ਅੰਮ੍ਰਿਤਸਰ10 ਅਪ੍ਰੈਲ (ਦਿਨੇਸ਼ ਸੋਨੀ)ਉਪ ਮੰਡਲ ਅਫਸਰ ਚਾਟੀਵਿੰਡ ਸ੍ਰੀ ਸੁਧੀਰ ਚੌਧਰੀ ਵਲੋ ਜਾਰੀ ਪ੍ਰੈਸ ਨੋਟ ਰਾਹੀਂ 11ਅਪ੍ਰੈਲ ਦਿਨ ਸ਼ੁਕਰਵਾਰ ਨੂੰ 132 ਕੇ .ਵੀ ਸਕੱਤਰੀ ਬਾਗ ਸਬ ਸਟੇਸ਼ਨ ਤੋਂ ਚਲਦੇ 11 ਕੇ .ਵੀ ਗਿਲਵਾਲੀ ਗੇਟ ਅਤੇ ਨਗਰ ਨਿਗਮ ਕਾਲੋਨੀ ਫੀਡਰਾਂ ਸਵੇਰੇ ਦੀ ਜ਼ਰੂਰੀ ਮੁਰੰਮਤ ਅਤੇ ਦਰੱਖਤ ਕੱਟਣ ਲਈ ਬਿਜਲੀ ਦੀ ਸਪਲਾਈ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਇਸ ਦੌਰਾਨ ਗਿਲਵਾਲੀ ਗੇਟ,ਗੁਜਰਪੂਰਾ,ਭਗਤਾਂ ਵਾਲਾ,ਬਾਜ਼ਾਰ ਗੁਜਰ,ਆਵੇ ਵਾਲੀ ਗਲੀ,ਨਗਰ ਨਿਗਮ ਕਾਲੋਨੀ,ਰਾਮਦਾਸ ਨਗਰ ਆਦਿਕ ਇਲਾਕਿਆ ਦੀ ਬਿਜਲੀ ਸਪਲਾਈ ਬੰਦ ਰਹੇਗੀ ਅਤੇ 66 ਕੇ .ਵੀ ਸੁਲਤਾਨਵਿੰਡ ਤੋਂ ਚਲਦਾ 11ਕੇ .ਵੀ ਫੀਡਰ ਭਾਈ ਮੰਝ ਸਿਲਵਰ ਸਟੇਟ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਚੜ੍ਹਾਉਣ ਅਤੇ 200 ਕੇ .ਵੀ ਟਰਾਸਫਾਰਮਰ ਚਾਲੂ ਕਰਨ ਲਈ 11 ਅਪ੍ਰੈਲ ਸ਼ੁਕਰਵਾਰ ਸਵੇਰੇ 10 ਤੋਂ 1 ਵਜ਼ੇ ਤੱਕ ਬਿਜਲੀ ਬੰਦ ਰਹੇਗੀ।





