ਜ਼ਿਲ੍ਹਾ ਮੁਕਤਸਰ ਸਾਹਿਬ ‘ਚ ਸਕੂਲ ਬੱਸਾਂ ਦੀ ਸੈਪਸ਼ਲ ਚੈਕਿੰਗ ਮੁਹਿੰਮ: 40 ਸਕੂਲ ਬੱਸਾਂ ਦੇ ਚਲਾਨ ਅਤੇ ਹਦਾਇਤਾਂ ਜਾਰੀ

Spread the love
ਸ੍ਰੀ ਮੁਕਤਸਰ ਸਾਹਿਬ (ਮਨਪ੍ਰੀਤ ਮੋਨੂੰ/ਪਰਮਜੀਤ ਬੇਦੀ  ) SSP ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, IPS ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਸਰਵੋਚ ਤਰਜੀਹ ਦੇਣ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਜ਼ਿਲ੍ਹੇ ਵਿੱਚ ਸਕੂਲ ਬੱਸਾਂ ਦੀ ਵਿਸ਼ੇਸ਼ ਅਤੇ ਅਚਨਚੇਤ ਚੈਕਿੰਗ ਮੁਹਿੰਮ ਚਲਾਈ ਗਈ। ਇਹ ਮੁਹਿੰਮ ਸ੍ਰੀ ਅਮਨਦੀਪ ਸਿੰਘ ਡੀਐਸਪੀ (ਐਚ)ਦੀ ਹਾਜ਼ਰੀ ਹੇਠ ਸਬ-ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਅਲੱਗ ਅਲੱਗ ਪੁਲਿਸ ਟੀਮਾਂ ਬਣਾ ਕੇ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ:
• ਸਕੂਲ ਬੱਸਾਂ ਦੇ ਰਜਿਸਟ੍ਰੇਸ਼ਨ ਪੇਪਰ, ਫਿਟਨੈੱਸ ਸਰਟੀਫਿਕੇਟ, ਇੰਸ਼ੋਰੈਂਸ, ਡਰਾਈਵਿੰਗ ਲਾਇਸੈਂਸ ਦੀ ਜਾਂਚ।
• ਵਾਹਨਾਂ ਦੀ ਸੁਰੱਖਿਆ ਸਬੰਧੀ ਉਪਕਰਨਾਂ — ਮੈਡੀਕਲ ਕਿੱਟ, ਪੀਣ ਵਾਲਾ ਪਾਣੀ, ਇਮਰਜੈਂਸੀ ਲਾਈਟਾਂ, ਸਾਈਡ ਇੰਡੀਕੇਟਰ — ਦੀ ਉਪਲਬਧਤਾ ਦੀ ਜਾਂਚ।
• ਡਰਾਈਵਰਾਂ ਦੀ ਯੂਨੀਫਾਰਮ, ਨਸ਼ਾ ਮੁਕਤੀ ਅਤੇ ਪੁਲਿਸ ਵੈਰੀਫਿਕੇਸ਼ਨ ਸਬੰਧੀ ਜਾਣਕਾਰੀ।
• ਸਕੂਲ ਬੱਸਾਂ ਵਿੱਚ ਬੱਚਿਆਂ ਦੀ ਸੁਰੱਖਿਆ ਦੇ ਲਈ ਧਿਆਨ ਰੱਖਣ ਵਾਸਤੇ ਹੈਲਪਰ ਦੀ ਮੌਜੂਦਗੀ ਦੀ ਜਾਂਚ
ਚਲਾਨ ਅਤੇ ਕਾਰਵਾਈ:
ਜਾਂਚ ਦੌਰਾਨ ਜਿਨ੍ਹਾਂ ਸਕੂਲ ਬੱਸਾਂ ਦੇ ਦਸਤਾਵੇਜ਼ ਪੂਰੇ ਨਹੀਂ ਪਾਏ ਗਏ ਜਾਂ ਜੋ ਸੁਰੱਖਿਆ ਮਾਪਦੰਡਾਂ ਉੱਤੇ ਖਰੀ ਨਹੀਂ ਉਤਰੀਆਂ, ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਗਈ। ਕੁੱਲ 40 ਸਕੂਲ ਬੱਸਾਂ ਦੇ ਚਲਾਨ ਕੀਤੇ ਗਏ ਹਨ। ਇਹਨਾਂ ਵਿੱਚੋਂ ਕਈ ਵਾਹਨਾਂ ਕੋਲ ਫਿਟਨੈੱਸ ਸਰਟੀਫਿਕੇਟ, ਇੰਸ਼ੋਰੈਂਸ, ਮੈਡੀਕਲ ਕਿੱਟ ਜਾਂ ਦੀ ਮੌਜੂਦਗੀ ਨਹੀਂ ਸੀ।
ਸਖ਼ਤ ਹਦਾਇਤਾਂ ਜਾਰੀ:
1. ਸਕੂਲ ਬੱਸ ਵਿੱਚ ਬੱਚਿਆਂ ਦੀ ਬੈਠਕ ਸਮਰੱਥਾ ਤੋਂ ਵੱਧ ਨਹੀਂ ਹੋਣੀ ਚਾਹੀਦਾ।
2. ਹਰ ਸਕੂਲ ਬੱਸ ਵਿੱਚ ਘੱਟੋ-ਘੱਟ ਇੱਕ ਟ੍ਰੇਨਡ ਹੈਲਪਰ ਲਾਜ਼ਮੀ ਹੋਣਾ ਚਾਹੀਦਾ।
3. ਡਰਾਈਵਰ ਯੂਨੀਫਾਰਮ ਵਿੱਚ ਹੋਵੇ ਅਤੇ ਨਸ਼ੇ ਤੋਂ ਰਹਿਤ ਹੋਣਾ ਚਾਹੀਦਾ।
4. ਸਕੂਲ ਬੱਸ ਦੇ ਸਾਰੇ ਦਸਤਾਵੇਜ਼ ਅਪਡੇਟ ਹੋਣ ਅਤੇ ਸੁਰੱਖਿਆ ਦਾ ਸਮਾਨ ਹੋਣਾ ਚਾਹੀਦਾ ਹੈ।
5. ਸਕੂਲ ਬੱਸ ਦੀ ਹਰੇਕ ਗਤੀਵਿਧੀ ਲਈ ਸਕੂਲ ਪ੍ਰਬੰਧਕ ਅਤੇ ਮਾਪੇ ਵੀ ਜ਼ਿੰਮੇਵਾਰ ਹਨ।
ਸਕੂਲ ਪ੍ਰਬੰਧਕਾਂ ਲਈ ਨਿਰਦੇਸ਼:
• ਸਕੂਲ ਬੱਸਾਂ ਚਲਾਉਣ ਵਾਲੇ ਹਰ ਡਰਾਈਵਰ ਦੀ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਕਰਵਾਈ ਜਾਵੇ।
• ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਡਰਾਈਵਰ ਨਸ਼ਾ ਕਰਕੇ ਬੱਚਿਆਂ ਨੂੰ ਵਾਹਨ ਵਿੱਚ ਨਾ ਲਿਜਾਵੇ।
• ਸਮੇਂ ਸਮੇਂ ਤੇ ਸਕੂਲ ਬੱਸਾਂ ਦੀ ਜਾਂਚ ਕੀਤੀ ਜਾਵੇ, ਜਿਸ ਵਿੱਚ ਬ੍ਰੇਕ, ਇੰਡੀਕੇਟਰ, ਡੋਰ ਲਾਕ ਆਦਿ ਸ਼ਾਮਿਲ ਹੋਣ।
ਮਾਪਿਆਂ ਲਈ ਅਪੀਲ:
 ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ:
• ਜਦੋਂ ਵੀ ਆਪਣੇ ਬੱਚੇ ਨੂੰ ਕਿਸੇ ਵੀ ਸਕੂਲ ਬੱਸ ਜਾਂ ਯਾਤਰਾ ਵਾਹਨ ਵਿੱਚ ਭੇਜੋ, ਪਹਿਲਾਂ ਡਰਾਈਵਰ ਦੀ ਪਛਾਣ, ਪਿਛੋਕੜ ਅਤੇ ਆਚਰਣ ਬਾਰੇ ਜਾਣਕਾਰੀ ਲਵੋ।
• ਸਕੂਲ ਬੱਸਾਂ ਦੀ ਸਥਿਤੀ, ਮਿਆਰੀ ਸਹੂਲਤਾਂ, ਹੈਲਪਰ ਦੀ ਮੌਜੂਦਗੀ ਦੀ ਜਾਂਚ ਕਰੋ।
• ਸਕੂਲ ਪ੍ਰਬੰਧਨ ਅਤੇ ਪੁਲਿਸ ਨਾਲ ਨਿਯਮਤ ਸੰਪਰਕ ਰੱਖੋ ਅਤੇ ਕੋਈ ਵੀ ਲਾਪਰਵਾਹੀ ਤੁਰੰਤ ਸਾਂਝੀ ਕਰੋ।
• ਕਿਸੇ ਵੀ ਅਣਜਾਣ ਜਾਂ ਅਣਪਛਾਤੇ ਡਰਾਈਵਰ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਸੌਂਪਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਉਹ ਨਸ਼ਾ ਮੁਕਤ, ਤਜਰਬੇਕਾਰ ਅਤੇ ਪੁਲਿਸ ਵੈਰੀਫਾਇਡ ਹੋਵੇ।
SSP ਡਾ. ਅਖਿਲ ਚੌਧਰੀ ਦਾ ਸੰਦੇਸ਼:
SSP ਡਾ. ਅਖਿਲ ਚੌਧਰੀ ਨੇ ਕਿਹਾ, “ਸਾਡਾ ਉਦੇਸ਼ ਕਿਸੇ ਨੂੰ ਤੰਗ ਕਰਨਾ ਨਹੀਂ, ਸਗੋਂ ਆਪਣੇ ਭਵਿੱਖ — ਅਸੀਂ ਬੱਚਿਆਂ ਦੀ — ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਲਾਪਰਵਾਹੀ ਨਾਲ ਡਰਾਈਵਿੰਗ ਕਰਨ ਵਾਲਿਆਂ ਜਾਂ ਅਧੂਰੇ ਦਸਤਾਵੇਜ਼ਾਂ ਵਾਲੀਆਂ ਸਕੂਲ ਬੱਸਾਂ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਜਾਰੀ ਰਹੇਗੀ।”
ਉਨ੍ਹਾਂ ਅਖੀਰ ਵਿੱਚ ਇਹ ਵੀ ਕਿਹਾ ਕਿ ਇਹ ਮੁਹਿੰਮ ਕੇਵਲ ਚਲਾਨ ਕਰਨ ਤੱਕ ਸੀਮਿਤ ਨਹੀਂ, ਬਲਕਿ ਇਹ ਸੂਚਨਾ, ਜਾਗਰੂਕਤਾ ਅਤੇ ਸਹਿਯੋਗ ਰਾਹੀਂ ਲੋਕਾਂ ਨੂੰ ਇੱਕ ਸੁਰੱਖਿਅਤ ਜੀਵਨ ਵੱਲ ਪ੍ਰੇਰਿਤ ਕਰਨ ਦਾ ਉਪਰਾਲਾ ਹੈ, ਜੋ ਲਗਾਤਾਰ ਜਾਰੀ ਰਹੇਗਾ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *