ਬਲਾਕ ਅਬੋਹਰ-2 ਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਇੰਚਾਰਜ਼ ਅਧਿਆਪਕਾਂ ਦੀ ਇੱਕ ਰੋਜ਼ਾ ਟਰੇਨਿੰਗ

Spread the love
ਪੱਟੀ ਸਦੀਕ, 4 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਅੱਜ ਬਲਾਕ ਅਬੋਹਰ-2 ਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਇੰਚਾਰਜ਼ ਅਧਿਆਪਕਾਂ ਦੀ ਇੱਕ ਰੋਜ਼ਾ ਟਰੇਨਿੰਗ ਸਰਕਾਰੀ ਪ੍ਰਾਇਮਰੀ ਸਕੂਲ ਚੂਮਿਆਂਵਾਲੀ ਵਿਖੇ ਲਗਾਈ ਗਈ। ਵਰਕਸਾਪ ਦਾ ਸਮੂਚਾ ਸੰਚਾਲਨ ਮਾਨਯੋਗ ਬਲਾਕ ਸਿੱਖਿਆਂ ਅਫ਼ਸਰ ਸ਼੍ਰੀ ਬਾਲਾ ਰਾਮ ਅਤੇ ਸੀਐਚਟੀ ਸ਼੍ਰੀ ਮਹਾਵੀਰ ਕੁਮਾਰ ਟਾਕ ਅਤੇ ਨੀਰਜ ਖੰਨਾ ਦੀ ਅਗਵਾਈ ਹੇਠ ਸਟੇਟ ਦੀਆਂ ਹਦਾਇਤਾਂ ਮੁਤਾਬਕ ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ ਦੇ ਸਟੇਟ ਟੀਮ ਮੈਂਬਰ ਹਰਮੀਤ ਸਿੰਘ, ਜ਼ਿਲ੍ਹਾ ਰਿਸੋਰਸ ਪਰਸਨ ਰੋਸ਼ਨ ਸਿੰਘ ਸਹਾਇਕ ਵੱਲੋਂ ਸਿੱਖਣ ਸਮੱਗਰੀ ਬਣਾਉਣ ਵਿੱਚ ਅਧਿਆਪਕਾਂ ਦਾ ਵਿਸ਼ੇਸ਼ ਸਹਿਯੋਗ ਕੀਤਾ ਗਿਆ। ਸੀਐਚਟੀ ਮਹਾਵੀਰ ਕੁਮਾਰ ਅਤੇ ਨੀਰਜ ਖੰਨਾ ਦੁਆਰਾ ਦੱਸਿਆਂ ਕਿ ਇਹ ਸਮੱਗਰੀ ਪ੍ਰੀ-ਪ੍ਰਾਇਮਰੀ ਸਕੂਲ ਬੱਚਿਆਂ ਨੂੰ ਪੜਾਉਣ ਵਿੱਚ ਬਹੁਤ ਹੀ ਮਦਦਗਾਰ ਸਾਬਿਤ ਹੋਵੇਗੀ। ਉਨ੍ਹਾਂ ਦੁਆਰਾ ਟੀਮ ਪ੍ਰਥਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸੀਐਚਟੀ ਦੁਆਰਾ ਕੀਤੇ ਗਏ ਸਕੂਲ ਦੇ ਸਮੁੱਚੇ ਪ੍ਰਬੰਧ ਦੀ ਸਲਾਂਘਾ ਕੀਤੀ ਗਈ। ਵੱਖ-ਵੱਖ ਕਲਸਟਰਾਂ ਦੇ ਵਿੱਚੋਂ ਆਏ ਅਧਿਆਪਕ ਜਿਵੇਂ ਸਰਕਾਰੀ ਪ੍ਰਾਇਮਰੀ ਸਕੂਲ ਅਰਨੀਵਾਲਾ, ਨਿਹਾਲ ਖੇੜਾ, ਮਾਊਆਣਾ ਬੋਦਲਾ, ਬੁਰਜਾ, ਬੱਲੂਆਣਾ, ਗੋਬਿੰਦਗੜ੍ਹ, ਚੁੰਮਿਆਵਾਲੀ ਆਦਿ ਦੇ ਕੁੱਲ 57 ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਟੀਐਲਐਮ ਦੀ ਤਿਆਰੀ ਕੀਤੀ ਅਤੇ ਪ੍ਰੀ-ਪ੍ਰਾਈਮਰੀ ਸਕੂਲਾਂ ਦੀਆਂ ਜਮਾਤਾਂ ਲਈ ਪ੍ਰਬੰਧ ਕੀਤਾ ਗਿਆ।
  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *