ਪਿੰਡ ਗੋਰਸੀਆ ਖਾਨ ਮੁਹੰਮਦ ਵਿਖੇ ਗੈਰ ਕਾਨੂੰਨੀ ਰੇਤੇ ਦੀਆਂ ਖੱਡਾਂ ਬੰਦ ਕਰਨੀਆਂ ਚਾਹੀਦੀਆਂ : ਕਾਮਰੇਡ ਗੁਰਦੀਪ ਸਿੰਘ

Spread the love
ਪਿੰਡ ਗੋਰਸੀਆ ਖਾਨ ਮੁਹੰਮਦ ਵਿਖੇ ਗੈਰ ਕਾਨੂੰਨੀ ਰੇਤੇ ਦੀਆਂ ਖੱਡਾਂ ਬੰਦ ਕਰਨੀਆਂ ਚਾਹੀਦੀਆਂ : ਕਾਮਰੇਡ ਗੁਰਦੀਪ ਸਿੰਘ
ਜਗਰਾਉਂ, 21 ਨਵੰਬਰ (ਜਸਵਿੰਦਰ ਸਿੰਘ ਡਾਂਗੀ)-ਪਿੰਡ ਵੇਹਰਾ ਜ਼ਿਲ੍ਹਾ ਲੁਧਿਆਣਾ ਦੀ ਆੜ ਹੇਠ ਪਿੰਡ ਗੋਰਸੀਆ ਖਾਨ ਮੁਹੰਮਦ ਵਿਖੇ ਰੇਤੇ ਦੀ ਗੈਰ ਕਾਨੂੰਨੀ ਵੱਡੇ ਪੱਧਰ ਉੱਪਰ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸਨ ਦੇ ਅੱਖਾਂ ਹੇਠ ਹੋ ਰਹੀ ਹੈ ਗੋਰਸੀਆ ਖਾਨ ਮੁਹੰਮਦ ਪਿੰਡ ਦੇ ਨਾਲ ਲੱਗਦੀ ਜਮੀਨ ਕਾਇਵਾਲ ਅਤੇ ਉਮਰੇਵਾਲ (ਜਲੰਧਰ) ਦੀ ਲੱਗਦੀ ਇੰਨ੍ਹਾਂ ਪਿੰਡਾਂ ਵਿੱਚ ਕੋਈ ਵੀ ਸਰਕਾਰ ਦੀ ਰੇਤੇ ਦੀ ਖੱਡ ਨਹੀਂ, ਜੋ ਕਿ ਗੋਰਸੀਆਂ ਖਾਨ ਮੁਹੰਮਦ ਇਕ ਜਨਤਕ ਖੱਡ ਹੈ, ਜਿਸ ਦਾ ਉਦਘਾਟਨ ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਕੀਤਾ ਸੀ, ਜਿਸ ਨੂੰ ਮਾਈਨਿੰਗ ਮਾਫੀਆ ਵੱਲੋਂ ਨਹੀਂ ਚੱਲਣ ਦਿੱਤਾ ਗਿਆ, ਕਿਉਂਕਿ ਗੋਰਸੀਆਂ ਖਾਨ ਮੁਹੰਮਦ ਦਰਿਆ ਦਾ ਖੇਤਰਫਲ ਬਹੁਤ ਵੱਡਾ ਹੈ, ਜਿਸ ਵਿੱਚ ਚਿੱਟਾ ਰੇਤਾ ਵੱਡੀ ਮਾਤਰਾ ਵਿੱਚ ਪਿਆ ਹੈ | ਮਾਈਪਿੰਗ ਮਾਫੀਆ ਵੱਲੋਂ ਪੰਜ ਦਿਨਾਂ ਤੋਂ ਪਿੰਡ ਗੋਰਸੀਆਂ ਵਿਖੇ ਰੇਤੇ ਦੀ ਖੱਡ ਨੂੰ ਨਜਾਇਜ਼ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ ਅਤੇ ਪਰਚੀ ਵੇਹਰਾ (ਜਲੰਧਰ) ਦਿੱਤੀ ਜਾ ਰਹੀ ਸੀ ਪਰ ਕੱਲ ਤਕਰੀਬਨ 3 ਵਜੇ ਤੋਂ ਪਰਚੀ ਬੰਦ ਪਈ | ਮਾਫੀਆ ਵੱਲੋਂ ਅੱਜ ਵੱਡੇ ਪੱਧਰ ‘ਤੇ ਪਿੰਡ ਗੋਰਸੀਆਂ ਵਿਖੇ ਮਾਈਨਿੰਗ ਕੀਤੀ ਗਈ, ਸਾਡੇ ਪੱਤਰਕਾਰ ਵੱਲੋਂ ਆਪਣੀ ਲੈਂਟਰ ਪੈਡ ਉੱਪਰ ਲਿਖਤੀ ਸ਼ਿਕਾਇਤ ਐਕਸੀਅਨ ਲੁਧਿਆਣਾ ਤੇ ਜਲੰਧਰ ਨੂੰ ਕੀਤੀ ਗਈ, ਜਿਸ ਉਪਰੰਤ ਰੇਤਾ ਮਾਫੀਆ ਨੂੰ ਇਸ ਗੱਲ ਦੀ ਸੂਹ ਮਿਲਣ ‘ਤੇ ਆਪਣੇ ਟਿੱਪਰ ਅਤੇ ਟਰਾਲੀਆਂ ਜੋ ਕਿ ਰੇਤੇ ਨਾਲ ਭਰੀਆਂ ਹੋਈਆਂ ਸਨ, ਉਸ ਨੂੰ ਭਜਾ ਕੇ ਚਲੇ ਗਏ | ਗੋਰਸੀਆ ਖਾਨ ਮੁਹੰਮਦ ਵਿਖੇ ਪਏ ਰੇਤੇ ਦਾ ਜੋ ਡੰਪ ਇੰਨ੍ਹਾਂ ਨੇ ਜੂਨ ਮਹੀਨੇ ਲਗਾਇਆ ਸੀ
|ਰੇਤੇ ਦੀਆਂ ਖੱਡਾਂ
ਇਹ ਸਾਰਾ ਕੁਝ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ | ਆਖਰ ਕਿਸੇ ਆਮ ਵਿਅਕਤੀ ਨੂੰ ਆਪਣੇ ਘਰ ਬਣਾਉਣ ਲਈ ਟੋਕਰਾ ਰੇਤਾ ਦਰਿਆ ਵਿੱਚ ਭਰਦਾ ਹੈ ਤਾਂ ਇਹ ਉਨ੍ਹਾਂ ਉੱਪਰ ਪਰਚਾ ਦੇ ਦਿੰਦਿਆਂ ਹਨ ਅਤੇ ਮਾਫੀਆਂ ਲਈ ਸਭ ਕੁਝ ਮੁਆਫ਼ ਹੈ | ਉਨ੍ਹਾਂ ਕਿਹਾ ਕਿ ਰੇਤ ਮਾਫੀਏ ਨੂੰ ਅਜਿਹਾ ਕੁਝ ਕਰਨ ਨਹੀਂ ਦਿੱਤਾ ਜਾਵੇ, ਜਿਸ ਸਬੰਧੀ ਉਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ |

More News

Youtube

Facebook

Whatsapp

Home

 

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *