ਪੰਜਾਬ ਕਲਾ ਪਰਿਸ਼ਦ ਵਲੋਂ ਰੋਪੜ ਵਿੱਚ ਨਾਵਲਕਾਰਾ ਹਰਜੀਤ ਕੌਰ ਵਿਰਕ ਨਾਲ ਸੰਵਾਦ ਸਮਾਰੋਹ ਕਰਵਾਇਆ ਗਿਆ

Spread the love
 ਰੋਪੜ, 27 ਮਾਰਚ ( ਦਲਜੀਤ ਚਨੌਲੀ ) ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਲੋਂ ਪੰਜਾਬ ਦੀ ਨਵ ਸਿਰਜਣਾ ਤਹਿਤ ਆਰੰਭ ਕੀਤੀ ਪ੍ਰੋਗਰਾਮ ਲੜੀ ‘ਸਿਰਜਣਾ ਅਤੇ ਸੰਵਾਦ’ ਅਧੀਨ ਬੀਬੀ ਕਿਰਪਾਲ ਕੌਰ ਯਾਦਗਾਰੀ ਟਰੱਸਟ, ਰੋਪੜ ਦੇ ਸਹਿਯੋਗ ਨਾਲ ਸਥਾਨਕ ਕਲਗੀਧਰ ਕੰਨਿਆ ਪਾਠਸ਼ਾਲਾ ਵਿਖੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰਾ ਹਰਜੀਤ ਕੌਰ ਵਿਰਕ ਨਾਲ ਸੰਵਾਦ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਹਾਜ਼ਰ ਲੇਖਕਾਂ, ਆਲੋਚਕਾਂ ਅਤੇ ਪਾਠਕਾਂ ਨੇ ਨਾਵਲਕਾਰਾ ਹਰਜੀਤ ਕੌਰ ਵਿਰਕ ਨਾਲ ਨਾਵਲ ਦੀ ਸਿਧਾਂਤਕਾਰੀ, ਇਤਿਹਾਸ ਅਤੇ ਉਨ੍ਹਾਂ ਦੇ ਨਾਵਲਾਂ ਨਾਲ ਜੁੜੇ ਵੱਖ ਵੱਖ ਪਹਿਲੂਆਂ ਬਾਰੇ ਗੰਭੀਰ ਵਿਚਾਰ ਚਰਚਾ ਕੀਤੀ ਗਈ। ਸਮਾਰੋਹ ਦੇ ਆਰੰਭ ਵਿੱਚ ਕੋਆਰਡੀਨੇਟਰ ਡਾ ਜੇ ਬੀ ਸੇਖੋਂ ਨੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਦੀ ਅਗਵਾਈ ਹੇਠ ਚੱਲ ਰਹੀ ਇਸ ਹਫ਼ਤਾਵਰੀ ਗੋਸ਼ਟੀ ਬਾਰੇ ਦੱਸਦਿਆਂ ਕਿਹਾ ਕਿ ਪੰਜਾਬੀ ਗਲਪ ਖੇਤਰ ਵਿੱਚ ਇਸ ਸੰਵਾਦ ਲੜੀ ਨਾਲ ਵਿਚਾਰ ਚਰਚਾ ਦੀਆਂ ਮੌਲਿਕ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਨਾਵਲਕਾਰਾ ਹਰਜੀਤ ਕੌਰ ਵਿਰਕ ਨੇ ਆਪਣੇ ਪੰਜ ਨਾਵਲਾਂ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਪਣੇ ਨਾਵਲਾਂ ਦੇ ਵਿਸ਼ੇ ਵਸਤੂ ਦੀ ਚੋਣ, ਪਾਤਰ , ਭਾਸ਼ਾ ਅਤੇ ਪੇਸ਼ਕਾਰੀ ਨਾਲ ਜੁੜੇ ਵੱਖ ਵੱਖ ਪੱਖਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮੇਰੇ ਲਈ ਨਾਵਲ ਦੀ ਸਿਰਜਣਾ ਦੇ ਪਲ ਕਰਤਾਰੀ ਹੁੰਦੇ ਹਨ ਜਿੱਥੇ ਘਟਨਾਵਾਂ, ਪਾਤਰ ਤੇ ਮਾਹੌਲ ਦੀ ਯਥਾਰਥਕ ਪੇਸ਼ਕਾਰੀ ਦਾ ਅਮਲ ਸਹਿਜ ਸੁਭਾਵਕ ਚੱਲਦਾ ਹੈ। ਉਨ੍ਹਾਂ ‘ਘੱਗਰ ਕੰਢੇ ਦੇ ਕਜ਼ਾਕ’ ਵਿੱਚ ਨਸ਼ਿਆਂ ਬਾਰੇ ਅਤੇ ‘ਇਕ ਟੋਟਾ ਜਨਮ ਭੂਮੀ’ ਵਿੱਚ ਯੁਵਾ ਪਰਵਾਸ ਦੀਆਂ ਸਮੱਸਿਆਵਾਂ ਬਾਰੇ ਲਿਖੇ ਨਾਵਲਾਂ ਦੇ ਸਿਰਜਣਾਤਮਿਕ ਪਿਛੋਕੜ ਬਾਰੇ ਗੰਭੀਰ ਵਿਚਾਰ ਰੱਖੇ। ਇਸ ਮੌਕੇ ਲੇਖਿਕਾ ਜਤਿੰਦਰ ਕੌਰ ਮਾਹਿਲ ਅਤੇ ਡਾ ਪੁਸ਼ਵਿੰਦਰ ਕੌਰ ਨੇ ਪੰਜਾਬੀ ਨਾਵਲ ਪਰੰਪਰਾ ਵਿੱਚ ਨਾਰੀ ਪਾਤਰ ਅਤੇ ਹਰਜੀਤ ਕੌਰ ਵਿਰਕ ਦੇ ਨਾਰੀ ਪਾਤਰਾਂ ਦੀ ਤੁਲਨਾ ਸਬੰਧੀ ਸਵਾਲ ਰੱਖੇ। ਨਾਵਲਕਾਰ ਜਸਵੀਰ ਮੰਡ ਨੇ ਬਿਰਤਾਂਤ ਅੰਦਰ ਘਟਨਾ ਦੀ ਥਾਂ ਘਟਨਾ ਦੀ ਮਾਨਸਿਕਤਾ ਨੂੰ ਪੇਸ਼ ਕਰਨ ਸਬੰਧੀ ਵਿਚਾਰ ਰੱਖੇ। ਸੰਵਾਦ ਚਰਚਾ ਮੌਕੇ ਡਾ ਰਜਿੰਦਰ ਸਿੰਘ ਕੁਰਾਲੀ, ਕਹਾਣੀਕਾਰ ਸਰੂਪ ਸਿਆਲਵੀ, ਡਾ ਜਤਿੰਦਰ ਕੁਮਾਰ, ਨਾਵਲਕਾਰਾ
ਮਨਦੀਪ ਰਿੰਪੀ ਅਤੇ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਮਹਿਮਾਨ ਨਾਵਲਕਾਰਾ ਹਰਜੀਤ ਕੌਰ ਵਿਰਕ ਨਾਲ ਨਾਵਲ ਅਤੇ ਯਥਾਰਥ, ਬਿਰਤਾਂਤ ਦੀ ਭਾਸ਼ਾ, ਨਾਵਲ ਦੇ ਪ੍ਰੇਰਨਾ ਸੂਤਰ, ਕਥਾ ਅੰਦਰ ਕਲਪਨਾਤਮਿਕ ਅੰਸ਼ ਆਦਿ ਬਾਰੇ ਵਿਚਾਰ ਪੇਸ਼ ਕੀਤੇ। ਨਾਵਲਕਾਰਾ ਨੇ ਆਪਣੇ ਨਾਵਲਾਂ ਅਤੇ ਪੰਜਾਬੀ ਨਾਵਲ ਪਰੰਪਰਾ ਦੇ ਪ੍ਰਸੰਗ ਵਿੱਚ ਸਵਾਲਾਂ ਦੇ ਜਵਾਬ ਦਿੱਤੇ। ਲੇਖਿਕਾ ਜਤਿੰਦਰ ਕੌਰ ਮਾਹਿਲ ਨੇ ਇਸ ਸੰਵਾਦ ਸਮਾਰੋਹ ਬਾਰੇ ਪ੍ਰਭਾਵੀ ਸ਼ਬਦ ਸਾਂਝੇ ਕੀਤੇ ਅਤੇ ਕੋਆਰਡੀਨੇਟਰ ਡਾ ਜੇ ਬੀ ਸੇਖੋਂ ਨੇ ਸਮੁੱਚੇ ਸਮਾਰੋਹ ਵਿੱਚ ਉੱਠੇ ਨੁਕਤਿਆਂ ਬਾਰੇ ਵਿਚਾਰ ਰੱਖੇ। ਇਸ ਮੌਕੇ  ਗੁਰਿੰਦਰ ਸਿੰਘ ਕਲਸੀ, ਭੁਪਿੰਦਰ ਸਿੰਘ ਭਾਗੋਮਾਜਰਾ, ਅਮਰਜੀਤ ਕੌਰ ਮੋਰਿੰਡਾ, ਜਸਵੰਤ ਸਿੰਘ, ਪਵਨ ਕੁਮਾਰ ਰੱਤੋਂ, ਮਹਿੰਦਰ ਸਿੰਘ,ਪ੍ਰੋ ਮਨਦੀਪ ਕੁਮਾਰ, ਪ੍ਰੋ ਦੀਪਕ, ਹਰਦੀਪ ਸਿੰਘ ਗਿੱਲ, ਭੁਪਿੰਦਰ ਸਿੰਘ, ਪਰਵਿੰਦਰ ਸਿੰਘ ਆਦਿ ਨੇ ਵੀ ਚਰਚਾ ਵੱਚ ਹਿੱਸਾ ਲਿਆ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *