ਜਾਗਰਣ ਸੁਧਾਰ ਕਮੇਟੀ ਦੀ ਇਕਾਈ ਫਿਰੋਜ਼ਪੁਰ ਤੋ ਛਾਉਣੀ ਦੇ ਧਰਮੂ ਪੰਡਿਤ ਪ੍ਰਧਾਨ ਤੇ ਅਰੁਣ ਮਹਿਰਾ ਬਣੇ ਵਾਇਸ ਪ੍ਰਧਾਨ

Spread the love
ਫਿਰੋਜ਼ਪੁਰ 25 ਮਾਰਚ (ਅਸ਼ੋਕ ਭਾਰਦਵਾਜ) ਜਾਗਰਣ ਸੁਧਾਰ ਕਮੇਟੀ ਪਟਿਆਲਾ ਦੀ ਇਕਾਈ ਫਿਰੋਜ਼ਪੁਰ ਵਲੋ ਹਿੰਦੂ ਸਮਾਜ ਲਈ ਕੀਤੇ ਜਾਂਦੇ ਪਾਖੰਡ ਵਾਦ ਨੂੰ ਬੰਦ ਕਰਨ ਲਈ ਲਗਾਤਾਰ ਠੀਕਰੀ ਪਹਿਰਾ ਦਿੱਤਾ ਜਾਂਦਾ ਹੈ। ਇਹਨਾਂ ਦੇ ਉਪਰਾਲੇ ਸਦਕਾ ਹੀ ਮਾਤਾ ਰਾਣੀ ਦੇ ਜਗਰਾਤੇ/ਚੋਕੀਆਂ ਆਦਿ ਵਿੱਚ ਬਣਾਈਆਂ ਜਾਂਦੀਆਂ ਝਾਕੀਆਂ ਨੂੰ ਪੂਰਨ ਤੋਰ ਤੇ ਬੰਦ ਕਰਨ ਦਾ ਬੀੜਾ ਚੁੱਕਿਆ ਗਿਆ ਸੀ ਤੇ ਆਖਿਰ ਨੂੰ ਇਸ ਉਪਰਾਲੇ ਚ ਇਸ ਕਮੇਟੀ ਵਲੋ ਜਿੱਤ ਪ੍ਰਾਪਤ ਕੀਤੀ ਗਈ ਹੈ। ਇਸ ਲੜੀ ਨੂੰ ਅੱਗੇ ਤੋਰਦਿਆ ਕਮੇਟੀ ਦੀ ਇਕਾਈ ਵਲੋ ਹੋਰ ਨਵੇ ਸੇਵਾਦਾਰ ਦੀ ਚੋਣ ਕੀਤੀ ਗਈ। ਚੋਣ ਤੋ ਪਹਿਲਾਂ ਫਿਰੋਜ਼ਪੁਰ ਛਾਉਣੀ ਦੇ ਕਬਾੜੀ ਮੰਦਿਰ ਚ ਛੋਟੀ ਜਿਹੀ ਮੀਟਿੰਗ ਕੀਤੀ ਗਈ। ਮੀਟਿੰਗ ਚ ਸ਼ਹਿਰ ਦੇ ਬ੍ਰਾਹਮਣ ਸਭਾ ਦੇ ਨੁਮਾਇੰਦਿਆ ਵਲੋ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਗਈ ਤੇ ਫਿਰ ਸਭ ਦੀ ਸਰਬਸੰਮਤੀ ਨਾਲ ਧਰਮੂ ਪੰਡਿਤ ਜੀ ਨੂੰ ਇਕਾਈ ਫਿਰੋਜ਼ਪੁਰ ਤੋ ਛਾਉਣੀ ਦੇ ਪ੍ਰਧਾਨ ਤੇ ਅਰੁਣ ਮਹਿਰਾ ਨੂੰ ਵਾਇਸ ਪ੍ਰਧਾਨ ਚੁਣਿਆ ਗਿਆ। ਸੁਧਾਰ ਕਮੇਟੀ ਦੇ ਪੰਜਾਬ ਪ੍ਰਧਾਨ ਜਗਦੀਪ ਸ਼ਰਮਾਂ ਦੀ ਰਹਿਨੁਮਾਈ ਹੇਠ ਨਵੇ ਚੁਣੇ ਆਹੁਦੇਦਾਰਾਂ ਦੇ ਗੱਲ ਚ ਮਾਤਾ ਰਾਣੀ ਦੀ ਚੁੰਨੀ ਪਾ ਕੇ ਮਾਤਾ ਜੀ ਤੋ ਆਸ਼ੀਰਵਾਦ ਲਿਆ ਗਿਆ। ਇਸ ਮੋਕੇ ਤੇ ਨਵੇ ਚੁਣੇ ਹੋਏ ਸੇਵਾਦਾਰ ਨੇ ਕਿਹਾ ਕਿ ਕਮੇਟੀ ਵਲੋ ਲਗਾਈ ਜਿੰਮੇਵਾਰ ਨੂੰ ਬੜੀ ਹੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਤੇ ਕਮੇਟੀ ਦੇ ਮਾਰਗਦਰਸ਼ਕ ਤੇ ਹੀ ਚੱਲਿਆ ਜਾਵੇਗਾ ਤੇ ਅਸੀ ਕਮੇਟੀ ਦੇ ਸਾਰੇ ਹੀ ਸੇਵਾਦਾਰਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕੇ ਦਿੱਤੀ ਹੋਈ ਜਿੰਮੇਵਾਰੀ ਨੂੰ ਨਿਰਵਿਘਨ ਨੇਪਰੇ ਝੜਾਉਣਗੇ। ਮੀਡੀਆ ਨਾਲ ਰਾਬਤਾ ਕਾਇਮ ਕਰਦਿਆ ਕਮੇਟੀ ਦੇ ਸੇਵਾਦਾਰਾਂ ਨੇ ਕਿਹਾ ਕਿ ਹਿੰਦੂ ਸਮਾਜ ਵਿੱਚ ਕਿਸੇ ਵੀ ਤਰਾ ਦਾ ਪਾਖੰਡ ਵਾਦ ਨਾ ਸਹਿਣਯੋਗ ਹੈ ਇਸ ਲਈ ਅਸੀ ਸਾਰੇ ਸੇਵਾਦਾਰ ਮੀਡੀਆ ਜਰੀਏ ਸਮੂਹ ਫਿਰੋਜ਼ਪੁਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਹਿੰਦੂ ਸਮਾਜ ਨੂੰ ਹੋਰ ਅੱਗੇ ਲਿਜਾਣ ਲਈ ਸਭ ਦਾ ਸਹਿਯੋਗ ਅਤਿ ਜਰੂਰੀ ਹੈ। ਇਸ ਮੋਕੇ ਤੇ ਜਾਗਰਣ ਸੁਧਾਰ ਕਮੇਟੀ ਇਕਾਈ ਫਿਰੋਜ਼ਪੁਰ ਦੇ ਜਿਲਾ ਪ੍ਰਧਾਨ ਰਾਕੇਸ਼ ਸ਼ਰਮਾਂ ਤੇ ਪਵਨ ਬਜਾਜ ਜੀ ਨਾਲ ਬ੍ਰਾਹਮਣ ਸਭਾ ਫਿਰੋਜ਼ਪੁਰ ਦੇ ਪ੍ਰਧਾਨ ਹਰੀ ਰਾਮ ਖਿੰਦੜੀ,ਨਰੇਸ਼ ਸ਼ਰਮਾਂ ਤੋ ਇਲਾਵਾ ਰਾਜ ਕੁਮਾਰ ਸ਼ਰਮਾਂ, ਆਰ ਕੇ,ਅਸ਼ਵਨੀ ਸ਼ਰਮਾਂ, ਆਦਿ ਸੇਵਾਦਾਰ ਹਾਜਿਰ ਰਹੇ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *