ਵਿਧਾਇਕ ਚੱਢਾ ਦੀ “ਤੁਹਾਡੇ ਹੱਕਾਂ ਲਈ ਮੁਹਿੰਮ” ਤਹਿਤ ਸੁਵਿਧਾ ਕੈਂਪ ਗੋਲੂ ਮਾਜਰਾ ਵਿਖੇ :- ਨਿੰਦੀ ਚਾਹਲ

Spread the love

ਨੂਰਪੁਰਬੇਦੀ 7 ਅਪ੍ਰੈਲ ਦਲਜੀਤ ਚਨੌਲੀ- ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋ ਪਿੰਡਾਂ ਦੇ ਲੋਕਾਂ ਨੂੰ ਵਿਭਾਗੀ ਸਹੂਲਤਾਂ ਪਿੰਡ ਚ ਹੀ ਦੇਣ ਸਬੰਧੀ ਸ਼ੁਰੂ ਕੀਤੀ ਗਈ “ਤੁਹਾਡੇ ਹੱਕਾਂ ਲਈ ਮੁਹਿੰਮ” ਤਹਿਤ ਖੇਤਰ ਦੇ ਪਿੰਡ     ਗੋਲੂ ਮਾਜਰਾ    ਵਿਖੇ 8   ਅਪ੍ਰੈਲ ਨੂੰ ਗ੍ਰਾਮ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਧਾਇਕ ਚੱਢਾ ਦੇ ਨੂਰਪੁਰਬੇਦੀ ਦਫਤਰ ਇੰਚਾਰਜ਼ ਨਰਿੰਦਰ ਸਿੰਘ ਨਿੰਦੀ ਚਾਹਲ ਨੇ ਕਿਹਾ ਕਿ ਇਹ ਕੈਂਪ ਸਵੇਰੇ  1 ਵਜੇ   ਤੋਂ   6 ਵਜੇ ਤੱਕ ਲਗਾਇਆ ਜਾਵੇਗਾ।ਜਿਸ ਚ ਹਲਕਾ ਵਿਧਾਇਕ ਚੱਢਾ ਦੇ ਹੁਕਮਾਂ ਤਹਿਤ ਭੇਜੀ ਗਈ ਟੀਮ ਵਲੋਂ ਲੋਕਾਂ ਨੂੰ ਪਿੰਡ ਜਾ ਜਾਕੇ ਵੱਖ-ਵੱਖ ਸਹੂਲਤਾਂ ਜਿਵੇਂ ਕਿ ਅੱਖਾਂ ਦੇ ਆਪਰੇਸ਼ਨ ਦੀ ਰਜਿਸਟਰੇਸ਼ਨ, ਮੁੱਖ ਮੰਤਰੀ ਸਗਨ ਸਕੀਮ , ਆਯੁਸ਼ਮਾਨ ਕਾਰਡ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਆਭਾ ਕਾਰਡ, ਵੋਟਰ ਕਾਰਡ ਅਪਡੇਸ਼ਨ, ਆਧਾਰ ਕਾਰਡ ਬਣਾਉਣ, ਈਸ਼ਰਮ ਕਾਰਡ , ਪੈਨ ਕਾਰਡ, ਡਰਾਈਵਿੰਗ ਲਾਈਸੈਂਸ, ਪੀਐਮ ਕਿਸਾਨ ਕਾਰਡ ਬਣਾਉਣ ਦੇ ਨਾਲ ਨਾਲ ਬੇਸਹਾਰਾ ਤੇ ਬੁਢਾਪਾ ਪੈਨਸ਼ਨ ਲਗਾਉਣ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।ਇਸ ਲਈ ੳਨ੍ਹਾਂ ਨੇ ਸਮੁੱਚੇ ਪਿੰਡ ਵਾਸੀਆਂ ਤੇ ਹੋਰਨਾਂ ਲੋਕਾਂ ਨੂੰ ਇਸ ਕੈਂਪ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ।

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *