ਗਗਨਦੀਪ ਸਿੰਘ ਰੰਧਾਵਾ ਨੂੰ  ਸ਼ਰਧਾਜਲੀ ਦੇਣ ਲਈ ਕੱਢਿਆਂ ਗਿਆ ਕੈਂਡਲ ਮਾਰਚ

Spread the love
 ਜਗਰਾਉਂ 25 ਮਾਰਚ (ਜਸਵਿੰਦਰ ਸਿੰਘ ਡਾਂਗੀਆ) ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਦੀ ਅਗਵਾਈ ਹੇਠ ਡਾਕਟਰ ਗਗਨਦੀਪ ਸਿੰਘ ਰੰਧਾਵਾ ਨੂੰ ਸੱਚੀ ਸ਼ਰਧਾਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ ਅਤੇ ਆਮ ਆਦਮੀ ਪਾਰਟੀ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ , ਇਸ ਸਮੇਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਵੀ ਵਿਸ਼ੇਸ ਤੌਰ ਤੇ ਸਿਰਕਤ ਕੀਤੀ । ਪ੍ਰਧਾਨ ਬੇਰ ਕਲਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਸੁਆਰਥੀ ਸੋਚ ਅਤੇ ਸਰਕਾਰ ਦੀਆਂ ਮਾੜੀਆ ਨੀਤੀਆਂ ਕਰਕੇ ਡਾਕਟਰ ਗਗਨਦੀਪ ਸਿੰਘ ਰੰਧਾਵਾ ਨੂੰ ਬੀਤੇ ਦਿਨੀ ਆਪਣੀ ਜੀਵਨ ਲੀ੍ਹਲ਼ਾ ਖਤਮ ਕਰਨੀ ਪਈ , ਜਿਸ ਪਿੱਛੇ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਹੱਥ ਸੀ , ਆਮ ਆਦਮੀ ਪਾਰਟੀ ਦੇ ਲਾਲਚੀ ਮੰਤਰੀ ਨੇ ਗਗਨਦੀਪ ਸਿੰਘ ਰੰਧਾਵਾਂ ਦਾ ਪਰਿਵਾਰ ਅੱਜ ਅਨਾਥ ਕਰ ਦਿੱਤਾ ਹੈ , ਜਿਸ ਕਰਕੇ ਅੱਜ ਅਸੀ ਗਗਨਦੀਪ ਸਿੰਘ ਨੂੰ ਕੈਂਡਲ ਮਾਰਚ ਰਾਂਹੀ ਸਰਧਾਜ਼ਲੀ ਭੇਂਟ ਕੀਤੀ ਗਈ ਹੈ । ਇਸ ਸਮੇਂ ਵਿਧਾਇਕ ਲੱਖਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਮੁੱਖ ਭੂਮਿਕਾ ਮੁਲਾਜਮ ਵਰਗ ਦੀ ਸੀ ਪਰ ਅੱਜ ਇਹ ਮੁਲਾਜਮ ਵਰਗ ਦਾ ਸਿਰਫ ਆਪਣੇ ਭਲੇ ਲਈ ਇਸਤੇਮਾਲ ਕਰ ਰਹੇ ਨੇ ਡਾਕਟਰ ਗਗਨਦੀਪ ਸਿੰਘ ਰੰਧਾਵਾ ਨੂੰ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਪਿਤਾ ਨੂੰ ਟੈਂਡਰ ਦਿਵਾਉਣ ਲਈ ਦਬਾਅ ਬਣਾਇਆ ਪਰ ਉਹਨਾ ਨੇ ਅਜਿਰਾ
ਕਰਨ ਤੋ ਕੋਰੀ ਨਾਂਹ ਕਰ ਦਿੱਤੀ ਜਿਸ ਕਾਰਨ ਕਰਕੇ ਗਗਨਦੀਪ ਸਿੰਘ ਰੰਧਾਵਾ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ । ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਕਿਹਾ ਕਿ ਹੁਣ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾ ਨੂੰ ਦੱਸਣ ਕਿ ਉਹ ਪਰਿਵਾਰ ਨੂੰ ਇਨਸਾਫ ਦਿਵਾਉਣਗੇ ਜਾ ਲਾਲਜੀਤ ਸਿੰਘ ਭੁੱਲਰ ਨੂੰ ਬਚਾਉਣਗੇ । ਇਸ ਮੋਕੇ ਕਮਲਜੀਤ ਸਿੰਘ ਸ਼ਿਆੜ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਸੀਹਾ ਦੋਦ ਮੀਤ ਪ੍ਰਧਾਨ, ਗੁਰਦੀਪ ਸਿੰਘ ਜੁਲਮਗੜ ਵਾਇਸ ਚੇਅਰਮੈਨ, ਗੁਰਮੁੱਖ ਸਿੰਘ ਗੋਮੀ ਸਿਆੜ ਮੈਂਬਰ ਬਲਾਕ ਸੰਮਤੀ, ਜਤਿੰਦਰ ਸਿੰਘ ਚੋਮੋ ਚੇਅਰਮੈਨ ਕਿਸਾਨ ਸੈਲ, ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ ਮੈਬਰ ਜਿਲਾ ਪ੍ਰੀਸ਼ਦ, ਜੱਸਾ ਰੋੜੀਆ ਕੋਸ਼ਲਰ, ਜਸਵੀਰ ਸਿੰਘ ਸੀਹਾ ਦੋਦ, ਜਸਵੀਰ ਸਿੰਘ ਗੋਸਲਾ , ਮੇਘ ਸਿੰਘ ਬੇਰਕਲਾ ਅਤੇ ਹੋਰ ਕਾਂਗਰਸੀ ਆਗੂ ਵੱਡੀ ਗਿਣਤੀ ਚ ਹਾਜਰ ਸਨ ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *