ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ 16 ਮੈਂਬਰੀ ਜ਼ਿਲ੍ਹਾ ਬਠਿੰਡਾ ਕਮੇਟੀ ਦੀ ਚੋਣ ਪ੍ਰਕ੍ਰਿਰਿਆ ਮੁਕੰਮਲ

Spread the love
 ਪੁਰਸ਼ੋਤਮ ਮਹਿਰਾਜ ਨੂੰ ਪ੍ਰਧਾਨ ਜਦਕਿ ਕਿੰਦਾ ਜੰਡਾਂਵਾਲਾ ਨੂੰ ਬਣਾਇਆ ਸਕੱਤਰ
ਬਠਿੰਡਾ 26 ਮਾਰਚ(ਸੁਰਿੰਦਰਪਾਲ ਸਿੰਘ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਸੂਬੇ ਅੰਦਰ ਜਥੇਬੰਦੀ ਦੇ ਵਿਸਥਾਰਕ ਢਾਂਚੇ ਨੂੰ ਮੁੱਖ ਰੱਖਦਿਆਂ ਇਜਲਾਸ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਲੜੀਵਾਰ ਪਹਿਲਾਂ ਪਿੰਡ ਇਕਾਈਆਂ, ਬਲਾਕ ਕਮੇਟੀ, ਜ਼ਿਲ੍ਹਾ ਕਮੇਟੀ ਅਤੇ ਸੂਬਾ ਕਮੇਟੀ ਦੀ ਚੋਣ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ। ਇਸ ਮੌਕੇ ਜਥੇਬੰਦੀ ਵੱਲੋਂ ਜ਼ਿਲ੍ਹਾ ਬਠਿੰਡਾ ਕਮੇਟੀ ਦੀ ਚੋਣ ਪ੍ਰਕਿਰਿਆ ਪਿੰਡ ਮਹਿਰਾਜ ਦੇ ਗੁਰੂਦੁਆਰਾ ਫਲਾਈਆਂ ਵਾਲਾ ਸਾਹਿਬ ਵਿਖੇ ਮੁਕੰਮਲ ਕੀਤੀ ਗਈ ਹੈ ਜਿਸ ਦੌਰਾਨ ਪ੍ਰਧਾਨਗੀ ਮੰਡਲ ਦੀ ਅਗਵਾਈ ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ਼ ਅਤੇ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਵੱਲੋਂ ਕੀਤੀ ਗਈ ਜਦਕਿ ਤੀਰਥਰਾਮ ਸੇਲਬਰਾਹ ਵੱਲੋਂ ਸਟੇਜ ਚਲਾਈ ਗਈ।ਇਸ ਦੌਰਾਨ ਅੱਜ ਦੀ ਇਸ ਜ਼ਿਲ੍ਹਾ ਕਮੇਟੀ ਇਜਲਾਸ ਮੁਹਿੰਮ ਨੂੰ ਸ਼ੁਰੂ ਕਰਦਿਆਂ ਪੁਰਾਣੀ ਕਮੇਟੀ ਵਜੋਂ ਜ਼ਿਲ੍ਹਾ ਜਨਰਲ ਸਕੱਤਰ ਕਿੰਦਾ ਜੰਡਾਂਵਾਲਾ ਵੱਲੋਂ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਸਮੇਤ ਸ਼ੰਭੂ ਮੋਰਚਾ ਬਾਰੇ ਵਿਸਥਾਰ ਨਾਲ ਵਿਆਖਿਆ ਕੀਤੀ ਜਿਸ ਵਿਚ ਜਥੇਬੰਦੀ ਵੱਲੋਂ ਆਪਣੇ ਪੱਧਰ ਉਪਰ ਲੜੇ ਘੋਲਾਂ ਸਮੇਤ ਸ਼ੰਭੂ ਮੋਰਚੇ ਦੌਰਾਨ ਕੇਐੱਮਐੱਮ ਦੀ ਅਗਵਾਈ ਚ ਆਏ ਸੱਦਿਆਂ ਦੌਰਾਨ ਜਥੇਬੰਦੀ ਦੀ ਸ਼ਮੂਲੀਅਤ ਅਤੇ ਹੋਰਨਾਂ ਵੱਖਰੇ ਵੱਡੇ ਘੋਲਾਂ ਦਾ ਜ਼ਿਕਰ ਕੀਤਾ ਗਿਆ, ਇਸਤੋਂ ਇਲਾਵਾ ਜ਼ਿਲ੍ਹਾ ਖਜਾਨਚੀ ਕਰਮਜੀਤ ਭਗਤਾ ਵੱਲੋਂ ਜਥੇਬੰਦੀ ਦੇ ਪਿਛਲੇ ਤਿੰਨ ਸਾਲਾਂ ਦੇ ਫੰਡਾਂ ਦੀ ਉਗਰਾਹੀ ਦੇ ਹਿਸਾਬ ਸਮੇਤ ਜਥੇਬੰਦੀ ਵੱਲੋਂ ਹੋਏ ਖ਼ਰਚ ਸੰਬੰਧੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਇਸ ਮੌਕੇ ਚੋਣ ਪ੍ਰਕਿਰਿਆ ਨੂੰ ਜਥੇਬੰਦੀ ਦੇ ਵਿਧਾਨ ਨੀਤੀ ਉੱਪਰ ਚਲਦਿਆਂ ਪਹਿਲਾਂ ਪੁਰਾਣੀ ਜ਼ਿਲ੍ਹਾ ਕਮੇਟੀ ਨੂੰ ਪੁਰਸ਼ੋਤਮ ਮਹਿਰਾਜ ਵੱਲੋਂ ਇਕੱਤਰ ਕਿਸਾਨਾਂ ਦੀ ਹਾਜ਼ਰੀ ਵਿੱਚ ਭੰਗ ਕੀਤਾ ਗਿਆ ਤੇ ਉਪਰੰਤ ਸਮੂਹ ਬਲਾਕ ਕਮੇਟੀਆਂ ਤੇ ਪਿੰਡ ਕਮੇਟੀਆਂ ਵੱਲੋਂ ਸਰਬਸੰਮਤੀ ਨਾਲ ਜਥੇਬੰਦੀ ਦੀ ਪਹਿਲਾਂ ਵਾਲੀ ਜ਼ਿਲ੍ਹਾ ਕਮੇਟੀ ਉਪਰ ਵਿਸ਼ਵਾਸ ਕਾਇਮ ਰੱਖਦਿਆਂ ਉਸੇ ਕਮੇਟੀ ਨੂੰ ਬਹਾਲ ਰੱਖਣ ਲਈ ਮਤਾ ਪ੍ਰਵਾਨਗੀ ਪਾਸ ਕੀਤੀ ਗਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਜ਼ਿਲ੍ਹਾ ਜਨਰਲ ਸਕੱਤਰ ਕੁਲਜਿੰਦਰ ਜੰਡਾਂਵਾਲਾ, ਸੀ: ਮੀਤ ਪ੍ਰਧਾਨ ਗੋਰਾ ਸਿੰਘ ਡਿਖ, ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਢਿਲੋਂ ਫੂਲ਼, ਜ਼ਿਲ੍ਹਾ ਖਜਾਨਚੀ ਕਰਮਜੀਤ ਭਗਤਾ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਮੰਦਰ ਸਿੰਘ ਆਦਿ ਨੂੰ ਉਕਤ ਅਹੁਦਿਆਂ ਲਈ ਚੁਣਿਆ ਗਿਆ ਜਦਕਿ ਮਿੱਠੂ ਵੈਦ ਮਹਿਰਾਜ, ਗੁਰਜੰਟ ਰਾਮਪੁਰਾ, ਗੁਰਪ੍ਰੀਤ ਢੱਡੇ, ਮੱਖਣ ਸਿੰਘ, ਗੁਰਮੇਲ ਸਿੰਘ, ਗੁਰਮੀਤ ਢਿਪਾਲੀ, ਗੋਰਾ ਸਿੰਘ ਹਾਕਮਵਾਲਾ, ਦਵਿੰਦਰ ਬਾਬਾ ਦਿਆਲਪੁਰਾ ਮਿਰਜ਼ਾ, ਬਲਵਿੰਦਰ ਜੰਡਾਂਵਾਲਾ ਤੇ ਚਾਨਣ ਸਿੰਘ ਆਦਿ ਨੂੰ ਜ਼ਿਲ੍ਹਾ ਕਮੇਟੀ ਮੈਂਬਰਾਂ ਵਜੋਂ ਚੁਣਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਚੇ: ਸੁਰਜੀਤ ਸਿੰਘ ਫੂਲ਼ ਅਤੇ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਵੱਲੋਂ ਨਵੀਂ ਚੁਣੀ ਗਈ ਜ਼ਿਲ੍ਹਾ ਕਮੇਟੀ ਨੂੰ ਜਥੇਬੰਦੀ ਦੇ ਮਨੋਰਥ ਪੱਤਰ ਉਪਰ ਕਾਇਮ ਰਹਿਣ
ਲਈ ਪ੍ਰਣ ਦਿਵਾਇਆ ਗਿਆ ਅਤੇ ਜ਼ਿਲ੍ਹਾ ਕਮੇਟੀ ਵੱਲੋਂ ਵੀ ਹਾਜ਼ਰ ਸੂਬਾ ਆਗੂਆਂ ਤੇ ਹੋਰਨਾਂ ਬਲਾਕ ਕਮੇਟੀਆਂ ਸਮੇਤ ਪਿੰਡ ਇਕਾਈਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਥੇਬੰਦੀ ਦੇ ਮਨੋਰਥ ਪੱਤਰ ਉੱਪਰ ਕਾਇਮ ਰਹਿੰਦੇ ਹੋਏ ਹਮੇਸ਼ਾ ਵਾਂਗ ਜਥੇਬੰਦੀ ਲਈ ਸਮਰਪਿਤ ਰਹਿਣਗੇ। ਇਸ ਮੌਕੇ ਇਸ ਇਜਲਾਸ ਮੁਹਿੰਮ ਦੌਰਾਨ ਪਿੰਡ ਮਹਿਰਾਜ ਕਮੇਟੀ ਦੁਆਰਾ ਪਕੌੜਿਆਂ ਤੇ ਚਾਹ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਬਲਾਕ ਰਾਮਪੁਰਾ ਪ੍ਰਧਾਨ ਭੋਲਾ ਸਿੰਘ ਢੱਡੇ, ਬਲਾਕ ਫੂਲ਼ ਪ੍ਰਧਾਨ ਗੁਰਪ੍ਰੀਤ ਢਿਪਾਲੀ ਤੇ ਸਕੱਤਰ ਬੂਟਾ ਢਿਪਾਲੀ, ਭਗਤਾ ਬਲਾਕ ਪ੍ਰਧਾਨ ਬੂਟਾ ਬਾਜਵਾ ਕੋਠਾਗੁਰੂ ਤੇ ਸਕੱਤਰ ਕਾਕਣ ਬਾਠ ਕੋਠਾਗੁਰੂ, ਬਠਿੰਡਾ ਬਲਾਕ ਪ੍ਰਧਾਨ ਬੇਅੰਤ ਜੰਡਾਂਵਾਲਾ, ਰੁਲਦੂ ਸਿੰਘ ਫੂਲ਼, ਸੁਖਦੇਵ ਖਿਆਲੀਵਾਲਾ, ਗੁਰਨਾਮ ਖਾਲਸਾ ਢਿਪਾਲੀ, ਕੇਵਲ ਸਿੰਘ ਮਹਿਰਾਜ ਸਮੇਤ ਹੋਰ ਵੀ ਕਿਸਾਨ ਹਾਜ਼ਰ ਸਨ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *