ਪਿੰਡ ਸੰਧੂ ਕਲਾਂ ’ਚ ਭਾਰਤ ਮਾਲਾ ਪ੍ਰਜੈਕਟ ਦਾ ਕਿਸਾਨਾਂ ਵੱਲੋਂ ਜੋਰਦਾਰ ਵਿਰੋਧ ਬਿਜਲੀ ਦੇ ਟਾਵਰ ਤੇ ਚੜ੍ਹੇ ਕਿਸਾਨ

Spread the love

 ਬਰਨਾਲਾ 18 ਦਸੰਬਰ (ਬਲਵਿੰਦਰ ਅਜ਼ਾਦ)- ਭਾਰਤ ਮਾਲਾ ਪ੍ਰੋਜੈਕਟ ਅਧੀਨ ਬਣ ਰਹੀ ਸੜਕ ਦੇ ਵਿਰੋਧ ਵਿਚ ਅੱਜ ਪਿੰਡ ਸੰਧੂ ਕਲਾਂ ਵਿਖੇ ਕਿਸਨਾਂ ਨੇ ਬਿਜਲੀ ਦੇ ਟਾਵਰ ਤੇ ਚੜ੍ਹ ਕੇ ਪ੍ਰਸਾਸਨ ਦੇ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਗਿਆ। ਸੜਕ ਦੇ ਨਿਰਮਾਣ ਨੂੰ ਪੂਰਾ ਕਰਨ ਲਈ ਪਿੰਡ ਸੰਧੂ ਕਲਾਂ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ। ਕਿਸਾਨਾਂ ਵੱਲੋਂ ਪ੍ਰਸਾਸ਼ਨ ਤੇ ਧੱਕੇ ਸਾਹੀ ਦੇ ਦੋਸ਼ ਲਾਏ ਜਾ ਰਹੇ ਹਨ। ਪਿੰਡ ਸੰਧੂ ਕਲਾਂ ਦੇ ਸੁਖਪਾਲ ਸਿੰਘ ਪੁੱਤਰ ਕਰਨੈਲ ਸਿੰਘ ਦਾ ਘਰ, ਜਗਤਾਰ ਸਿੰਘ ਪੁੱਤਰ ਸੁਲੱਖਣ ਸਿੰਘ ਦੀ ਜਮੀਨ ਅਤੇ ਰਾਜ ਸਿੰਘ ਦੀ ਕੋਠੀ ਵਾਲੀ ਥਾਂ ਵਿਚ ਦੀ ਲੰਘ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨਾਲ ਜੋ ਪੈਸਿਆਂ ਦੇ ਲੈਣ ਦੇਣ ਦਾ ਸਮਝੌਤਾ ਹੋਇਆ ਸੀ ਉਹ ਪੂਰੇ ਪੈਸੇ ਨਾ ਮਿਲਣ ਦੇ ਕਾਰਨ ਕਿਸਾਨ ਇਸ ਸੜਕ ਦਾ ਵਿਰੋਧ ਕਰ ਰਹੇ ਹਨ। ਜਿਸ ਕਾਰਨ ਅੱਜ ਪੁਲਿਸ ਪ੍ਰਸਾਸ਼ਨ ਵੱਲੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ। ਪੁਲਿਸ ਵੱਲੋਂ ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਦੇ ਰੋਸ ਵਜੋ ਜੀਵਨ ਸਿੰਘ, ਜਗਤਾਰ ਸਿੰਘ, ਸੁਖਪ੍ਰੀਤ ਸਿੰਘ ਬਗੈਰਾ ਹਾਈ ਵੋਲਟੇਜ਼ ਬਿਜ਼ਲੀ ਟਾਵਰ ਤੇ ਚੜ ਗਏ। ਉਨ੍ਹਾ ਕਿਹਾ ਕਿ ਜਿੰਨਾ ਸਮਾਂ ਸਾਨੂੰ ਸਾਡੀਆਂ ਜਮੀਨਾਂ ਦੇ ਪੂਰੇ ਪੈਸੇ ਨਹੀਂ ਮਿਲਦੇ ਅਤੇ ਹਿਰਾਸਤ ਵਿੱਚ ਲਏੇ ਗਏ ਕਿਸਾਨਾਂ ਨੂੰ ਪੁਲਿਸ ਨਹੀ ਛੱਡਦੀ ਸਾਡਾ ਵਿਰੋਧ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇੇ ਜਿਲ੍ਹਾ ਪ੍ਰਧਾਨ ਚਮਕੌਰ ਸਿੰਘ, ਸੁਖਦੇਵ ਸਿੰਘ ਭੋਤਨਾ ਬਲਾਕ ਪ੍ਰਧਾਨ, ਭੋਲਾ ਸਿੰਘ ਗਿੱਲ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਸੰਧੂ ਕਲਾਂ ਦੇ ਬੱਸ ਸਟੈਂਡ ਤੇ ਧਰਨਾ ਲਗਾ ਦਿੱਤਾ ਅਤੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਗਏ ਹਨ ਉਸ ਅਨੁਸਾਰ ਕਿਸਾਨਾਂ ਨੂੰ ਜ਼ਮੀਨਾਂ ਅਤੇ ਬੋਰਾਂ ਦੇ ਪੈਸੇ ਦਿੱਤੇ ਜਾਣ। ਕਿਸਾਨਾਂ ਕਿਹਾ ਕਿ ਅਜੇ ਤੱਕ ਕਿਸਾਨਾਂ ਨੂੰ ਪੂਰੇ ਪੈਸੇ ਨਹੀ ਮਿਲੇ ਹਨ। ਕਿਸਾਨਾਂ ਦੇ ਵਿਰੋਧ ਕਾਰਨ ਪੁਲਿਸ ਨੇ ਹਿਰਾਸਤ ਵਿਚ ਕਿਸਾਨਾਂ ਨੂੰ ਛੱਡ ਦਿੱਤਾ ਅਤੇ ਯੂਨੀਅਨ ਵੱਲਂ ਟਾਵਰ ਤੇ ਚੜ੍ਹੇ ਕਿਸਾਨਾਂ ਨੂੰ ਹੇਠਾਂ ਉਤਾਰਿਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਸ਼ਾਸਨ ਕਿਸਾਨਾਂ ਨੂੰ ਜ਼ਮੀਨਾਂ ਦਾ ਪੂਰਾ ਮੁਆਵਜਾ ਨਹੀ ਦਿੰਦਾ ਉਨ੍ਹਾਂ ਚਿਰ ਕਿਸੇ ਵੀ ਕੀਮਤ ‘ਤੇ ਸੜਕ ਦਾ ਕੰਮ ਨਹੀ ਚੱਲਣ ਦਿੱਤਾ ਜਾਵੇਗਾ।

ਜ਼ਿਲ੍ਹਾ ਪ੍ਰਸਾਸ਼ਨ ਨੇ ਬਿਜਲੀ ਸਪਲਾਈ ਬੰਦ ਰਕਵਾਈ :

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਹਿਫਾਜਤ ਲਈ 400 ਕੇਵੀ ਟਾਵਰ ਦੀ ਬਿਜਲੀ ਸਪਲਾਈ ਬੰਦ ਕਰਵਾਈ ਗਈ ਪਿੰਡ ਸੰਧੂ ਕਲਾਂ ਵਿਖੇ ਕੌਮੀ ਸ਼ਾਹਮਾਰਗ ਦੇ ਕੰਮ ਲਈ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਸਬੰਧੀ ਕੁਝ ਲੋਕ ਪਿੰਡ ਦੇ ਬਿਜਲੀ ਟਾਵਰ ਉੱਤੇ ਚੜ੍ਹ ਗਏ। ਮੌਕੇ ਉੱਤੇ ਮੌਜੂਦ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਗੁਰਬੀਰ ਸਿੰਘ ਕੋਹਲੀ ਨੇ ਬਿਜਲੀ ਵਿਭਾਗ ਨਾਲ ਤਾਲਮੇਲ ਕਰਕੇ 400 ਮੋਗਾ ਹਿਸਾਰ ਅਤੇ ਮੋਗਾ ਫਤਿਹਾਬਾਦ ਲਾਈਨ ਨੂੰ ਕੁਝ ਚਿਰ ਲਈ ਬੰਦ ਕਰਵਾਇਆ ਗਿਆ ਤਾਂ ਜੋ ਬਿਜਲੀ ਕਰੰਟ ਕਾਰਨ ਕੋਈ ਨੁਕਸਾਨ ਨਾ ਹੋਵੇ। ਇਸ ਕਾਰਨ ਕਿਸੇ ਵੀ ਖੇਤਰ ਦੀ ਬਿਜਲੀ ਸਪਲਾਈ ਉੱਤੇ ਕੋਈ ਅਸਰ ਨਹੀਂ ਪਿਆ।

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *