*ਪਿੰਡ ਕੋਹਾਲੀ ਦੇ ਬੀ.ਐਸ.ਐਫ. ਜਵਾਨ ਦੀ ਜੰਮੂ ਵਿਖੇ ਹੋਈ ਦਿਲ ਦੇ ਦੌਰੇ ਨਾਲ ਮੌਤ

Spread the love

   *ਪਿੰਡ ਕੋਹਾਲੀ ਵਿਖੇ ਕੀਤਾ ਗਿਆ ਜਵਾਨ ਦਾ ਅੰਤਿਮ ਸਸਕਾਰ*

ਅੰਮ੍ਰਿਤਸਰ, 9 ਦਸੰਬਰ (ਦਿਨੇਸ਼ ਸੋਨੀ) ਪਿੰਡ ਕੋਹਾਲੀ ਦੇ ਜੰਮਪਲ ਬੀ.ਐਸ.ਐਫ. ਦੇ ਜਵਾਨ ਸਾਹਿਬ ਸਿੰਘ (40)ਪੁੱਤਰ ਸ਼ਹੀਦ ਬਲਵੰਤ ਸਿੰਘ ਦੀ ਬੀਤੇ ਦਿਨੀਂ ਜੰਮੂ ਵਿਖੇ ਦਿਲ ਦੇ ਦੌਰੇ ਨਾਲ ਦੁਖਦਾਈ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਉਹ 15 ਦਿਨ ਦੀ ਛੁੱਟੀ ਕੱਟ ਕੇ ਕਰੀਬ 20 ਦਿਨ ਪਹਿਲਾਂ ਹੀ ਪਿੰਡੋਂ ਪਰਿਵਾਰ ਸਮੇਤ ਆਪਣੀ ਡਿਊਟੀ ਤੇ ਹਾਜ਼ਰ ਹੋਇਆ ਸੀ।  107 ਬਟਾਲੀਅਨ ਦਾ ਜਵਾਨ ਸਾਹਿਬ ਸਿੰਘ ਪਿਛਲੇ 4-5 ਸਾਲ ਤੋਂ ਵੈਸਟ ਬੰਗਾਲ ਵਿੱਚ ਡਿਊਟੀ ਨਿਭਾ ਰਿਹਾ ਸੀ ਅਤੇ ਹੁਣ ਉਸਦੀ ਬਦਲੀ ਜੰਮੂ ਵਿਖੇ ਹੋ ਗਈ ਸੀ, ਜਿੱਥੇ ਉਹ ਆਪਣੀ ਪਤਨੀ ਅਤੇ 5 ਸਾਲ ਦੇ ਬੇਟੇ ਨਾਲ ਰਹਿ ਰਿਹਾ ਸੀ। 7 ਦਸੰਬਰ ਦੀ ਰਾਤ ਨੂੰ ਕਰੀਬ ਸਾਢੇ 12 ਵਜੇ ਉਸ ਨੂੰ ਦਿਲ ਦਾ ਦੌਰਾ ਪਿਆ, ਜੋ ਉਸ ਲਈ ਜਾਨ ਲੇਵਾ ਸਾਬਤ ਹੋਇਆ। ਬੀਤੀ ਰਾਤ ਕਰੀਬ 12 ਵਜੇ ਉਸਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਕੋਹਾਲੀ ਵਿਖੇ ਪਹੁੰਚੀ। ਅੱਜ ਪਿੰਡ ਕੋਹਾਲੀ ਦੇ ਸ਼ਮਸ਼ਾਨ ਘਾਟ ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਤੇ 107 ਬਟਾਲੀਅਨ ਦੇ ਜਵਾਨਾਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਸਲਾਮੀ ਦਿੱਤੀ। ਦੱਸਿਆ ਜਾਂਦਾ ਹੈ ਕਿ ਮਿਰਤਕ ਜਵਾਨ ਦੇ ਪਿਤਾ ਸ਼ਹੀਦ ਬਲਵੰਤ ਸਿੰਘ ਏ.ਐਸ. ਆਈ. ਬੀ.ਐਸ.ਐਫ. ਦੀ ਵੀ ਕਾਰਗਿਲ ਵਿਖੇ

ਸ਼ਹਾਦਤ ਹੋਈ ਸੀ। ਸਾਹਿਬ ਸਿੰਘ ਦੇ ਵੱਡੇ ਭਰਾ ਸਤਨਾਮ ਸਿੰਘ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਉਹ ਦੋ ਭੈਣਾਂ ਦਾ ਇਕਲੌਤਾ ਵੀਰ ਸੀ। ਉਸ ਦੀ ਇੱਕ ਭੈਣ ਸਰਬਜੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਪਟਿਆਲਾ ਵਿਖੇ ਮੁੱਖ ਅਧਿਆਪਕਾਂ ਦੇ ਤੌਰ ਤੇ ਜਿੰਮੇਵਾਰੀ ਨਿਭਾ ਰਹੇ ਹਨ ਅਤੇ ਇੱਕ ਭੈਣ ਆਸਟਰੇਲੀਆ ਵਿਖੇ ਹੈ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *