ਪਿੰਡ ਲੱਖਪੁਰ ਵਿਖੇ ਨਹਿਰ ਦਾ ਪਾਣੀ ਓਵਰ ਫਲੋਅ ਹੋਣ ਨਾਲ ਖੇਤਾਂ ‘ਚ ਆਇਆ ਹੜ

Spread the love

 * ਪੀੜਤ ਕਿਸਾਨਾਂ ਨੇ ਕੀਤੀ ਮੁਆਵਜੇ ਦੀ ਮੰਗ

ਫਗਵਾੜਾ, 9 ਦਸੰਬਰ ( ਪ੍ਰੀਤ ਕੌਰ ਪ੍ਰੀਤੀ ) ਨਹਿਰੀ ਵਿਭਾਗ ਵਲੋਂ ਸੰਗਤਪੁਰ ਤੋਂ ਢੱਡੇ ਵਾਲੀ ਨਹਿਰ ਵਿਚ ਛੱਡੇ ਪਾਣੀ ਦੇ ਓਵਰ ਫਲੋਅ ਹੋਣ ਨਾਲ ਪਿੰਡ ਲੱਖਪੁਰ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਨਹਿਰੀ ਵਿਭਾਗ ਵਲੋਂ ਉਕਤ ਨਹਿਰ ‘ਚ ਪਾਣੀ ਛੱਡਿਆ ਗਿਆ ਸੀ। ਨਹਿਰ ਦੀ ਸਫਾਈ ਨਾ ਹੋਣ ਅਤੇ ਪੁਲੀਆਂ ਨੀਵੀਂਆਂ ਹੋਣ ਕਰਕੇ ਨਹਿਰ ਦਾ ਪਾਣੀ ਓਵਰ ਫਲੋਅ ਹੋ ਕੇ ਨੇੜਲੇ ਖੇਤਾਂ ‘ਚ ਵੜ ਗਿਆ ਅਤੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਪ੍ਰਭਾਵਿਤ ਕਿਸਾਨਾਂ ਜਸਕਰਨ ਸਿੰਘ, ਜਤਿੰਦਰ ਸਿੰਘ ਸਾਬਕਾ ਪੰਚ, ਸੁਰਜੀਤ ਸਿੰਘ ਅਤੇ ਪਿਆਰਾ ਸਿੰਘ ਨੇ ਦੱਸਿਆ ਕਿ ਕਰੀਬ ਪੰਦਰਾਂ ਖੇਤਾਂ ‘ਚ ਬੀਜੀ ਕਣਕ ਇਸ ਪਾਣੀ ਦੀ ਮਾਰ ਨਾਲ ਖਰਾਬ ਹੋਈ ਹੈ। ਜਿਸ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਹਨਾਂ ਗੁੱਸੇ ਨਾਲ ਦੱਸਿਆ ਕਿ ਅਜਿਹਾ ਪਹਿਲੀ ਵਾਰ ਨਹੀਂ ਬਲਕਿ ਕਈ ਵਾਰ ਹੋ ਚੁੱਕਾ ਹੈ ਲੇਕਿਨ ਸਬੰਧਤ ਵਿਭਾਗ ਨਹਿਰੀ ਪੁਲੀਆਂ ਦੀ ਹਾਲਤ ਸੁਧਾਰਨ ਦੀ ਖੇਚਲ ਨਹੀਂ ਕਰ ਰਿਹਾ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ। ਕਿਉਂਕਿ ਇਹ ਘਟਨਾ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਹੋਈ ਹੈ। ਉਹਨਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਨਹਿਰ ਵਿਚ ਪਾਣੀ ਛੱਡਣ ਤੋਂ ਪਹਿਲਾਂ ਜਾਇਜਾ ਲੈ ਕੇ ਨਹਿਰ ਦੀ ਚੰਗੀ ਤਰ੍ਹਾਂ ਸਫਾਈ ਕਰਵਾਈ ਜਾਵੇ ਅਤੇ ਪੁਰਾਣੇ ਸਮੇਂ ਦੀਆਂ ਬਣੀਆਂ ਪੁੱਲੀਆਂ ਦਾ

ਉੱਚੀਆਂ ਕਰਕੇ ਨਵੀਨੀਕਰਣ ਕੀਤਾ ਜਾਵੇ। ਉਹਨਾਂ ਆਮ ਲੋਕਾਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਨਹਿਰਾਂ ਵਿਚ ਗੰਦਗੀ ਨਾ ਸੁੱਟੀ ਜਾਵੇ। ਇਸ ਮੌਕੇ ਇੰਦਰਜੀਤ ਸਿੰਘ ਪੰਚ ਲੱਖਪੁਰ, ਪਰਮਿੰਦਰ ਸਿੰਘ, ਦਵਿੰਦਰ ਸਿੰਘ, ਸੁੱਖਾ ਚੱਕ ਪ੍ਰੇਮਾ, ਮੋਹਨ ਸਿੰਘ, ਕੁਲਵੀਰ ਸਿੰਘ, ਪਿਆਰਾ ਸਿੰਘ, ਹਰਜਿੰਦਰ ਸਿੰਘ ਆਦਿ ਹਾਜਰ ਸਨ।

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *