੇ ਸਹਿਯੋਗ ਨਾਲ ਬਲੱਡ ਡੋਨੇਸ਼ਨ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਜਿੱਥੇ ਸਟੇਟ ਬੈਂਕ ਆਫ ਇੰਡੀਆ ਲੋਕਾਂ ਲਈ ਪੈਸੇ ਦਾ ਲੈਣ ਦੇਣ ਦਾ ਕੰਮ ਕਰ ਰਿਹਾ ਹੈ ।ਉਥੇ ਹੀ ਸਮਾਜ ਭਲਾਈ ਦੇ ਕੰਮ ਸੀ.ਐਸ.ਆਰ ਪ੍ਰੋਜੈਕਟ ਦੇ ਅਧੀਨ ਵੀ ਕਰ ਰਿਹਾ ਹੈ ।ਉਹਨਾਂ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਵੱਲੋਂ ਸਮੇਂ ਸਮੇਂ ਤੇ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ। ਅੱਜ ਇਸੇ ਘੜੀ ਤਹਿਤ ਦੀ ਬੈਂਕ ਵੱਲੋਂ ਮੁਕਤੀਸਰ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਉਹਨਾਂ
ਨੇ ਇਸ ਮੌਕੇ ਤੇ ਬੈਂਕ ਦੇ ਕਰਮਚਾਰੀਆਂ ਅਤੇ ਸੰਸਥਾ ਦੇ ਮੈਂਬਰਾਂ ਅਤੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।ਇਸ ਦੌਰਾਨ ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਸਾਡੀ ਸੰਸਥਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਦੀ ਭਲਾਈ ਲਈ ਪਿਛਲੇ ਕਈ ਸਾਲਾਂ ਤੋਂ ਕੰਮ ਕਰਦੀ ਆ ਰਹੀ ਹੈ ਅਤੇ ਅੱਗੇ ਤੋਂ ਵੀ ਸੰਸਥਾ ਵੱਖ-ਵੱਖ ਵਿਭਾਗਾਂ ਦੇ ਨਾਲ ਰਲ ਕੇ ਸਮਾਜ ਸੇਵਾ ਦੇ ਕੰਮ ਕਰਦੀ ਰਹੇਗੀ । ਇਸ ਮੌਕੇ ਤੇ ਖੂਨਦਾਨ ਕਰਨ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਬੈਂਕ ਵੱਲੋਂ ਗਿਫਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।
  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *