ਪੰਜਾਬ ਸਰਕਾਰ ਮੁਲਾਜ਼ਮਾਂ ਦੇ ਬਕਾਏ  ਦਾ ਜਲਦੀ ਨਿਪਟਾਰਾ ਕਰੇ…..     ਕੋਹਲੀ

Spread the love
 ਅੰਮ੍ਰਿਤਸਰ 12 ਅਪ੍ਰੈਲ ( ਮਨਜੀਤ ਸਿੰਘ ਸ਼ੇਰਗਿੱਲ )  ਫੋਰਮ ਆਫ ਰੀਟਾਇਡ ਡਿਪਲੋਮਾ ਇੰਜਨੀਅਰ ਅੰਮ੍ਰਿਤਸਰ , ਤਰਨ ਤਾਰਨ, ਫੋਰਡ ਦੀ ਮਹੀਨਾਵਾਰ ਮੀਟਿੰਗ ਹੋਈ। ਇੰਜ ਦਲਜੀਤ ਸਿੰਘ ਕੋਹਲੀ ਨੇ ਦਸਿਆ ਕਿ ਮੀਟਿੰਗ ਬੜੇ ਸਦਭਾਵਨਾ ਭਰੇ ਮਹੌਲ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਵਿਛੜ ਚੁੱਕੇ ਸਾਥੀਆਂ,ਇੰਜ ਹਰਭਜਨ ਸਿੰਘ ਸਾਂਦਾ ਇੰਜ. ਇੰਦਰਜੀਤ ਸ਼ਰਮਾ ਚੰਡੀਗੜ, ਇੰਜ ਨੱਥੂ ਰਾਮ ਸਿੰਗਲਾ ਮੁਹਾਲੀ, ਇੰਜ ਸਤਨਾਮ ਸਿੰਘ ਅੰਮ੍ਰਿਤਸਰ ਅਤੇ ਸ੍ਰੀ ਮਤੀ ਕੁਲਵੰਤ ਕੌਰ ਪਤਨੀ ਇੰਜ.ਹਰਜੀਤ ਸਿੰਘ ਲੋਕ ਨਿਰਮਾਣ ਵਿਭਾਗ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇੰਜ ਕੁਲਦੀਪ ਸਿੰਘ ਬੋਪਾਰਾਏ ਨੇ ਅੱਜ ਦੀ ਇਕੱਤਰਤਾ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾ ਦਾ ਬਣਦਾ ਡੀ ਏ ਦਾ ਬਕਾਇਆ 30 ਜੂਨ ਤੱਕ ਦੇਣ ਸਬੰਧੀ ਆਏ ਫ਼ੈਸਲੇ ਉੱਪਰ ਤਸੱਲੀ ਪਰਗਟ ਕੀਤੀ ਗਈ। ਮੈਂਬਰਾਨ ਵਲੋਂ ਮੰਗ ਕੀਤੀ ਗਈ ਕਿ ਸਰਕਾਰ ਹਾਈਕੋਰਟ ਦੇ ਫੈਸਲੇ ਨੂੰ ਇੰਨ ਬਿੰਨ ਲਾਗੂ ਕਰੇ। ਇਸ ਸਬੰਧੀ ਫੈਸਲਾ ਕੀਤਾ ਗਿਆ ਤਾਂ ਜੋ ਪੈਂਨਸ਼ਨਰਾ ਨੂੰ ਉਹਨਾਂ ਦਾ ਬਣਦਾ ਹੱਕ ਸਮੇਂ ਸਿਰ ਮਿਲ ਸਕੇ ਕਿਉਂਕਿ ਉਮਰ ਦੇ ਤਕਾਜ਼ੇ ਨਾਲ ਸਾਡੇ ਕਈ ਸਾਥੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ ਛੇਵੇਂ ਪੇ ਕਮਿਸ਼ਨ ਦਾ ਬਕਾਇਆ ਜਲਦੀ ਦੇਣ ਲਈ ਸਟੇਟ ਕਾਰਜਕਾਰਨੀ ਨੂੰ ਸਰਕਾਰ ਤੇ ਦਬਾਅ ਬਣਾਉਣ ਲਈ ਮਤਾ ਪਾਸ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਇੰਜ ਦਲਜੀਤ ਸਿੰਘ ਕੋਹਲੀ ਉਚੇਚੇ ਤੌਰ ਤੇ ਹਾਜਰ ਸਨ।ਇਸ ਮੌਕੇ ਇੰਜ ਜਗਨ ਨਾਥ ਸ਼ਰਮਾਂ, ਇੰਜਃ ਹਰਜਿੰਦਰ ਸਿੰਘ ਸਰਾਂ,ਇੰਜ ਹਰਭਜਨ ਸਿੰਘ ਬਸਰਾ,ਇੰਜਃ ਕੁਲਦੀਪ ਸਿੰਘ ਬੋਪਾਰਾਏ ਇੰਜ.ਸਮਸ਼ੇਰ ਸਿੰਘ ਜੋਸਨ ,ਇੰਜਃ ਅਜੇ ਕੁਮਾਰ ,ਇੰਜ ਪਰਮਿੰਦਰਜੀਤ ਸਿੰਘ ਪੰਮੀ,ਇੰਜ ਰਮੇਸ ਕੁਮਾਰ ,ਇੰਜ ਕੁਲਬੀਰ ਸਿੰਘ ,ਇੰਜਃ ਹਰਜਿੰਦਰ ਸਿੰਘ ਇੰਜ ਜੀ ਐਸ ਚਾਵਲਾ ਸ਼ਾਮਲ ਹੋਏ। ਮੀਟਿੰਗ ਧੰਨਵਾਦ ਦੇ ਮਤੇ ਨਾਲ ਸੰਪੂਰਨ ਕੀਤੀ ਗਈ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *