ਨੈਤਿਕ ਸਿੱਖਿਆ ਲਈ ਵਿਵੇਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ 

Spread the love
 ਜੈਤੋ , 21 ਨਵੰਬਰ (ਰਘੂਨੰਦਨ ਪਰਾਸ਼ਰ ): ਇਸ ਸਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵਿਦਿਆਰਥੀ ਵਰਗ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਪ੍ਰਫੁਲਤਾ ਲਈ ਨੈਤਿਕ ਸਿੱਖਿਆ ਇਮਤਿਹਾਨ ਦਾ ਆਯੋਜਨ ਕੀਤਾ ਗਿਆ ਸੀ ਇਹ ਇਮਤਿਹਾਨ ਤਿੰਨ ਵਰਗਾਂ ਦੇ ਵਿੱਚ ਹੋਇਆ ਸੀ ਜਿਸ ਦੀ ਤਿਆਰੀ ਸੰਪਾਦਕ ਡਾਕਟਰ ਅਵਨਿੰਦਰ ਪਾਲ ਸਿੰਘ ਦੀ ਕਿਤਾਬ ਮਾਰਗਿ ਮੋਤੀ, ਗੁਣਤਾਸ ਅਤੇ ਬਾਲ ਵਿਰਸਾ (ਵਿਰਸਾ ਪਬਲੀਕੇਸ਼ਨ) ਵਿੱਚੋਂ ਕਰਵਾਈ ਗਈ। ਜਿਸ ਵਿੱਚ ਵਿਵੇਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਦੇ ਤਿੰਨਾਂ ਵਰਗਾਂ ਦੇ 164 ਵਿਦਿਆਰਥੀਆਂ ਨੇ ਭਾਗ ਲਿਆ ਇਸ ਇਮਤਿਹਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਟੀਮ ਅਤੇ ਵਿਵੇਕ ਸਕੂਲ ਦੇ ਨੈਤਿਕ ਸਿੱਖਿਆ ਦੇ ਇਮਤਿਹਾਨ  ਸੁਪਰੀਡੈਂਟ ਅਧਿਆਪਕ ਰਜਨਦੀਪ ਕੌਰ ਢਿੱਲੋ ਅਤੇ ਸਹਾਇਕ ਅਧਿਆਪਕ ਪਰਮਜੀਤ ਕੌਰ ਨੇ ਮੁੱਖ ਭੂਮਿਕਾ ਨਿਭਾਈ।ਵਿਵੇਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਦੇ ਦਰਜਾ ਦੂਜਾ ਅਤੇ ਤੀਜਾ ਦੇ ਇਮਤਿਹਾਨਾਂ ਵਿੱਚੋਂ ਅੱਵਲ ਆਉਣ ਵਾਲੇ ਬੱਚਿਆਂ ਨੂੰ ਬਾਜਾਖਾਨਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਨਮਾਨਿਤ ਕੀਤਾ ਗਿਆ ਦਰਜਾ ਤੀਜਾ ਵਿੱਚੋਂ ਪ੍ਰਭਜੋਤ ਕੌਰ ਦਸਵੀਂ ਜਮਾਤ ਪਹਿਲਾ ਸਥਾਨ 2000 ਰੁਪਏ ਨਗਦ ਰਾਸ਼ੀ+ਸਨਮਾਨ ਚਿੰਨ, ਰਾਜਵੀਰ ਕੌਰ ਦਸਵੀਂ ਜਮਾਤ ਦੂਜਾ ਸਥਾਨ 1500 ਰੁਪਏ ਨਗਦ ਰਾਸ਼ੀ+ਸਨਮਾਨ ਚਿੰਨ ਹਾਸਿਲ ਕੀਤਾ ਨਵਜੋਤ ਕੌਰ ਚੌਹਾਨ ਦਸਵੀਂ ਜਮਾਤ,ਵੈਸ਼ਨਵੀ ਨੌਵੀਂ ਜਮਾਤ, ਨਵਜੋਤ ਕੌਰ ਦਸਵੀਂ ਜਮਾਤ ਨੇ ਮੈਰਿਟ ਵਿੱਚ ਆਪਣਾ ਸਥਾਨ ਬਣਾਇਆ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਦਰਜਾ ਦੂਜਾ ਵਿੱਚੋਂ ਮਹਿਕਦੀਪ ਕੌਰ ਅੱਠਵੀਂ ਜਮਾਤ ਦੂਜਾ ਸਥਾਨ 1500 ਰੁਪਏ ਨਗਦ ਰਾਸ਼ੀ+ਸਨਮਾਨ ਚਿੰਨ, ਤਰਨਜੋਤ ਕੌਰ ਅਤੇ ਸੰਧਿਆ ਰਾਣੀ ਅੱਠਵੀਂ ਜਮਾਤ, ਅਵਨੀਤ ਕੌਰ, ਜਸਮੀਤ ਸਿੰਘ,ਕੁਲਦੀਪ ਸਿੰਘ ਸੱਤਵੀਂ ਜਮਾਤ ਨੇ ਮੈਰਿਟ ਵਿੱਚ ਆਪਣੀ ਜਗ੍ਹਾ ਬਣਾਉਂਦੇ ਹੋਏ ਸਨਮਾਨ ਚਿੰਨ ਹਾਸਿਲ ਕੀਤੇ। ਮਿਤੀ 20 ਨਵੰਬਰ 2024 ਨੂੰ ਬਾਜਾਖਾਨਾ ਵਿਖੇ ਕਰਵਾਏ ਗਏ ਅੰਤਰ ਸਕੂਲ ਯੁਵਕ ਮੇਲੇ ਦੇ ਵਿੱਚ ਵਿਵੇਕ ਸਕੂਲ ਦੇ 25 ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਿਸ ਵਿੱਚੋਂ ਕਵਿਤਾ ਮੁਕਾਬਲੇ ਵਿੱਚ ਵੈਸ਼ਨਵੀ ਜਮਾਤ ਨੌਵੀਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਿਸ ਦੀ ਤਿਆਰੀ ਸਕੂਲ ਅਧਿਆਪਕ ਸਰਬਜੀਤ ਕੌਰ ਅਤੇ ਗੁਰਪ੍ਰੀਤ ਕੌਰ ਵੱਲੋਂ ਕਰਵਾਈ ਗਈ ਅਤੇ ਪ੍ਰਭਜੋਤ ਕੌਰ ਅਤੇ ਨਵਜੋਤ ਕੌਰ ਚੌਹਾਨ ਦਸਵੀਂ ਜਮਾਤ ਨੇ ਪ੍ਰਸ਼ਨੋਤਰੀ ਮੁਕਾਬਲੇ ਦੇ ਵਿੱਚ ਵੱਖ-ਵੱਖ ਸਕੂਲਾਂ ਦੀਆਂ ਛੇ ਟੀਮਾਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ। ਜਿਸ ਦੀ ਤਿਆਰੀ ਨੈਤਿਕ ਸਿੱਖਿਆ ਦੇ ਅਧਿਆਪਕ ਰਜਨਦੀਪ ਕੌਰ ਢਿੱਲੋਂ ਵੱਲੋਂ ਕਰਵਾਈ ਗਈ।
ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਸਕੂਲ ਦੇ ਚੇਅਰਮੈਨ ਸਰਦਾਰ ਹਰਜਿੰਦਰ ਸਿੰਘ ਧਾਲੀਵਾਲ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਸੇਠੀ ਜੀ ਨੇ ਵੀ ਬੱਚਿਆਂ ਦੀ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਸਾਰੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਇਮਤਿਹਾਨਾਂ ਦੇ ਵਿੱਚ ਭਾਗ ਲੈਕੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੋਆਰਡੀਨੇਟਰ ਸ਼੍ਰੀਮਤੀ ਗਗਨਦੀਪ ਕੌਰ ਅਤੇ ਸ਼੍ਰੀਮਤੀ ਅਮਰਜੀਤ ਕੌਰ ਵੀ ਮੌਜੂਦ ਸਨ।

More News

Youtube

Facebook

Whatsapp

Home

 

  • Related Posts

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    ਮੋਹਾਲੀ ਸਥਿਤ ਫੇਜ਼-4 ਵਿਖੇ ਕਮਿਊਨਿਟੀ ਮਾਨਸਿਕ ਸਿਹਤ ਕਲੀਨਿਕ ਦਾ ਉਦਘਾਟਨ

    Spread the love

    Spread the loveਨਿਊ ਚੰਡੀਗੜ੍ਹ, 14 ਜੁਲਾਈ (ਬਜੀਦਪੁਰ) – ਮੋਹਾਲੀ ਦੇ ਫੇਜ਼-4 ਦੇ ਨਿਵਾਸੀਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼੍ਰੀ ਕਲਗੀਧਰ ਸਿੰਘ ਸਭਾ ਗੁਰਦੁਆਰਾ, ਫੇਜ਼-4,…

    Leave a Reply

    Your email address will not be published. Required fields are marked *