ਵਿਦਿਆਰਥੀਆਂ ਦੇ  ਮਾਪਿਆਂ ਵੱਲੋਂ ਆਦਰਸ਼ ਸਕੂਲ ਚਾਉਕੇ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ

Spread the love

 3 ਸਾਲਾਂ ਤੋਂ ਵਿਦਿਆਰਥੀਆਂ ਨੂੰ ਨਹੀਂ ਮਿਲੀਆਂ ਵਰਦੀਆਂ ਤੇ ਕਿਤਾਬਾਂ

ਬਠਿੰਡਾ , 16 ਦਸੰਬਰ(ਸੁਰਿੰਦਰਪਾਲ ਸਿੰਘ): ਬੀਤੇ ਦਿਨੀਂ ਆਦਰਸ਼ ਸਕੂਲ ਚਾਉਕੇ ਜੋ ਕੇ ਸਰਕਾਰ ਅਤੇ ਪ੍ਰਾਈਵੇਟ ਭਾਈਵਾਲ ਦੁਆਰਾ 70/30 ਦੇ ਅਨੁਪਾਤ ਨਾਲ਼ ਚਲਾਇਆ ਜਾਂ ਰਿਹਾ ਹੈ, ਵਿਖੇ ਮਾਪਿਆਂ ਦੁਆਰਾ ਆਦਰਸ਼ ਸਕੂਲ ਦੇ ਗੇਟ ਅੱਗੇ ਧਰਨਾ ਲਗਾਇਆ ਗਿਆ, ਜਿਸ ਵਿੱਚ ਉਹਨਾਂ ਦੁਆਰਾ ਦੱਸਿਆ ਗਿਆ ਕੇ ਲੱਗਭਗ ਸੈਸ਼ਨ ਬੀਤਣ ਤੇ ਹੈ ਪਰ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਮੁਹੱਈਆ ਨਹੀਂ ਕਾਰਵਾਈਆਂ ਗਈਆਂ ਹਨ, ਮਾਪਿਆਂ ਦੁਆਰਾ ਦੱਸਿਆ ਗਿਆ ਕੇ ਲੱਗਭਗ 3 ਸਾਲ ਤੋਂ ਬੱਚਿਆਂ ਨੂੰ ਵਰਦੀਆਂ ਹੀ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਰਕੇ ਗਰੀਬਾਂ ਦੇ ਬੱਚਿਆਂ ਨੂੰ ਠੰਡ ਕਰਕੇ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ, ਮਾਪਿਆਂ ਦੁਆਰਾ ਸਾਰਾ ਦਿਨ ਗੇਟ ਅੱਗੇ ਮੁਜਾਹਰਾ ਪ੍ਰਦਰਸ਼ਨ ਠੇਕੇਦਾਰ ਅਤੇ ਮੈਨੇਜਮੇੰਟ ਖਿਲਾਫ਼ ਕੀਤਾ ਗਿਆ, ਠੇਕੇਦਾਰ ਦੁਆਰਾ,ਐਮ ਡੀ ਹਰਬੰਸ ਸਿੰਘ ਅਤੇ ਪ੍ਰਿੰਸੀਪਲ ਮੈਡਮ ਦੁਆਰਾ ਮਾਪਿਆਂ ਨਾਲ਼ ਸੰਪਰਕ ਕਰਨ ਦੀ ਜਗ੍ਹਾ ਉਲਟਾ ਸਕੂਲ ਨੂੰ ਜਿੰਦਾ ਲਗਵਾ ਦਿੱਤਾ ਤਾਂ ਕੇ ਮਾਪੇ ਅੰਦਰ ਦਖ਼ਲ ਨਾ ਦੇ ਸਕਣ, ਮਾਪਿਆਂ ਨੇ ਕਿਹਾ ਕੇ ਇਹ ਇੱਕ ਤਰ੍ਹਾਂ ਨਾਲ਼ ਪਰਾਈਵੇਟ ਕੰਪਨੀਆਂ ਦੀ ਸਰਕਾਰੀ ਥਾਵਾਂ ਤੇ ਕਬਜੇ ਵਾਲ਼ੀ ਨੀਤੀ ਹੈ,  ਗੱਲ ਕਰਦਿਆ ਮਾਪਿਆਂ ਨੇ ਕਿਹਾ ਕੇ ਉਹਨਾਂ ਨੇ ਪਹਿਲਾ ਵੀ ਵਾਰ-ਵਾਰ ਪ੍ਰਿੰਸੀਪਲ ਅਤੇ ਹਰਬੰਸ ਸਿੰਘ ਐਮ ਡੀ ਨਾਲ਼ ਕਿਤਾਬਾਂ ਦੇ ਮਸਲੇ ਤੇ ਗੱਲ-ਬਾਤ ਕੀਤੀ ਪਰ ਉਹਨਾਂ ਦੁਆਰਾ ਸਿਰਫ਼ ਇੱਕ ਸਾਲ ਤੋਂ ਲਾਰੇ ਹੀ ਲਾਏ ਜਾ ਰਹੇ ਹਨ, ਜਦੋਂ ਕੇ ਨਵੰਬਰ ਮਹੀਨੇ ਅਗਲੇ ਸੈਸ਼ਨ ਦੀਆਂ ਕਿਤਾਬਾਂ ਦੇ ਬਿੱਲ ਵੀ ਭੇਜ ਦਿੱਤੇ ਜਾਂਦੇ ਹਨ ਪਰ ਮੌਜ਼ੋਦਾ ਸੈਸ਼ਨ ਦੀਆਂ ਕਿਤਾਬਾਂ ਨਹੀਂ ਮਿਲੀਆਂ, ਮਾਪਿਆਂ ਨੇ ਦੱਸਿਆ ਕੇ ਸਕੂਲ ਵਿੱਚ ਇੱਕ ਵੀ ਸਮਾਰਟ ਬੋਰਡ, ਅਤੇ ਪ੍ਰੋਜੈਕਟਰ ਨਹੀਂ ਹੈ ਜਦੋਂਕੇ ਕੰਪਿਊਟਰ ਲੈਬ ਵਿਚਲੇ ਸਾਰੇ ਕੰਪਿਊਟਰ ਨਕਾਰਾ ਹਨ, ਨਾ ਹੀ ਪੀਣ ਵਾਲ਼ਾ ਪਾਣੀ ਚੰਗਾ ਹੈ! ਮਾਪਿਆਂ ਨੇ ਦੱਸਿਆ ਕੇ ਇਸ ਵਾਰ ਨੌਵੀਂ ਜਮਾਤ ਦੇ ਬੱਚਿਆਂ ਤੋਂ 300/300 ਅਤੇ ਦਸਵੀਂ ਜਮਾਤ ਦੇ ਬੱਚਿਆਂ ਤੋਂ 2100 ਪੇਪਰ ਫੀਸ ਵਾਸੂਲੀ ਗਈ ਹੈ ਜਦਕਿ ਫ੍ਰੀ ਪੜ੍ਹਾਈ ਇਹਨਾਂ ਸਕੂਲਾਂ ਵਿੱਚ ਸਰਕਾਰ ਦੁਆਰਾ ਦੇਣੀ ਲਾਜ਼ਮੀ ਹੈ, ਗਰੀਬ ਮਾਪਿਆਂ ਨੂੰ ਮੈਨੇਜਮੇੰਟ ਦੁਆਰਾ ਸਿਰਫ਼ ਆਖਰੀ ਮਿਤੀ ਵਾਲ਼ੇ ਦਿਨ 2100 ਦਸਵੀਂ ਦੀ ਫੀਸ ਭਰਨ ਲਈ ਕਹਿ ਦਿੱਤਾ ਗਿਆ ਨਾਲ਼ ਕਿਹਾ ਗਿਆ ਕੇ ਜੇਕਰ ਕੱਲ੍ਹ ਨੂੰ ਫੀਸ ਨਾ ਦਿੱਤੀ ਤਾਂ 4000 ਰੁਪਏ ਜੁਰਮਾਨੇ ਸਮੇਤ ਭਰਨੇ ਪੈਣਗੇ, ਮਾਪਿਆਂ ਨੇ ਦੱਸਿਆ ਮੈਨੇਜਮੇੰਟ ਦੁਆਰਾ ਜਾਣ ਬੁੱਝ ਕੇ ਆਖਰੀ ਮਿਤੀ ਨੂੰ ਦੱਸਿਆ ਗਿਆ ਤਾਂ ਕੇ ਮਾਪੇ ਫੀਸ ਖਿਲਾਫ਼ ਇਕੱਠੇ ਨਾ ਹੋ ਸਕਣ, ਸਕੂਲ ਦੇ ਕੁਝ ਅਧਿਆਪਕਾਂ ਨਾਲ਼ ਇਹਨਾਂ ਸਮੱਸਿਆਵਾਂ ਬਾਰੇ ਗੱਲ ਕੀਤੀ ਗਈ ਤਾਂ ਅਧਿਆਪਕਾਂ ਨੇ ਦੱਸਿਆ ਕੇ ਉਹਨਾਂ ਨੂੰ ਵੀ ਸਾਲ -ਸਾਲ ਪੁਰਾਣੀਆਂ ਤਨਖਾਹਾਂ ਨਹੀਂ ਮਿਲੀਆਂ ਅਤੇ ਜੇਕਰ ਉਹ ਬੱਚਿਆਂ ਦੇ ਭਵਿੱਖ ਅਤੇ ਤਨਖਾਹ ਬਾਰੇ ਬਾਹਰ ਗੱਲ ਕਰਦੇ ਹਨ ਉਹਨਾਂ ਨੂੰ ਹਰਬੰਸ ਸਿੰਘ ਐਮ ਡੀ ਦੁਆਰਾ ਨੋਟਸ ਕੱਢ ਕੇ ਸਕੂਲਾਂ ਵਿਚੋਂ ਹਟਾਉਣ ਦੀ ਗੱਲ ਕੀਤੀ ਜਾਂਦੀ ਹੈ, ਮਾਪਿਆਂ ਨੇ ਕਿਹਾ ਜੇਕਰ ਅਧਿਆਪਕ ਵਰਗ ਹੀ ਪੀੜਤ ਹੈ ਤਾਂ ਉਹ ਸਾਡੇ ਬੱਚਿਆਂ ਨੂੰ ਤਣਾਅ ਮੁਕਤ ਕਿਵੇਂ ਪੜ੍ਹਾ ਸਕੇਗਾ, ਮਾਪਿਆਂ ਦੁਆਰਾ ਦੱਸਿਆ ਗਿਆ ਕੇ ਅਧਿਆਪਕ ਤਨਦੇਹੀ ਨਾਲ਼ ਵਧੀਆ ਪੜ੍ਹਾਈ ਕਰਵਾ ਰਹੇ ਹਨ, ਪਰ ਸੁਵਿਧਾਵਾਂ ਦੀ ਘਾਟ ਕਰਕੇ ਉਹ ਵੀ ਅਸਮਰੱਥ ਹੋ ਰਹੇ ਹਨ, ਮਾਪਿਆਂ ਦੁਆਰਾ ਇਹਨਾਂ ਅਧਿਆਪਕਾਂ ਨਾਲ਼ ਹਰ ਮਦਦ ਦਾ ਨਿਰਣਾ ਲਿਆ ਗਿਆ ਹੈ, ਮਾਪਿਆਂ ਦੁਆਰਾ ਹੱਲ ਨਾ ਹੋਣ ਦੀ ਸੂਰਤ ਵਿੱਚ ਠੇਕੇਦਾਰ ਦੇ ਘਰ

ਅੱਗੇ ਜਾਂ ਡੀ ਸੀ ਦਫ਼ਤਰ ਅੱਗੇ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਹੈ, ਉਹਨਾਂ ਕਿਹਾ ਕੇ ਮੈਨੇਜਮੇੰਟ ਦੇ ਘਪਲਿਆਂ ਡੀ ਜਾਂਚ ਉੱਚ ਪੱਧਰੀ ਰਿਟਾਇਰ ਜੱਜ ਜਾਂ ਸੀ ਬੀ ਆਈ ਤੋਂ ਕਰਵਾਈ ਜਾਵੇ! ਇਸ ਮੌਕੇ ਹਰਬੰਸ ਸਿੰਘ, ਤਾਰੀ ਸਿੰਘ ,ਲੱਖਾ ਸਿੰਘ  ,ਜਗਜੀਤ ਸਿੰਘ ਜੱਗੀ ਚੌਕੇ ,ਗੁਰਸੇਵਕ ਸਿੰਘ, ਹਰਦੀਪ ਸਿੰਘ ਪਿੰਡ ਚੌਕੇ, ਡਿੱਖ ਬੀ ਕੇ ਯੂ ਉਗਰਾਹਾ ਵੱਲੋਂ ਬਲਾਕ ਪ੍ਰਧਾਨ ਬਲਦੇਵ ਸਿੰਘ ਆਦਿ ਹਾਜ਼ਰ ਸਨ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *