ਸਥਾਨਕ ਸਰਕਾਰਾਂ ਮੰਤਰੀ ਨੂੰ ਕਾਰਜ ਸਾਧਕ ਅਫਸਰ ਇਥੋਂ ਤੁਰੰਤ ਬਦਲਣ ਦੀ ਅਪੀਲ-ਫਰੰਟ

Spread the love
ਮਾਛੀਵਾੜਾ ਸਾਹਿਬ 3 ਅਪ੍ਰੈਲ (ਸੁੱਚਾ ਬੰਗੜ) ਅੱਜ ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ) ਮਾਛੀਵਾੜਾ ਦੀ ਮਾਸਿਕ ਮੀਟਿੰਗ ਫਰੰਟ ਦੇ ਦਫ਼ਤਰ ਵਿਖੇ ਹੋਈ। ਸੱਭ ਤੋਂ ਪਹਿਲਾਂ ਫਰੰਟ ਦੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਇਸ ਦੇ ਉਭਾਰ ਨੂੰ ਵਧਾਉਣ ਹਿੱਤ ਭਰਵੀਂ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਇਹ ਪਾਸ ਕੀਤਾ ਗਿਆ ਕਿ ਪਬਲਿਕ ਥਾਵਾਂ ਤੇ ਬੋਰਡ ਲਗਾਕੇ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਜਾਇਜ ਕੰਮ ਕਰਵਾਉਣ ਬਦਲੇ ਉਹਨਾਂ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਹ ਫਰੰਟ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਫਰੰਟ ਉਹਨਾਂ ਦੀ ਮਦਦ ਕਰ ਭ੍ਰਿਸ਼ਟ ਅਧਿਕਾਰੀ ਨੂੰ ਸਜਾ ਦਿਵਾਉਣ ਵਿੱਚ ਮੱਦਦ ਕਰ ਸਕੇ। ਇਸ ਦੇ ਨਾਲ ਇਹ ਵੀ ਪਾਸ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਵਿੱਚ ਕੈਂਪ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਪ੍ਰੈੱਸ ਨੂੰ
ਜਾਣਕਾਰੀ ਦਿੰਦਿਆਂ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਅਵਾਰਾ ਕੁੱਤਿਆਂ ਦੇ ਕੱਟਣ ਕਾਰਨ ਜਿਥੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਉਥੇ ਅਵਾਰਾ ਕੁਤਿਆਂ ਦੀ ਭਰਮਾਰ ਆਮ ਲੋਕਾਂ ਦੀ ਜਾਨ ਦਾ ਖੌ ਬਣਿਆ ਹੋਇਆ ਹੈ ਅਤੇ ਹੁਣੇ ਹੁਣੇ ਇਥੋਂ ਨੇੜਲੇ ਪਿੰਡ ਲੁਬਾਣਗੜ੍ਹ ਦੇ ਕਈ ਲੋਕਾਂ ਨੂੰ ਇੱਕ ਹੱਲਕੇ ਕੁੱਤੇ ਵੱਲੋਂ ਬਹੁਤ ਬੁਰੀ ਤਰਾਂ ਵੱਢਿਆ ਗਿਆ ਹੈ। ਉਨਾਂ ਕਿਹਾ ਕਿ ਇਸ ਵਰਤਾਰੇ ਲਈ ਜਿੰਮੇਵਾਰ ਕੌਣ ਹੈ ਅਤੇ ਪੀੜਤ ਪਰਿਵਾਰਾਂ ਅਤੇ ਲੋਕਾਂ ਦੀ ਤਕਲੀਫ ਦੀ ਭਰਪਾਈ ਕੌਣ ਕਰੇਗਾ। ਜਿਹਨਾਂ ਲੋਕਾਂ ਨੇ ਜਾਨਵਰਾਂ ਦੇ ਜਿਉਣ ਦੇ ਹੱਕਾਂ ਅਤੇ ਇਹਨਾਂ ਦੀ ਰੱਖਿਆ ਦਾ ਮੁੱਦਾ ਚੁੱਕ ਕੇ ਲਾਗੂ ਕਰਵਾਇਆ ਹੈ ਕੀ ਉਹ ਆਮ ਲੋਕਾਂ ਦੇ ਦੁੱਖਾਂ ਨੂੰ ਸਮਝ ਕੇ ਕੋਈ ਠੋਸ ਹੱਲ ਦੱਸ ਸਕਦੇ ਹਨ। ਫਰੰਟ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਇਸ ਸਮੱਸਿਆ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਇੱਕ ਹੋਰ ਮਤਾ ਪਾਸ ਕਰਦੇ ਹੋਏ ਬਿਕਰਮਜੀਤ ਸਿੰਘ ਕਾਰਜ ਸਾਧਕ ਅਫਸਰ ਨਗਰ ਕੌਂਸਲ ਮਾਛੀਵਾੜਾ ਦੀਆਂ ਹਰ ਰੋਜ ਕਿਸੇ ਦਾ ਵੀ ਜਾਇਜ ਕੰਮ ਨਾ ਕਰਨ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਕਾਰਨ ਇਸ ਦੀ ਕਾਰਗੁਜ਼ਾਰੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਇਸ ਦੀ ਤੁਰੰਤ ਬਦਲੀ ਦੀ ਅਪੀਲ ਕਰਦਾ ਹੈ। ਇਸ ਮੀਟਿੰਗ ਵਿੱਚ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਤੋਂ ਇਲਾਵਾ ਹਰਮਿੰਦਰ ਸਿੰਘ ਗਿੱਲ, ਕੇਵਲ ਸਿੰਘ ਤੇ ਗੁਰਚਰਨ ਸਿੰਘ ਹੇਡੋੰ ਬੇਟ, ਮਾ ਬਖਸ਼ੀ ਰਾਮ, ਜਗਮੋਹਨ ਸਿੰਘ ਰਹੀਮਾਬਾਦ, ਸਰਪੰਚ ਮੋਹਨ ਲਾਲ, ਇੰਸਪੈਕਟਰ ਸੁਰਿੰਦਰ ਸਿੰਘ ਗਿੱਲ, ਰਜਿੰਦਰ ਸਿੰਘ ਸਮਰਾਲਾ ਆਦਿ ਹਾਜ਼ਰ ਸਨ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *