ਬਾਲ ਵਿਕਾਸ ਫਿਰੋਜ਼ਪੁਰ ਦੇ ਆਲਾ ਅਧਿਕਾਰੀਆਂ ਦੀ ਨੱਕ ਹੇਠ ਧੜਾਧੜ ਖੁੱਲ੍ਹ ਰਹੇ ਨੇ ਬਗੈਰ ਮਾਨਤਾ ਪ੍ਰਾਪਤ ਪਲੇਅ ਵੇਅ ਸਕੂਲ

Spread the love
ਫਿਰੋਜ਼ਪੁਰ 30 ਮਾਰਚ (ਅਸ਼ੋਕ ਭਾਰਦਵਾਜ) ਪਲੇਅ ਵੇਅ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋ ਬੜੇ ਹੀ ਸਖਤ ਹੁਕਮ ਜਾਰੀ ਕੀਤੇ ਗਏ ਹਨ ਜਿਸ ਤਹਿਤ ਕੈਬਨਿਟ ਮੰਤਰੀ ਮੈਡਮ ਬਲਜੀਤ ਕੋਰ ਹੁਰਾਂ ਵਲੋ ਪ੍ਰੈਸ ਦੇ ਮਾਧਿਅਮ ਰਾਹੀ ਇਹਨਾਂ ਸਕੂਲਾਂ ਨੂੰ ਰਜਿਸਟਰਡ ਕਰਨ ਲਈ ਬੜੇ ਵੱਡੇ ਵੱਡੇ ਪ੍ਰੈਸ ਨੋਟ ਜਾਰੀ ਕਰਵਾਏ ਗਏ ਸਨ ਪਰ ਇਹ ਪ੍ਰੈਸ ਨੋਟ ਸਿਰਫ ਤੇ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਤੱਕ ਹੀ ਸੀਮਿਤ ਰਹਿ ਗਏ ਹਨ ਕਿਉਕਿ ਜਿੰਨਾਂ ਦੁਆਰਾਂ ਇਹਨਾਂ ਹੁਕਮਾਂ ਦਾ ਪਾਲਣ ਕਰਨਾ ਬਣਦਾ ਸੀ ਉਹ ਅਮਲਾ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਇਹਨਾਂ ਸਕੂਲਾਂ ਦੇ ਮਾਲਕਾਂ ਅੱਗੇ ਬੇਬਸ ਜਾਪਦਾ ਲੱਗ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਬਾਲ ਵਿਕਾਸ ਵਿਭਾਗ ਫਿਰੋਜ਼ਪੁਰ ਦੀ ਤਾਂ ਇਸ ਵਿਭਾਗ ਨੂੰ ਇਹਨਾਂ ਸਕੂਲਾਂ ਦੀ ਰਜਿਸਟ੍ਰੇਸ਼ਨ ਦੀ ਜਿੰਮੇਵਾਰੀ ਸੋਪੀ ਗਈ ਸੀ ਪਰ ਇਸ ਵਿਭਾਗ ਵਲੋ ਪੂਰੇ ਜਿਲੇ ਅੰਦਰ ਸਿਰਫ ਇੱਕ ਜਾਂ ਦੋ ਸਕੂਲਾਂ ਲਈ ਰਜਿਸਟ੍ਰੇਸ਼ਨ ਕੀਤੀ ਗਈ ਹੈ ਜੋ ਕਿ ਸਿਵਲ ਪ੍ਰਸ਼ਾਸਨ ਫਿਰੋਜ਼ਪੁਰ ਦੀ ਬੜੀ ਵੱਡੀ ਨਲਾਇਕੀ ਕਾਰਨ ਢਿੱਲੀ ਕਾਰਗੁਜਾਰੀ ਜਾਪਦੀ ਹੈ। ਬਾਲ ਵਿਕਾਸ ਵਿਭਾਗ ਫਿਰੋਜ਼ਪੁਰ ਨੇ ਆਪਣੀ ਬਣਦੀ ਡਿਊਟੀ ਇਹਨਾਂ ਸਕੂਲਾਂ ਦੀ ਰਜਿਸਟ੍ਰੇਸ਼ਨ ਤਾਂ ਕਰਨੀ ਕੀ ਹੈ ਉਲਟਾਂ ਇਹਨਾਂ ਸਕੂਲਾਂ ਦੀ ਲਗਾਤਾਰ ਵਧਦੀ ਗਿਣਤੀ ਨੂੰ ਰੋਕਣ ਵਿੱਚ ਵੀ ਅਸਫਲ ਹੈ। ਸਰਕਾਰ ਵਲੋ ਇਹਨਾਂ ਸਕੂਲਾਂ ਨੂੰ ਰਜਿਸਟਰਡ ਕਰਨ ਲਈ ਵੱਖ ਵੱਖ ਸਿੱਖਿਆ ਅਦਾਰਿਆ ਵਾਂਗ ਦਿੱਤੀਆਂ ਜਾਂਦੀ ਹਦਾਇਤਾਂ ਦਾ ਪਾਲਣ ਕਰਨਾ ਅਤਿ ਜਰੂਰੀ ਰੱਖਿਆ ਹੋਇਆ ਹੈ ਪਰ ਦੇਖਣ ਚ ਇਹ ਆਇਆ ਰਿਹਾ ਹੈ ਕਿ ਪਲੇਅ ਵੇਅ ਸਕੂਲ ਚਲਾਉਣ ਵਾਲੇ ਮਾਲਕ ਸਰਕਾਰ ਦੁਆਰਾ ਦਿੱਤੀਆਂ ਹਦਾਇਤਾਂ ਦਾ ਤਾਂ ਕੀ ਪਾਲਣ ਕਰਨਾ ਹੈ ਸਗੋ ਸਕੂਲਾਂ ਦੀ ਦਿੱਖ ਇੱਕ ਗਡਾਉਨ ਵਾਂਗ ਬਣਾ ਕੇ ਬਾਲ ਵਿਕਾਸ ਵਿਭਾਗ ਫਿਰੋਜ਼ਪੁਰ ਨੂੰ ਬੜੀ ਵੱਡੀ ਚੁਣੋਤੀ ਦੇ ਰਹੇ ਹਨ ਤੇ ਵਿਭਾਗ ਪਤਾ ਨਹੀ ਕਿਸ ਮਜਬੂਰੀ ਕਾਰਨ ਇਹਨਾਂ ਤੇ ਕਾਰਵਾਈ ਕਰਨ ਲਈ ਬੇਬਸ ਹੋਇਆ ਜਾਪਦਾ ਹੈ। ਇਸ ਸੰਬੰਧ ਜਦੋ ਜਿਲਾ ਪ੍ਰੋਗਰਾਮ ਅਫਸਰ ਮੈਡਮ ਰਿਚਿਕਾ ਨੰਦਾ ਨਾਲ ਫੋਨ ਜਰੀਏ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਣਰਜਿਸਟਰਡ ਪਲੇਅ ਵੇਅ ਸਕੂਲ ਮਾਲਕ ਨੂੰ ਰਜਿਸਟਰਡ ਕਰਨ ਲਈ ਪਹਿਲਾਂ ਤੋ ਹੀ ਨੋਟਿਸ ਕੱਢੇ ਜਾ ਚੁੱਕੇ ਹਨ ਅਗਰ ਨੋਟਿਸ ਦਿੱਤੇ ਦੋਰਾਨ ਕੋਈ ਮਾਲਕ ਰਜਿਸਟ੍ਰੇਸ਼ਨ ਨਹੀ ਕਰਵਾਉਦਾ ਤਾਂ ਉਹਨਾਂ ਖਿਲਾਫ ਬਣਦੀ ਕਾਰਵਾਈ ਜਲਦੀ ਹੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਅਗਰ ਕੋਈ ਨਵਾ ਪਲੇਅ ਵੇਅ ਸਕੂਲ ਹੋਦ ਚ ਆਉਦਾ ਹੈ ਜੋ ਸਰਕਾਰ ਦੀਆਂ ਹਦਾਇਤਾਂ ਪੂਰੀਆਂ ਨਹੀ ਕਰਦਾ ਤਾਂ ਤੁਰੰਤ ਪ੍ਰਭਾਵ ਤੇ ਆਪਣੇ ਸਕੂਲ ਨੂੰ ਪਹਿਲਾਂ ਰਜਿਸਟਰਡ ਕਰਵਾਏ ਤੇ ਬਾਅਦ ਚ ਹੀ ਬੱਚਿਆ ਦਾ ਦਾਖਲਾ ਕੀਤਾ ਜਾਵੇ। ਉਹਨਾਂ ਬੱਚਿਆ ਦੇ ਮਾਪਿਆ ਨੂੰ ਵੀ ਹਦਾਇਤ ਕੀਤੀ ਕਿ ਉਹ ਵੀ ਆਪਣੀ ਬਣਦੀ ਡਿਊਟੀ ਸਮਝ ਕੇ ਸਭ ਤੋ ਪਹਿਲਾਂ ਸਕੂਲ ਦੀ ਰਜਿਸਟ੍ਰੇਸ਼ਨ ਦੇਖਣ ਤੇ ਫਿਰ ਹੀ ਬੱਚਿਆ ਨੂੰ ਦਾਖਲ ਕਰਵਾਇਆ ਜਾਵੇ।
  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *