ਸ਼੍ਰੀ ਮੁਕਤਸਰ ਸਾਹਿਬ ਦੇ ਸ਼ਾਸ਼ਨ ਪ੍ਰਸ਼ਾਸ਼ਨ ਦੀ ਜਿੱਦ ਨੂੰ ਸਲਾਮ — ਐਡਵੋਕੇਟ ਅਨੁਰਾਗ ਸ਼ਰਮਾ

Spread the love
 ਸ਼੍ਰੀ ਮੁਕਤਸਰ ਸਾਹਿਬ, 28 ਨਵੰਬਰ ( ਮਨਪ੍ਰੀਤ ਮੋਨੂੰ  ) 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਸਰਕਾਰ ਆਉਣ ਤੋਂ ਪਹਿਲਾਂ ਸਿੱਖਿਆ, ਸਿਹਤ ਸੰਸਥਾਵਾਂ ਚ ਸੁਧਾਰ ਲਿਆਉਣ ਦਾ ਵਾਅਦਾ ਕਰਨ ਵਾਲੀ “ਆਪ” ਸਰਕਾਰ ਦੇ ਨਾਕਾਮ ਵਾਅਦੇ ਉਦੋਂ ਢਹਿ ਢੇਰੀ ਹੋ ਜਾਂਦੇ ਨੇ ਜਦੋਂ ਸ਼੍ਰੀ ਮੁਕਤਸਰ ਸਾਹਿਬ ਦੀ ਸਰਕਾਰੀ ਹਸਪਤਾਲ ਵਾਲੀ ਸੜਕ ਵੱਲ ਧਿਆਨ ਜਾਂਦਾ ਹੈ ਤਾਂ ਮਹਿਸੂਸ ਹੁੰਦਾ ਹੈ ਸੜਕ ਤੇ ਪਾਣੀ ਹੈ ਜਾ ਪਾਣੀ ਤੇ ਸੜਕ । ਬਹੁਤ ਸਾਰੀਆਂ ਖਬਰਾਂ, ਚਿੱਠੀਆਂ, ਬੋਰਡਾਂ ਅਤੇ ਹੋਰ ਸੁਚੱਜੇ ਢੰਗਾਂ ਨਾਲ ਇਸ ਸੜਕ ਉੱਪਰ ਸ਼ਾਸ਼ਨ ,ਪ੍ਰਸ਼ਾਸ਼ਨ ਦਾ ਧਿਆਨ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਅਫਸੋਸ ਇਸ ਵੱਲ ਕੋਈ ਧਿਆਨ ਨਹੀਂ। ਕਿਉਂਕਿ ਸਰਕਾਰੀ ਹਸਪਤਾਲ ਵਿਚ ਸ਼ਾਸ਼ਨ ਜਾ ਪ੍ਰਸ਼ਾਸ਼ਨ ਦਾ ਕੋਈ ਚੰਗੇ ਰਸੂਖ ਵਾਲਾ ਵਿਅਕਤੀ ਇਲਾਜ਼ ਕਰਵਾਉਂਣ ਨਹੀ ਆਉਦਾ । ਬੜੀ ਅਜ਼ੀਬ ਗੱਲ ਹੈ ਸਰਕਾਰੀ ਸੰਸਥਾਵਾਂ ਦੀ ਝੂਠੀ ਚਿੰਤਾ ਕਰਨ ਵਾਲੇ ਮਾਸਟਰ ਜੀ ਦੇ ਪੁੱਤਰ ਖੁਦ ਮਹਿੰਗੇ ਹਸਪਤਾਲ ‘ਚੋਂ ਆਪਣਾ ਇਲਾਜ਼ ਕਰਵਾਉਂਦੇ ਨੇ। ਆਮ ਜਨਤਾ ਨੂੰ ਅਣਦੇਖਿਆ ਕੀਤਾ
ਜਾਂਦਾ ਹੈ। ਸਰਕਾਰੀ ਹਸਪਤਾਲ ਮੁਕਤਸਰ ਵਾਲੀ ਸੜਕ ਇੰਨੀ ਜ਼ਿਆਦਾ ਖਰਾਬ ਹੈ ਕਿ ਪੈਦਲ ਤਾਂ ਬਹੁਤ ਦੂਰ ਦੀ ਗੱਲ ,ਵਹੀਕਲ ਤੇ ਵੀ ਇਕ ਮਰੀਜ਼ ਨੂੰ ਸੜਕ ਤੋਂ ਹਸਪਤਾਲ ਪਹੁੰਚਣਾ ਕਿਸੇ ਜੰਗ ਜਿੱਤਣ ਤੋਂ ਘਟ ਨਹੀ। ਮੁਕਤਸਰ ਸ਼ਾਸ਼ਨ ਪ੍ਰਸ਼ਾਸ਼ਨ ਨੂੰ ਸਲੂਟ ਹੈ ਇਸ ਲਾਪਰਵਾਹਕ ਜਿੱਦ ਨੂੰ।

More News

Youtube

Facebook

Whatsapp

Home

 

  • Related Posts

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    ਮੋਹਾਲੀ ਸਥਿਤ ਫੇਜ਼-4 ਵਿਖੇ ਕਮਿਊਨਿਟੀ ਮਾਨਸਿਕ ਸਿਹਤ ਕਲੀਨਿਕ ਦਾ ਉਦਘਾਟਨ

    Spread the love

    Spread the loveਨਿਊ ਚੰਡੀਗੜ੍ਹ, 14 ਜੁਲਾਈ (ਬਜੀਦਪੁਰ) – ਮੋਹਾਲੀ ਦੇ ਫੇਜ਼-4 ਦੇ ਨਿਵਾਸੀਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼੍ਰੀ ਕਲਗੀਧਰ ਸਿੰਘ ਸਭਾ ਗੁਰਦੁਆਰਾ, ਫੇਜ਼-4,…

    Leave a Reply

    Your email address will not be published. Required fields are marked *