ਨਵ-ਨਿਯੁਕਤ ਸਰਪੰਚਾਂ ਅਤੇ ਪੰਚਾਂ ਲਈ ਬੀ.ਡੀ.ਪੀ.ਓ ਮਾਛੀਵਾੜਾ ਦਫ਼ਤਰ ਵਿਖੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ 

Spread the love

 ਮਾਛੀਵਾੜਾ ਸਾਹਿਬ, 14 ਦਸੰਬਰ (ਸੁੱਚਾ ਬੰਗੜ): ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਪੰਜਾਬ ਵੱਲੋਂ ਬੀ.ਡੀ.ਪੀ.ਓ ਮਾਛੀਵਾੜਾ ਦਫ਼ਤਰ ਵਿਖੇ ਪੰਚਾਇਤੀ ਰਾਜ ਦੇ ਕੰਮਕਾਜ ਸਬੰਧੀ  ਨਵ-ਨਿਯੁਕਤ ਸਰਪੰਚਾਂ ਅਤੇ ਪੰਚਾਂ ਨੂੰ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਅੱਜ ਰਾਜੇਸ਼ ਕਪੂਰ consultant ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਮੋਹਾਲੀ  ਨੇ ਸਿਖਲਾਈ ਕੈਂਪ ਵਿੱਚ ਗ੍ਰਾਮ ਪੰਚਾਇਤਾਂ ਦੇ ਨਵ-ਨਿਯੁਕਤ ਪੰਚ-ਸਰਪੰਚਾਂ ਨੂੰ ਵਧਾਈ ਦਿੱਤੀ ਅਤੇ ਪੰਚਾਇਤ ਦੇ ਕੰਮਕਾਜ ਲਈ ਸਿਖਲਾਈ ਪ੍ਰਾਪਤ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।  ਅਤੇ ਪੰਜਾਬ ਸਰਕਾਰ ਦੀਆਂ ਪੇਂਡੂ ਵਿਕਾਸ ਸਕੀਮਾਂ ਅਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਬੀ ਡੀ ਪੀ ਓ ਮੈਡਮ ਵਲੋ ਓਹਨਾ ਨੂ ਜੀ ਆਇਆ ਕਿਹਾ ਅਤੇ ਭਵਿੱਖ ਵਿੱਚ ਅਜਿਹੀਆਂ ਟਰੇਨਿੰਗ ਕਰਾਉਣ ਲਈ ਸੰਸਥਾਂ ਦਾ ਧੰਨਵਾਦ ਕਰਦਿਆਂ ਸਰਪੰਚ ਪੰਚ ਸਾਹਿਬਾਨ ਨੂੰ ਜਾਣਕਾਰੀ ਦਿੱਤੀ। ਸੁਪਰਡੈਂਟ  ਰੁਪਿੰਦਰ ਸਿੰਘ ਜੀ ਨੇ ਦੱਸਿਆ ਕਿ ਪੰਚਾਇਤੀ ਰਾਜ ਸੰਸਥਾਵਾਂ ਨੂੰ 1992 ਵਿੱਚ ਭਾਰਤੀ ਸੰਵਿਧਾਨ ਦੀ 73ਵੀਂ ਸੰਵਿਧਾਨਕ ਸੋਧ ਤਹਿਤ ਸੰਵਿਧਾਨਕ ਦਰਜਾ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਕੈਂਪ 2 ਦਸੰਬਰ ਤੋਂ 18 ਜਨਵਰੀ, 2025 ਤੱਕ ਹਰੇਕ ਪੰਚਾਇਤ ਲਈ ਤਿੰਨ ਦਿਨਾਂ ਦੇ ਅਨੁਸੂਚੀ ‘ਤੇ ਲਗਾਇਆ ਜਾਵੇਗਾ ਅਤੇ ਸਿਖਲਾਈ ਕੈਂਪ ਵਿੱਚ ਹਰ ਰੋਜ਼ ਅੱਧੀ ਦਰਜਨ ਪੰਚਾਇਤਾਂ ਦੇ ਮੈਂਬਰ ਸਿਖਲਾਈ ਲੈਣਗੇ। ਸਿਖਲਾਈ ਕੈਂਪ ਦੇ ਮਾਸਟਰ ਰਿਸੋਰਸ ਪਰਸਨ ਕਮ ਟਰੇਨਰ ਨਵਰੀਤ ਕੌਰ ਅਤੇ ਅਮਨਦੀਪ ਕੌਰ ਨੇ ਦੱਸਿਆ ਕਿ ਸਿਖਲਾਈ ਕੈਂਪ ਵਿੱਚ ਪੰਚਾਇਤ ਵਿਭਾਗ ਦੇ

ਅਧਿਕਾਰੀਆਂ, ਸੀ.ਡੀ.ਪੀ.ਓ., ਸਿੱਖਿਆ ਤੇ ਸਿਹਤ, ਮਨਰੇਗਾ, ਜਲ ਸਪਲਾਈ, ਸੈਨੀਟੇਸ਼ਨ ਅਤੇ ਕਾਨੂੰਨ ਦੇ ਮਾਹਿਰਾਂ ਨੇ ਵੀ ਕਾਰਜਾਂ, ਸ਼ਕਤੀਆਂ, ਜ਼ਿੰਮੇਵਾਰੀਆਂ ਬਾਰੇ ਦੱਸਿਆ। ਗਰਾਮ ਪੰਚਾਇਤਾਂ ਦੇ ਪੰਚਾਂ ਸਰਪੰਚਾਂ ਨੂੰ ਜ਼ਮੀਨ ਦੀ ਸਾਂਭ-ਸੰਭਾਲ ਅਤੇ ਪੰਜਾਬ ਸਰਕਾਰ ਦੀਆਂ ਪੇਂਡੂ ਵਿਕਾਸ ਸਕੀਮਾਂ ਬਾਰੇ ਜਾਣਕਾਰੀ ਦੇ ਕੇ ਸਿਖਲਾਈ ਦਿੱਤੀ ਜਾ ਰਹੀ ਹੈ।

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *