ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ….

Spread the love

 ਨਗਰ ਨਿਗਮ ਦਾ ਸੀਵਰੇਜ ਤੇ ਵਾਟਰ ਸਪਲਾਈ ਵਿਭਾਗ ਹੋਇਆ ਨਿਕੰਮਾ

 ਮੁਸ਼ਕਿਲਾਂ ਦਾ ਸ਼ਿਕਾਰ ਹੋ ਰਹੇ ਨੇ ਸ਼ਹਿਰਵਾਸੀ,ਨਹੀਂ ਲੈ ਰਿਹਾ ਕੋਈ ਸਾਰ

 ਫ਼ਗਵਾੜਾ 10 ਦਸੰਬਰ (ਪ੍ਰੀਤ ਕੌਰ ਪ੍ਰੀਤੀ) ਨਗਰ ਨਿਗਮ ਦੇ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਲੋਕਾਂ ਦੀਆਂ ਜਿਆਦਾਤਰ ਸ਼ਿਕਾਇਤਾਂ ਨੂੰ ਹੱਲ ਕਰਨ ਵਿੱਚ ਨਿਕੰਮਾ ਸਾਬਿਤ ਹੋ ਰਿਹਾ ਹੈ। ਸ਼ਹਿਰ ਦੀਆਂ 85 ਵਾਰਡਾਂ ਦੇ ਹਜ਼ਾਰਾਂ ਇਲਾਕਿਆਂ ਵਿੱਚ ਸ਼ਹਿਰ ਵਾਸੀਆਂ ਨੂੰ ਸਭ ਤੋਂ ਜਿਆਦਾ ਮੁਸ਼ਕਿਲਾਂ ਬੰਦ ਸੀਵਰੇਜ ਅਤੇ ਦੂਸ਼ਿਤ ਪਾਣੀ ਦੀ ਸਪਲਾਈ ਦੀਆਂ ਆ ਰਹੀਆਂ ਹਨ। ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਰਜ ਕਰਾਉਣ ਦੇ ਬਾਵਜੂਦ ਵੀ 15 ਦਿਨ ਤੋਂ ਇੱਕ ਇੱਕ ਮਹੀਨੇ ਤੱਕ ਵੀ ਮੁਸ਼ਕਿਲ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ।  ਮਜੀਠਾ ਰੋਡ ਸਥਿਤ ਇੰਦਰਾ ਕਲੋਨੀ ਦੇ ਵਿੱਚ ਅਕਸਰ ਸੀਵਰੇਜ ਬੰਦ ਦੀਆਂ ਮੁਸ਼ਕਿਲਾਂ ਦੇ ਚੱਲਦਿਆਂ ਲੋਕ ਕਾਫੀ ਦੁਖੀ ਨਜ਼ਰ ਆ ਰਹੇ ਹਨ। ਕੁਝ ਮਹੀਨੇ ਪਹਿਲਾਂ ਵੀ ਇੰਦਰਾ ਕਲੋਨੀ ਵਿੱਚ ਸੀਵਰੇਜ ਬੰਦ ਹੋਣ ਅਤੇ ਘਰਾਂ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਦੇ ਚੱਲਦਿਆਂ ਲੋਕਾਂ ਨੂੰ ਉਲਟੀ,ਦਸਤ,ਬੁਖਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ।  ਜਿਸ ਦੌਰਾਨ ਮਾਸੂਮ ਲੜਕੀ ਦੀ ਮੌਤ ਵੀ ਹੋ ਗਈ ਸੀ। ਹੁਣ ਫਿਰ ਦੁਬਾਰਾ ਸੀਵਰੇਜ ਜਾਮ ਹੋਣ ਕਰਕੇ ਗੰਦਾ ਤੇ ਬਦਬੂਦਾਰ ਪਾਣੀ ਘਰਾਂ ਦੇ ਅੰਦਰ ਇਕੱਠਾ ਹੋ ਰਿਹਾ ਹੈ। ਸੀਵਰੇਜ ਬੰਦ ਹੋਣ ਦੇ ਨਾਲ ਘਰਾਂ ਚ ਪੀਣ ਯੋਗ ਪਾਣੀ ਦੀ ਸਪਲਾਈ ਵੀ ਬਦਬੂਦਾਰ ਆਉਣੀ ਸ਼ੁਰੂ ਹੋ ਚੁੱਕੀ ਹੈ। ਇਲਾਕਾ ਨਿਵਾਸੀ ਅਸ਼ੋਕ ਕੁਮਾਰ,ਰਤਨ ਚੰਦ, ਵਿਨੋਦ ਕੁਮਾਰ,ਅਮਨ ਵਿਜੇ ਕੁਮਾਰ,ਸ਼ੈਲੀ,ਰਵੀ ਕੁਮਾਰ, ਬੇਬੀ,ਨਿਰਮਲਾ,ਕ੍ਰਿਸ਼ਨਾ ਕੁਮਾਰੀ,ਗੁਰਨਾਮ ਸਿੰਘ ਨੇ

ਗੱਲਬਾਤ ਦੌਰਾਨ ਦੱਸਿਆ ਕਿ “ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ” ਕਹਾਵਤ ਦੀ ਤਰ੍ਹਾਂ ਜਨਤਾ ਮੁਸ਼ਕਿਲਾਂ ਦੇ ਨਾਲ ਪਰੇਸ਼ਾਨ ਹੋ ਰਹੀ ਹੈ। ਪਰ ਕੋਈ ਰਾਜਨੀਤਿਕ ਨੇਤਾ ਜਾਂ ਨਿਗਮ ਅਧਿਕਾਰੀ ਜਨਤਾ ਦੀ ਸਾਰ ਨਹੀਂ ਲੈ ਰਹੇ ਹਨ। ਚੋਣਾਂ ਦੇ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਨਤਾ ਨੂੰ ਸਹੂਲਤਾਂ ਦੇਣ ਲਈ ਨੇਤਾ ਵੱਡੇ ਵੱਡੇ ਦਾਵੇ ਦੇ ਵਾਅਦੇ ਕਰਦੇ ਹਨ ਪਰ ਜਿੱਤ ਤੋਂ ਬਾਅਦ ਤੂੰ ਕੌਣ ਮੈਂ ਕੌਣ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ। ਸੀਵਰੇਜ ਸਾਫ ਕਰਨ ਲਈ ਅਗਰ ਕੋਈ ਕਰਮਚਾਰੀ ਆ ਹੀ ਜਾਂਦਾ ਹੈ ਤਾਂ ਉਹ ਸੀਵਰੇਜ ਸਫਾਈ ਦਾ ਕੰਮ ਕਰਨ ਲਈ ਪੈਸਿਆਂ ਤੋਂ ਘੱਟ ਗੱਲ ਨਹੀਂ ਕਰਦਾ ਹੈ।

      ਸਮਾਜ ਸੇਵਿਕਾ ਲਵਲੀਨ ਵੜੈਚ ਨੇ ਕਿਹਾ ਕਿ ਇੰਦਰਾ ਕਲੋਨੀ ਵਿੱਚ

ਸੀਵਰੇਜ ਅਤੇ ਦੂਸ਼ਿਤ ਪਾਣੀ ਦੀ ਸਪਲਾਈ ਦਾ ਹੱਲ ਨਾ ਕੀਤਾ ਗਿਆ ਤਾਂ ਨਗਰ ਨਿਗਮ ਚੋਣਾਂ ਦਾ ਬਾਈਕਾਟ ਕਰਦੇ ਹੋਏ ਨੇਤਾਵਾਂ ਅਤੇ ਅਧਿਕਾਰੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਪਿੱਟ ਸਿਆਪਾ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਵਿਭਾਗ ਦੇ ਐਸੀ ਸੰਦੀਪ ਸਿੰਘ ਨੂੰ ਕਈ ਦਿਨ ਪਹਿਲਾਂ ਵੱਖ ਵੱਖ ਇਲਾਕਿਆਂ ਵਿੱਚ ਸੀਵਰੇਜ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਲਿਖਤ ਤੌਰ ਤੇ ਸੂਚਿਤ ਵੀ ਕੀਤਾ ਗਿਆ ਸੀ। ਜਿਨ੍ਹਾਂ ਵੱਲੋਂ ਐਕਸ਼ਨ ਮਨਜੀਤ ਸਿੰਘ ਦੀ ਡਿਊਟੀ ਲਗਾਈ ਗਈ ਸੀ। ਪਰ ਸੀਵਰੇਜ ਦੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਕੀਤਾ ਗਿਆ ਹੈ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *