ਟਰੱਕ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ

Spread the love

ਟਰੱਕ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ

ਨੂਰਪੁਰਬੇਦੀ, 19 ਨਵੰਬਰ (ਦਲਜੀਤ ਚਨੌਲੀ)-ਪਿੰਡ ਰਾਏਪੁਰ ਮੁੰਨੇ ਲਾਗੇ ਇਕ ਟਰੱਕ ਦੀ ਫੇਟ ਵੱਜਣ ਨਾਲ 46 ਸਾਲਾ ਮੋਟਰਸਾਈਲਕ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ |  ਇਸ ਸਬੰਧੀ ਏ.ਐੱਸ.ਆਈ. ਸਮਸ਼ੇਰ ਸਿੰਘ ਨੇ ਦੱਸਿਆ ਕਿ ਪਰਮਜੀਤ ਪੁੱਤਰ ਜਗਤ ਰਾਮ, ਪਿੰਡ ਝਾਂਡੀਆਂ ਕਲਾਂ ਦੇ ਵੱਡੇ ਭਰਾ ਓਮ ਪ੍ਰਕਾਸ਼ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਹ ਪਿੰਡ ਬੜਵਾ ਵਿਖੇ ਇਕ ਵਿਆਹ ਸਮਾਗਮ ਤੋਂ ਵਾਪਿਸ ਆਪਣੇ ਪਿੰਡ ਜਾ ਰਹੇ ਸਨ | ਇਸ ਦੋਰਾਨ ਉਸਦਾ ਭਰਾ ਪਰਮਜੀਤ ਅੱਗੇ ਆਪਣੇ ਮੋਟਰਸਾਈਕਲ ‘ਤੇ ਜਦਕਿ ਉਹ ਉਸਦੇ ਪਿੱਛੇ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ ਕਿ ਸ਼ਾਮੀਂ ਕਰੀਬ 6 ਕੁ ਵਜੇ ਜਦੋਂ ਉਹ ਪਿੰਡ ਰਾਏਪੁਰ ਮੁੰਨੇ ਲਾਗੇ ਪਹੁੰਚੇ ਤਾਂ ਰੂਪਨਗਰ ਦੀ ਤਰਫੋਂ ਆ ਰਹੇ ਇਕ ਹਿਮਾਚਲ ਨੰਬਰੀ ਟਰੱਕ ਚਾਲਕ ਨੇ ਉਸਦੇ ਭਰਾ ਦੇ ਮੋਟਰਸਾਈਕਲ ‘ਚ ਟੱਕਰ ਮਾਰ ਦਿੱਤੀ | ਜਿਸਦੇ ਚੱਲਦਿਆਂ ਉਸਦਾ ਭਰਾ ਗੰਭੀਰ ਰੂਪ ‘ਚ ਜਖਮੀਂ ਹੋ ਗਿਆ | ਜਿਸਨੂੰ ਤੁਰੰਤ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਇਲਾਜ ਲਈ ਲਿਜਾਇਆ ਗਿਆ | ਮਗਰ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਉਨ੍ਹਾਂ ਟਰੱਕ ਦਾ ਨੰਬਰ ਨੋਟ ਕਰਕੇ ਇਸਦੀ ਪੁਲਸ ਨੂੰ  ਜਾਣਕਾਰੀ ਦਿੱਤੀ | ਜਿਸਤੋਂ ਉਪਰੰਤ ਪੁਲਸ ਨੇ ਟਰੱਕ ਨੰਬਰ ਐੱਚ.ਪੀ.-62-ਏ-2179 ਨੂੰ  ਕਬਜ਼ੇ ‘ਚ ਲੈ ਕੇ ਫਰਾਰ ਹੋਏ ਉਸਦੇ ਨਾਮਲੂਮ ਚਾਲਕ ਦੇ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ | ਪੁਲਸ ਨੇ ਅੱਜ ਦੁਪਹਿਰ ਮਿ੍ਤਕ ਦਾ ਸ਼੍ਰੀ ਅਨੰਦਪੁਰ ਸਾਹਿਬ ਸਥਿਤ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ  ਵਾਰਿਸਾਂ ਹਵਾਲੇ ਕਰ ਦਿੱਤਾ | ਮਿ੍ਤਕ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ 3 ਲੜਕੀਆਂ ਤੇ 1 ਲੜਕਾ ਛੱਡ ਗਿਆ ਹੈ |
  • Related Posts

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    ਮੋਹਾਲੀ ਸਥਿਤ ਫੇਜ਼-4 ਵਿਖੇ ਕਮਿਊਨਿਟੀ ਮਾਨਸਿਕ ਸਿਹਤ ਕਲੀਨਿਕ ਦਾ ਉਦਘਾਟਨ

    Spread the love

    Spread the loveਨਿਊ ਚੰਡੀਗੜ੍ਹ, 14 ਜੁਲਾਈ (ਬਜੀਦਪੁਰ) – ਮੋਹਾਲੀ ਦੇ ਫੇਜ਼-4 ਦੇ ਨਿਵਾਸੀਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼੍ਰੀ ਕਲਗੀਧਰ ਸਿੰਘ ਸਭਾ ਗੁਰਦੁਆਰਾ, ਫੇਜ਼-4,…

    Leave a Reply

    Your email address will not be published. Required fields are marked *