ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਯਤਨਾ ਸਦਕਾ ਪਿੰਡ ਬੀਰੋਕੇ ਕਲਾਂ ਵਿੱਖੇ ਖੋਲ੍ਹਿਆ ਗਿਆ ‘ਬਾਲ ਸੰਸਕਾਰ ਕੇਂਦਰ’ 

Spread the love
ਭੀਖੀ, 04 ਅਪ੍ਰੈਲ (ਕਮਲ ਜਿੰਦਲ) ਸਰਵਹਿੱਤਕਾਰੀ ਵਿਦਿਆ ਮੰਦਰ ਭੀਖੀ ਵੱਲੋਂ ਪਿੰਡ ਬੀਰੋਕੇ ਕਲਾਂ (ਜ਼ਿਲ੍ਹਾ ਮਾਨਸਾ) ਵਿਖੇ ‘ਸੰਤ ਬਾਬਾ ਅਲਖ ਰਾਮ ਜੀ ਬਾਲ ਸੰਸਕਾਰ ਕੇਂਦਰ’ ਖੋਲ੍ਹਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪ੍ਰਾਸ਼ਰ ਨੇ ਦੱਸਿਆ ਕਿ ਸਰਵਹਿੱਤਕਾਰੀ ਵਿਦਿਆ ਮੰਦਰ ਭੀਖੀ ਵੱਲੋਂ ਪਹਿਲਾਂ ਵੀ ਤਿੰਨ ਬਾਲ ਸੰਸਕਾਰ ਕੇਂਦਰ ਸਫਲਤਾਪੂਰਵਕ ਚਲਾਏ ਜਾ ਰਹੇ ਹਨ। ਇਸੇ ਦੇ ਚਲਦਿਆਂ ਸੰਤ ਬਾਬਾ ਅਲਖ ਰਾਮ ਜੀ ਬਾਲ ਸੰਸਕਾਰ ਕੇਂਦਰ ਪਿੰਡ ਬੀਰੋਕੇ ਕਲਾਂ ਵਿੱਚ ਅੱਜ ਸਫਲਤਾਪੂਰਵਕ ਸ਼ੁਰੂ ਕੀਤਾ ਗਿਆ।
ਇਸ ਮੌਕੇ ਤੇ ਪਿੰਡ ਦੀ ਪੰਚਾਇਤ, ਸੰਤ ਬਾਬਾ ਬਾਲਕ ਨਾਥ ਜੀ, ਪਿੰਡ ਵਾਸੀਆਂ, ਸਕੂਲ ਦੀ ਪ੍ਰਬੰਧਕ ਕਮੇਟੀ, ਸਾਬਕਾ ਸਰਪੰਚ ਸ੍ਰ. ਬਲਵੀਰ ਸਿੰਘ, ਮੌਜੂਦਾ ਸਰਪੰਚ ਸ੍ਰ. ਗੁਰਮੀਤ ਸਿੰਘ, ਸਕੂਲ ਅਧਿਆਪਕਾਂ ਦੀ ਹਾਜ਼ਰੀ ਵਿੱਚ ਇਸ ਬਾਲ ਸੰਸਕਾਰ ਕੇਂਦਰ ਦਾ ਉਦਘਾਟਨ ਦੀਪ ਜਗਾ ਕੇ ਕੀਤਾ ਗਿਆ।ਇਸ ਮੌਕੇ ਪਿੰਡ ਵਾਸੀਆਂ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਕਿਹਾ  ਇਹ ਸੰਸਕਾਰ ਕੇਂਦਰ ਬੱਚਿਆਂ ਨੂੰ ਚੰਗੇ ਸੰਸਕਾਰ, ਨੈਤਿਕ ਮੁੱਲ ਅਤੇ ਸਿੱਖਿਆ ਦੇ ਨਾਲ ਜੋੜਨ ਵਾਸਤੇ ਇੱਕ ਮਹੱਤਵਪੂਰਨ ਕਦਮ ਹੈ। ਅਸੀਂ ਆਸ ਕਰਦੇ ਹਾਂ ਕਿ ਇਹ ਕੇਂਦਰ ਬੱਚਿਆਂ ਦੇ ਚੰਗੇ ਭਵਿੱਖ ਦੀ ਨੀਂਹ ਮਜ਼ਬੂਤ ਕਰੇਗਾ। ਇਸ ਮੌਕੇ ਪਿੰਡ ਦੇ 30 ਦੇ ਕਰੀਬ ਬੱਚੇ, ਉਨ੍ਹਾਂ ਦੇ ਮਾਪੇ ਹਾਜ਼ਰ ਸਨ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *