ਨੰਬਰਦਾਰਾਂ ਦਾ ਵਫਦ ਐਸਐਚਓ ਸੋਨਮਦੀਪ ਕੌਰ ਥਾਣਾ ਤਲਵੰਡੀ ਚੌਧਰੀਆਂ ਨੂੰ ਮਿਲਿਆ

Spread the love
ਕਪੂਰਥਲਾ, 4 ਅਪ੍ਰੈਲ (ਕੌੜਾ )- ਪਬਲਿਕ ਪੁਲਿਸ ਮੀਟਿੰਗਾਂ ਦੇ ਸੰਬੰਧ ਵਿੱਚ ਅੱਜ ਇਲਾਕੇ ਦੇ ਨੰਬਰਦਾਰਾਂ ਦਾ ਇੱਕ ਵਫਦ ਮਾਸਟਰ ਰਣਜੀਤ ਸਿੰਘ ਪ੍ਰਧਾਨ ਨੰਬਰਦਾਰ ਯੂਨੀਅਨ ਬਿਧੀਪੁਰ ਦੀ ਅਗਵਾਈ ਵਿੱਚ ਐਸਐਚਓ ਇੰਸਪੈਕਟਰ ਸੋਨਮਦੀਪ ਕੌਰ ਥਾਣਾ ਤਲਵੰਡੀ ਚੌਧਰੀਆਂ ਨੂੰ ਮਿਲਿਆ।ਇਸ ਮੌਕੇ ਤੇ ਨੰਬਰਦਾਰ ਯੂਨੀਅਨ ਦੇ ਵਫਦ ਨੇ ਇਲਾਕੇ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਦਿੱਤੀ। ਇੰਸਪੈਕਟਰ ਸੋਨਮਦੀਪ ਕੌਰ ਨੇ ਕਿਹਾ ਕਿ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਪੁਲਿਸ ਕੋਈ ਵੀ ਸਾਰਥਕ ਕੰਮ ਨਹੀਂ ਕਰ ਸਕਦੀ। ਪੁਲਿਸ ਲੋਕਾਂ ਦੀ ਸੇਵਾ ਲਈ ਹੈ, ਨਾ ਕਿ ਡਰ ਲਈ।ਪਬਲਿਕ ਤੇ ਪੁਲਿਸ ਦਾ ਪਵਿੱਤਰ ਰਿਸ਼ਤਾ ਹੈ ਇਸ ਨੂੰ ਕਾਇਮ ਰੱਖਣ ਲਈ ਪੁਲਿਸ ਨੂੰ ਇਮਾਨਦਾਰੀ ਅਤੇ ਸੇਵਾ ਸਮਰਪਤ ਹੋ ਕੇ ਕੰਮ ਕਰਨਾ ਚਾਹੀਦਾ ਹੈ ਸ਼ਰਤ ਹੈ ਕਿ ਲੋਕ ਸਾਥ ਦੇਣ। ਉਹਨਾਂ ਅੱਗੇ ਕਿਹਾ ਕਿ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਤਸਕਰਾਂ, ਮਾੜੇ ਅੰਸਰਾਂ, ਰੇਤ ਮਾਫੀਆ, ਮੋਟਰਾਂ ਦੀਆਂ ਤਾਰਾਂ ਲਾਉਣ ਵਾਲਿਆਂ ਅਤੇ ਜੋ ਰਾਤ ਸਮੇਂ ਚੋਰੀ ਕਰਦੇ ਹਨ ਰੋਕਿਆ ਨਹੀਂ ਜਾ ਸਕਦਾ। ਅਜਿਹਾ ਤਦ ਹੀ ਹੋਵੇਗਾ ਜੇਕਰ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੋਵੇ। ਜੇਕਰ ਪਬਲਿਕ ਸਾਥ ਦੇਵੇ ਦੇਵੇਗੀ ਤਾਂ ਇਹ ਲੋਕ ਪੁਲਿਸ ਦੀ ਨਜ਼ਰ ਤੋਂ ਨਹੀਂ ਬਚ ਸਕਣਗੇ। ਸਾਡੀ ਅਪੀਲ ਹੈ ਕਿ ਹਰ ਪਾਰਟੀ ਆਗੂ, ਗ੍ਰਾਮ ਪੰਚਾਇਤ, ਪਤਵੰਤੇ ਸੱਜਣ ਥਾਣੇ ਆਓ ਹਰ ਇੱਕ ਦਾ ਮਾਣ ਸਤਿਕਾਰ ਕੀਤਾ ਜਾਵੇਗਾ। ਇੰਸਪੈਕਟਰ ਸੋਨਮਦੀਪ ਨੇ ਅੱਗੇ ਦੱਸਿਆ ਕਿ ਮੁਸ਼ਕਲ ਅਨੁਸਾਰ ਤੁਸੀਂ ਥਾਣੇ ਤੋਂ ਪਹਿਲਾਂ 112 ਨੰਬਰ ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
 ਇਸ ਮੌਕੇ ਤੇ ਵਫਾਦ ਦੇ ਆਗੂ ਅਤੇ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਮਾਸਟਰ ਰਣਜੀਤ ਸਿੰਘ ਬਿਧੀਪੁਰ, ਰਜਿੰਦਰ ਸਿੰਘ ਦੰਦੂਪੁਰ, ਸਰਪੰਚ ਜਗਿੰਦਰ ਸਿੰਘ ਨੰਬਰਦਾਰ, ਨੰਬਰਦਾਰ ਨਰਿੰਦਰ ਸਿੰਘ ਠੱਟਾ, ਨੰਬਰਦਾਰ ਸੁਰਿੰਦਰ ਸਿੰਘ ਠੱਟਾ,ਅਵਤਾਰ ਸਿੰਘ ਆਦਿ ਹਾਜ਼ਰ ਸਨ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *