ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੂਜਾ ਗੇੜ।
ਮਾਨਵਤਾ ਦੇ ਭਲੇ ਲਈ ਅਦੁੱਤੀ ਮਿਸਾਲ ਪੇਸ਼ ਕਰ ਰਿਹਾ ਕਿਲਾ ਅਨੰਦਗੜ ਸਾਹਿਬ, ਗੋਰਵ ਰਾਣਾ ।
ਨੂਰਪੁਰ ਬੇਦੀ, 21 ਨਵੰਬਰ (ਦਲਜੀਤ ਚਨੌਲੀ) ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮਾਰਗ ਨੂੰ ਨੈਸ਼ਨਲ ਹਾਈਵੇ ਦੀ ਤਰਜ ਤੇ ਸਰਕਾਰ ਦੀ ਬਜਾਏ ਚੋੜਾ ਕਰਨ ਦੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ।ਜਿਸ ਦੇ ਤਹਿਤ ਅੱਜ ਕਾਹਨ ਪਰ ਖੂਹੀ ਭਜਨ ਢਾਬਾ ਲਾਗੇ ਤੋਂ ਗੜ੍ਹ ਸ਼ੰਕਰ ਮਾਰਗ ਵੱਲ ਨੂੰ ਦੂਜੇ ਗੇੜ ਵਿੱਚ 110 ਫੁੱਟ ਚੌੜੇ ਮਾਰਗ ਦੇ ਨਿਰਮਾਣ ਦੀ ਕਾਰ ਸੇਵਾ ਸੰਤ ਬਾਬਾ ਸਤਨਾਮ ਸਿੰਘ ਜੀ,ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸ਼ੁਰੂ ਕਰਵਾ ਦਿੱਤੀ ਗਈ। ਜਿਸ ਦੀ ਤਹਿਤ ਅੱਜ ਭਾਰੀ ਮਸ਼ੀਨਰੀ ਤੇ ਸੈਂਕੜੇ ਟਨ ਬੈਡ ਮਿਕਸ ਪਾਉਣ ਦਾ ਕੰਮ ਸ਼ੁਰੂ ਕਰਕੇ ਸੜਕ ਜੀ ਚੌੜਾਈ ਨੂੰ 30 ਫੁੱਟ ਤੋਂ ਵਧਾ ਕੇ ਨੈਸ਼ਨਲ ਹਾਈਵੇ ਦੀ ਤਰਜ ਤੇ 110 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਕਿਲ੍ਹਾ ਆਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਇਸ ਮਹਾਨ ਸੇਵਾ ਦੇ ਦੂਜੇ ਗੇੜ ਦੀ ਸ਼ੁਰੂਆਤ ਦੋਰਾਨ ਅੱਜ ਪੰਜਾਬ ਮੋਰਚਾ ਦੀ ਸਾਰੀ ਟੀਮ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚੀ। ਜਿੱਥੇ ਉਨਾਂ ਨੇ ਕਿ ਆਨੰਦਗੜ੍ਹ ਸਾਹਿਬ ਸੰਤ ਬਾਬਾ ਸਤਨਾਮ ਸਿੰਘ ਜੀ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਕੀਤੇ ਜਾ ਰਹੇ ਇਸ ਵੱਡੇ ਉਪਰਾਲੇ ਨੂੰ ਮਾਨਵਤਾ ਦੇ ਭਲੇ ਦੀ ਅਦੁੱਤੀ ਮਿਸਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਾਡੇ ਇਲਾਕੇ ਦੇ ਲੋਕਾਂ ਨੂੰ ਵੱਧ ਚੜ ਕੇ ਇਸ ਇਤਿਹਾਸਿਕ ਕਾਰ ਸੇਵਾ ਦੇ ਕਾਰਜ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਇਸ ਸੇਵਾ ਦੇ ਵਿੱਚ ਸਾਡੇ ਇਲਾਕੇ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ। ਰਾਣਾ ਤੇ ਬਜਾੜ ਨੇ ਕਿਹਾ ਕਿ ਜੋ ਕੰਮ ਸਰਕਾਰਾਂ ਦੇ ਬਣਦੇ ਹਨ ਉਹ ਕਾਰ ਸੇਵਾ ਤਹਿਤ ਹੋ ਰਹੇ ਹਨ। ਇਸ ਲਈ ਸਰਕਾਰਾਂ ਨੂੰ ਕਿਲਾ ਨੰਦਗੜ੍ਹ ਸਾਹਿਬ ਦੀ ਇਸ ਮਹਾਨ ਕਾਰ ਸੇਵਾ ਤੋਂ ਸੇਧ ਲੈ ਕੇ ਜਲਦ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਇਥੇ ਗੱਲਬਾਤ ਕਰਦਿਆ ਬਾਬਾ ਸਤਨਾਮ ਸਿੰਘ ਜੀ ਨੂੰ ਕਿਹਾ ਇਹ ਸਾਰਾ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਤੇ ਹੋਲਾ ਮਹੱਲਾ ਤੋਂ ਪਹਿਲਾਂ ਇਸ ਕਾਰਜ ਦਾ ਵੱਡਾ ਹਿੱਸਾ ਮੁਕੰਮਲ ਕਰਕੇ ਸੰਗਤਾਂ ਨੂੰ ਰਾਹਤ ਪਹੁੰਚਾਈ ਜਾਵੇਗੀ। ਉਹਨਾਂ
ਨੇ ਦੱਸਿਆ ਕਿ ਪੋਜੋਵਾਲ ਤੋਂ ਕਾਹਨਪੁਰ ਸਾਈਡ ਨੂੰ ਡੇਢ ਕਿਲੋਮੀਟਰ ਰੋਡ ਬਿਲਕੁਲ ਤਿਆਰ ਹੋ ਚੁੱਕੀ ਹੈ ਜਦਕਿ ਸੰਗਤਾਂ ਦੀ ਦਿੱਕਤ ਨੂੰ ਦੇਖਦੇ ਆ ਅੱਜ ਕਾਹਨਪੁਰ ਖੂਹੀ ਸਾਈਡ ਤੋਂ ਖੋਜੋਵਾਲ ਸਾਈਡ ਵੱਲ ਨੂੰ ਵੀ ਸੜਕ ਬਣਾਉਣ ਲਈ ਬੈਡ ਮਿਕਸ ਤਿਆਰ ਕਰਨੇ ਸ਼ੁਰੂ ਹੋ ਗਏ ਹਨ ਇਸ ਮੌਕੇ ਉੱਥੇ ਡਾਂ ਦਵਿੰਦਰ ਬਜਾੜ, ਸੇਵਾਦਾਰ ਹਰਪਾਲ ਪਾਲੀ,ਯਾਦਵਿੰਦਰ ਸਿੰਘ ਹਰਪ੍ਰੀਤ ਸਿੰਘ, ਨੀਰਜ ਰਾਣਾ, ਤੇ ਸਮੂਹ ਸੇਵਾਦਾਰ ਮੌਜੂਦ ਸਨ।
More News
Youtube






