ਸੀਲ ਫੈਕਟਰੀ ਰਾਜਪੁਰਾ ਦੀ ਐਕੂਵਾਇਰ ਕੀਤੀ ਅਣਵਰਤੀ ਜਮੀਨ ਕਿਸਾਨਾਂ ਨੂੰ ਵਾਪਸ ਕਰਾਉਣ ਲਈ ਇਕੱਤੀਵੀਂ ਵਰੇਗੰਢ ਤੇ ਧਰਨੇ ਉਪਰੰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾਵੇਗਾ ਮੁਜ਼ਾਹਰਾ

Spread the love

 ਪੰਜਾਬ ਸਰਕਾਰ ਤੇ ਕੰਪਨੀ ਦੀ ਮਿਲੀਭੁਗਤ ਨਾਲ ਗੈਰਕਾਨੂੰਨ ਅਣਵਰਤੀ ਪਈ 533 ਏਕੜ ਜ਼ਮੀਨ ਤੇ ਕਿਸਾਨਾਂ ਦਾ ਹੈ ਮਾਲਕਾਨਾ ਹੱਕ

ਪਟਿਆਲਾ, 11 ਦਸੰਬਰ ( ਗੁਰਪ੍ਰੀਤ ਸਿੰਘ ਬਰਸਟ) ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੀ ਮੀਟਿੰਗ ਦਰਸ਼ਨ ਸਿੰਘ ਬੇਲੂਮਾਜਰਾ ਦੀ ਅਗਵਾਈ ਵਿਚ ਗੁਰਦਵਾਰਾ ਦੁੱਖ ਨਿਵਾਰਨ ਵਿਖੇ ਕੀਤੀ ਗਈ । ਮੀਟਿੰਗ ਦੌਰਾਨ ਪਿਛਲੇ ਐਕਸ਼ਨ ਦਾ ਰੀਵਿਯੂ ਕੀਤਾ ਗਿਆ । ਇਸ ਉਪਰੰਤ ਮੁੱਖ ਏਜੰਡੇ ਵਜੋਂ ਸੀਲ ਫੈਕਟਰੀ ਰਾਜਪੁਰਾ ਦੀ ਇਕੱਤੀ ਸਾਲ ਤੋਂ ਅਣਵਰਤੀ ਪਈ ਕਾਨੂੰਨਨ ਤੌਰ ਤੇ ਜਮੀਨ ਮਾਲਕ ਕਿਸਾਨਾਂ ਨੂੰ ਦਿਵਾਉਣ ਲਈ ਵਿਸਥਾਰਤ ਵਿਚਾਰ ਵਟਾਂਦਰਾਂ ਕਰਕੇ ਸਰਬ ਸੰਮਤੀ ਨਾਲ 18 ਦਸੰਬਰ ਨੂੰ ਵਧਵਾਂ ਐਕਸ਼ਨ ਕਰਦੇ ਹੋਏ ਧਰਨਾ ਤੇ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ । ਜਿਸ ਲਈ ਸੂਬਾ ਲੀਡਰਸ਼ਿਪ ਤੇ ਕਾਡਰ ਨੂੰ ਸ਼ਾਮਲ ਕਰਾਉਣਾ ਵੀ ਤਹਿ ਕੀਤਾ ਗਿਆ । ਸਿਤਮ ਜਰੀਫੀ ਇਸ ਗੱਲ ਦੀ ਹੈ ਕਿ ਕਾਨੂੰਨੀ ਤੌਰ ਤੇ ਐਕੂਵਾਇਰ ਕੀਤੀ ਜਮੀਨ ਦਸ ਸਲ ਅਣਵਰਤੀ ਰਹਿਣ ਤੇ ਵਾਪਸ ਮਾਲਕ ਨੂੰ ਦਿੱਤੀ ਜਾਣੀ ਹੁੰਦੀ ਹੈ , ਪਰ ਇਕੱਤੀ ਸਾਲ ਬੀਤ ਜਾਣ ਤੇ ਵੀ ਪੰਜਾਬ ਸਰਕਾਰ ਤੇ ਫੈਕਟਰੀ ਮਾਲਕ ਦੀ ਮਿਲੀਭੁਗਤ ਤਹਿਤ ਅਣਵਰਤੀ ਉਪਜਾਊ ਜਮੀਨ ਵਾਪਸ ਮਾਲਕਾਂ ਨੂੰ ਨਹੀ ਦਿਤੀ ਜਾ ਰਹੀ । ਜੋ ਕਿ ਜੰਗਲ ਰਾਜ ਦੀ ਜਿਉਂਦੀ ਜਾਗਦੀ ਮਿਸਾਲ ਹੈ ਕਿ ਸਮੇਂ ਸਮੇਂ ਤੇ ਬਦਲਦੀਆਂ ਸਰਕਾਰਾਂ ਵੱਲੋਂ ਧੱਕੇਸ਼ਾਹੀ ਤੇ ਹਨੇਰਗਰਦੀ ਕੀਤੀ ਜਾਂਦੀ ਹੈ । ਉਪਰੋਕਤ ਐਕਸ਼ਨ ਵਿਚ ਭਵਿੱਖ ਲਈ ਹੋਰ ਤਿੱਖੇ ਪਰੋਗਰਾਮ ਦਾ ਐਲਾਨ ਕੀਤਾ ਜਾਵੇਗਾ । ਮੀਟਿੰਗ ਵਿਚ ਕਣਕ ਦੀ ਸਿੱਧੀ ਬਿਜਾਈ ਕਰਨ ਕਰਕੇ ਕਣਕ ਨੂੰ ਸੁੰਡੀ ਲੱਗਣ ਦੇ ਮਾਮਲੇ ਨੂੰ ਵੀ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਤੋਂ ਯੋਗ ਮੁਆਵਜੇ ਦੀ ਮੰਗ ਕੀਤੀ ਗਈ । ਕਿਉਂਕਿ ਕਿਸਾਨਾਂ ਨੇ ਪਰਾਲੀ ਨਾ ਸਾੜ ਕੇ ਸਰਕਾਰ ਨਾਲ ਸਹਿਯੋਗ ਕੀਤਾ ਸੀ ਪਰ ਉਨਾਂ ਨੂੰ ਦੁਬਾਰਾ ਤੇ ਤੀਹਰੀ ਵਾਰ ਕਣਕ ਦੀ ਬਿਜਾਈ ਕਰਨੀ ਪਈ ਹੈ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ

ਧਰਮਪਾਲ ਸੀਲ, ਅਵਤਾਰ ਸਿੰਘ ਕੌਰਜੀਵਾਲਾ, ਦਵਿੰਦਰ ਸਿੰਘ ਪੂਨੀਆ ,ਪਵਨ ਸ਼ੋਗਲਪੁਰ, ਲਸ਼ਕਰ ਸਿੰਘ ,ਕਰਨੈਲ ਸਿੰਘ , ਬਰਿਜ ਲਾਲ, ਵਿਨੋਦ ਕੁਮਾਰ, ਦੀਦਾਰ ਸਿੰਘ , ਗੁਰਦਿਆਲ ਸਿੰਘ , ਅਜੈਬ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਹੋਏ ।

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *