ਪੁਲਿਸ ਚੌਂਕੀ ਗਲਿਆਰਾ ਦੇ ਇੰਚਾਰਜ ਵੱਲੋਂ ਗੁੰਮ ਹੋਇਆ ਮੋਬਾਈਲ ਕੀਤਾ ਵਾਰਸਾਂ ਦੇ ਹਵਾਲੇ

Spread the love

ਅੰਮ੍ਰਿਤਸਰ 11 ਅਪ੍ਰੈਲ(        )ਬੀਤੇ ਕੁਝ ਦਿਨ ਪਹਿਲਾਂ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਗਈ ਇੱਕ ਔਰਤ ਦਾ ਮੋਬਾਇਲ ਫੋਨ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵੱਲੋਂ ਤੁਰੰਤ ਸਬੰਧਿਤ ਚੌਂਕੀ ਨੂੰ ਸੂਚਿਤ ਕੀਤਾ ਗਿਆ ਅਤੇ ਚੌਂਕੀ ਇੰਚਾਰਜ ਸਮੇਤ ਟੀਮ ਵੱਲੋਂ ਸਾਰੇ ਤੱਥਾਂ ਬਰੀਕੀ ਦੇ ਨਾਲ ਛਾਣਬੀਣ ਕਰਕੇ ਮੋਬਾਈਲ ਫੋਨ ਬਰਾਮਦ ਕਰਕੇ ਉਕਤ ਔਰਤ ਦੇ ਹਵਾਲੇ ਕਰਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਗਈ ਹੈ । ਵਧੇਰੇ ਜਾਣਕਾਰੀ ਦਿੰਦਿਆਂ ਜਸਵਿੰਦਰ ਕੌਰ ਪਤਨੀ ਸਕੱਤਰ ਸਿੰਘ ਵਾਸੀ ਚੁਗਾਵਾਂ ਨੇ ਦੱਸਿਆ ਕਿ ਉਹ ਮਿਤੀ 2 ਅਪ੍ਰੈਲ 2025 ਨੂੰ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਅਤੇ ਜਦ ਉਸ ਵੱਲੋਂ ਦੁੱਖ ਭੰਜਨੀ ਬੇਰੀ ਦੇ ਹੇਠਾਂ ਇਸ਼ਨਾਨ ਕਰਨ ਦੇ ਲਈ ਆਪਣਾ ਮੋਬਾਈਲ ਅਤੇ ਹੋਰ ਸਮਾਨ ਇੱਕ ਲਿਫਾਫੇ ਵਿੱਚ ਰੱਖ ਕੇ ਇਸ਼ਨਾਨ ਕਰਨ ਲਈ ਗਈ ਤਾਂ ਵਾਪਸ ਆ ਕੇ ਦੇਖਿਆ ਤਾਂ ਲਿਫਾਫਾ ਗਾਇਬ ਸੀ। ਉਸ ਵੱਲੋਂ ਇਧਰ ਉਧਰ ਭਾਲ ਕੀਤੀ ਪਰ ਲਿਫਾਫਾ ਨਹੀਂ ਮਿਲਿਆ। ਜਿਸ ਸਬੰਧੀ ਉਸ ਵੱਲੋਂ ਤੁਰੰਤ ਪੁਲਿਸ ਚੌਂਕੀ ਗਲਿਆਰਾ ਦੇ ਇੰਚਾਰਜ ਸਬ ਇੰਸਪੈਕਟਰ ਬਲਬੀਰ ਸਿੰਘ ਭੰਗੂ ਨੂੰ ਸੂਚਿਤ ਕੀਤਾ ਗਿਆ। ਸਬ ਇੰਸਪੈਕਟਰ ਬਲਬੀਰ ਸਿੰਘ ਭੰਗੂ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਟੀਮ ਸਮੇਤ ਮੌਕੇ ਤੇ ਪਹੁੰਚ ਕੇ ਸਾਰੇ ਤੱਥਾਂ ਤੋਂ ਬਰੀਕੀ ਦੇ ਨਾਲ ਸ਼ੱਕੀ ਅਨਸਰਾਂ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਉਕਤ ਮੋਬਾਇਲ ਚੋਰੀ ਕਰਨ ਵਾਲੇ ਅਨਸਰ ਵੱਲੋਂ ਮੋਬਾਇਲ ਸੁੱਟ ਦਿੱਤਾ ਗਿਆ । ਜੋ ਕਿ ਸਬ ਇੰਸਪੈਕਟਰ ਬਲਬੀਰ ਸਿੰਘ ਭੰਗੂ ਵੱਲੋਂ ਬਰਾਮਦ ਕਰ ਲਿਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਸਬ ਇੰਸਪੈਕਟਰ ਬਲਬੀਰ ਸਿੰਘ ਭੰਗੂ ਨੇ ਦੱਸਿਆ ਕਿ ਮੋਬਾਈਲ ਫੋਨ ਤਾਂ ਮਿਲ ਗਿਆ ਹੈ, ਪ੍ਰੰਤੂ ਗੁਰੂ ਘਰ ਵਿਖੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਅਨਸਰਾਂ ਦੀ ਭਾਲ ਜਾਰੀ ਹੈ। ਉਹਨਾਂ ਦੱਸਿਆ ਕਿ ਜਸਵਿੰਦਰ ਕੌਰ ਵੱਲੋਂ ਦਿੱਤੀ ਦਰਖਾਸਤ ਦੇ ਅਨੁਸਾਰ ਮੋਬਾਇਲ ਫੋਨ ਨੂੰ ਡੱਬੇ ਦੇ ਨਾਲ ਮੈਚ ਕਰਕੇ ਉਨਾਂ ਦੇ ਭਰਾ ਬਲਜਿੰਦਰ ਸਿੰਘ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਜਸਵਿੰਦਰ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਬ ਇੰਸਪੈਕਟਰ ਬਲਬੀਰ ਸਿੰਘ ਭੰਗੂ ਅਤੇ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ

  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *