ਮਿਸ਼ਨ  ਦੀਪ ਚੈਰੀਟੇਬਲ ਐਜੂਕੇਸ਼ਨ ਟਰਸਟ ਨੂੰ 5 ਕੰਪਿਊਟਰ, ਏ ਸੀ ਅਤੇ  ਪੱਖੇ  ਭੇਟ

Spread the love
 ਸ੍ਰ. ਰਾਜਿੰਦਰ ਸਿੰਘ ਮਰਵਾਹਾਂ ਤੇ ਡਾ. ਅਮਰਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ
ਅੰਮ੍ਰਿਤਸਰ 5 ਅਪ੍ਰੈਲ  (ਮਨਜੀਤ ਸਿੰਘ ਸ਼ੇਰਗਿੱਲ    ) ਵਰਲਡ ਸਿੱਖ ਚੈਂਬਰ ਆਫ ਕਮਰਸ ਦੇ ਡਾਇਰੈਕਟਰ ਡਾ.ਅਮਰਜੀਤ ਸਿੰਘ ਦੀ ਬੇਟੀ ਰਹਸ ਮਿਹਰ ਕੌਰ ਸਚਦੇਵਾ ਦੀ ਮਿੱਠੀ ਯਾਦ  ਨੂੰ ਸਮਰਪਿਤ ਸਮੂਹ ਪਰਿਵਾਰ ਵੱਲੋਂ  ਮਿਸ਼ਨ  ਦੀਪ ਚੈਰੀਟੇਬਲ ਐਜੂਕੇਸ਼ਨ ਟਰਸਟ ਨੂੰ ਭੇਟਾਂ ਕੀਤੇ 5 ਕੰਪਿਊਟਰ। ਡਾਕਟਰ ਅਮਰਜੀਤ ਸਿੰਘ ਦੀ ਬੇਟੀ ਰਹਸ ਮਿਹਰ ਕੌਰ ਦੀ ਯਾਦ  ਵਿੱਚ ਦੀਪ ਮਿਸ਼ਨ ਚੈਰੀਟੇਬਲ ਐਜੂਕੇਸ਼ਨ ਟਰਸਟ ਨੂੰ ਪਹਿਲਾ ਵੀ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਦਰਜਨਾਂ ਦੀ ਗਿਣਤੀ ਵਿੱਚ ਕੰਪਿਊਟਰ ਭੇਟ ਕੀਤੇ ਗਏ ਸਨ। ਪਿਛਲੇ ਲੰਬੇ ਸਮੇਂ ਤੋਂ ਬੇਟੀ ਦੇ ਨਾਮ ਤੇ ਕੰਪਿਊਟਰ ਲੈਬ ਚਲਦੀ  ਆ ਰਹੀ ਹੈ ਅਤੇ  5 ਕੰਪਿਊਟਰ ਦੇ ਕੇ ਵਾਧਾ ਕੀਤਾ ਗਿਆ ਅਤੇ ਬੇਟੀ ਦੀ ਮਿੱਠੀ ਯਾਦ ਨੂੰ ਸਮਰਪਿਤ ਬੱਚਿਆਂ ਦੀ ਕੰਪਿਊਟਰ ਐਜੂਕੇਸ਼ਨ ਵਿੱਚ ਵਾਧਾ ਕੀਤਾ ਗਿਆ ਹੈ ।ਉੱਥੇ ਹੀ ਭਾਈ ਮਨੀ ਸਿੰਘ ਜੀ ਟਕਸਾਲ ਵੱਲੋਂ  ਬਾਬਾ ਅਮਨਦੀਪ ਸਿੰਘ ਜੀ ਡੇਰਾ  ਸੱਤੋਵਾਲੀ ਗਲੀ, ਕਟਰਾ ਕਰਮ ਸਿੰਘ  ਵੱਲੋਂ ਵੀ ਅਹਿਮ ਯੋਗਦਾਨ ਪਾਉਂਦਿਆਂ  ਡੇਢ ਟਨ ਦਾ ਏ ਸੀ ਅਤੇ ਪੰਜ ਪੱਖੇ
ਦੀ ਸੇਵਾ ਕੀਤੀ।  ਪਿਛਲੇ ਲੰਬੇ ਸਮੇਂ ਤੋਂ  ਮਿਸ਼ਨ ਪੜ੍ਹਾਈ ਸੇਵਾ, ਕਮਾਈ ਸੇਵਾ ਅਤੇ ਦਵਾਈ ਸੇਵਾ  ਅਤੇ ਹੋਰ ਅਨੇਕਾਂ  ਸੇਵਾਵਾਂ  ‘ਵਰਲਡ ਸਿੱਖ ਚੈਂਬਰ ਆਫ ਕਮਰਸ’ ਨਿਭਾ ਰਿਹਾ ਹੈ।  ਕੁਝ ਮਹੀਨੇ ਪਹਿਲਾਂ ਹੜ ਪੀੜਤਾਂ ਵਾਸਤੇ  ਵੱਡੇ ਕੈਂਪ ਦਵਾਈਆਂ ਦੇ ਲਗਾਏ  ਸਨ ।ਹੁਣ ਵਰਡ ਸਿੱਖ ਚੈਂਬਰ ਆਫ ਕਮਰਸ ਨੇ ਨਵੇਂ ਸਾਲ ਤੋਂ ਇਹ ਫੈਸਲਾ ਕੀਤਾ ਸੀ ਕਿ ਹੁਣ ਅੱਖਾਂ ਦੇ ਆਪਰੇਸ਼ਨ ਦਾ ਲੰਗਰ  ਲਗਾਇਆ ਜਾਵੇ। ਬਾਬਾ  ਅਮਨਦੀਪ ਸਿੰਘ ਜੀ ਦੇ ਸਹਿਯੋਗ  ਨਾਲ ਹਰ ਮਹੀਨੇ ਅੱਖਾਂ ਦੇ ਫਰੀ ਆਪਰੇਸ਼  ਲੈਂਜ ਪਾ ਕੇ ਕੀਤੇ ਜਾਂਦੇ ਹਨ। ਜਿਸ ਨੂੰ  ਸਰਜਨ ਡਾਕਟਰ ਸ਼ੌਕੀਨ ਸਿੰਘ ਜੀ ਕੋਟ ਰੋਡ ਵਾਲੇ ਫੀ੍ ਸੇਵਾ ਕਰਦੇ ਹਨ। ਸੋ ਅੱਜ ਵਰਲਡ ਸਿੱਖ ਚੈਂਬਰ ਆਫ ਕਮਰਸ ਦੀ ਪੂਰੀ ਟੀਮ  ਦਾ ਮਿਸ਼ਨ ਦੀਪ ਐਜੂਕੇਸ਼ਨਲ ਟਰਸਟ ਦੇ ਫਾਂਊਂਡਰ ਸਰਦਾਰ ਕਮਲਪ੍ਰੀਤ ਸਿੰਘ ਅਤੇ ਸਰਦਾਰਨੀ ਪ੍ਰੀਤੀ ਕੌਰ ਵੱਲੋਂ ਵਰਲਡ ਸਿੱਖ ਚੈਮਰ ਆਫ ਕਮਰਸ ਦੀ ਸਮੁੱਚੀ ਟੀਮ ਦਾ ਕੀਤਾ ਗਿਆ ਧੰਨਵਾਦ । ਇਸ ਮੌਕੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ , ਡਾ ਅਮਰਜੀਤ ਸਿੰਘ ਨਾਰੰਗ, ਚਾਰਟਰ ਅਕਾਊਂਟੈਂਟ ਜਤਿੰਦਰ ਪਾਲ ਸਿੰਘ ਬੋਬੀ ਬਾਦਸ਼ਾਹ, ਰੁਪਿੰਦਰ ਕਟਾਰੀਆ, ਡਾਕਟਰ ਸਚਦੇਵਾ, ਹਰਪਾਲ ਸਿੰਘ ਜੀ ਵਾਲੀਆ, ਜੱਜ ਵੀਰ ਸਿੰਘ ਜੀ ਆਹਲੂਵਾਲੀਆ, ਮਨਦੀਪ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਰਾਜਨ ਕਪੂਰ, ਅੰਮ੍ਰਿਤਾ ਕੌਰ ,ਗੁਰਸੀਮਾਂਪ੍ਰੀਤ ਕੌਰ ਇਸ ਮੈਂਬਰ ਨਵਨੀਤ ਕੌਰ ,ਤੇਜ ਬਰਸ ਐਡਵੋਕੇਟ ਅਤੇ ਹੋਰ ਨਾਮਵਰ ਸ਼ਖਸੀਅਤਾਂ ਹਾਜਰ ਸਨ ।
  • Related Posts

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    ਮੋਹਾਲੀ ਸਥਿਤ ਫੇਜ਼-4 ਵਿਖੇ ਕਮਿਊਨਿਟੀ ਮਾਨਸਿਕ ਸਿਹਤ ਕਲੀਨਿਕ ਦਾ ਉਦਘਾਟਨ

    Spread the love

    Spread the loveਨਿਊ ਚੰਡੀਗੜ੍ਹ, 14 ਜੁਲਾਈ (ਬਜੀਦਪੁਰ) – ਮੋਹਾਲੀ ਦੇ ਫੇਜ਼-4 ਦੇ ਨਿਵਾਸੀਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼੍ਰੀ ਕਲਗੀਧਰ ਸਿੰਘ ਸਭਾ ਗੁਰਦੁਆਰਾ, ਫੇਜ਼-4,…

    Leave a Reply

    Your email address will not be published. Required fields are marked *