ਸੁਸ਼ੀਲ ਸਿਆਗ ਢੀਂਗਾ ਵਾਲੀ ਨੇ ਪੰਜਾਬ ਸਰਕਾਰ ਤੋਂ ਗੜੇਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਲਈ ਸਹਿਕਾਰੀ ਸਭਾਵਾਂ ਨੂੰ ਸਾਵਨੀ ਦੀ ਫ਼ਸਲ ਲਈ ਬੀਜ, ਖਾਦ ਅਤੇ ਡੀਜ਼ਲ ਫ੍ਰੀ ਮੁਹੱਈਆ ਕਰਾਉਣ ਦੇ ਆਦੇਸ਼ ਦੇਣ ਦੀ ਮੰਗ ਕੀਤੀ 

Spread the love
 ਸਿਆਗ ਨੇ ਮੰਗ ਕੀਤੀ ਹੈ ਕਿ ਮਾਵਾਂ,ਭੈਣਾਂ ਅਤੇ ਮਜ਼ਦੂਰਾਂ ਵੱਲੋਂ ਲਏ ਗਏ ਕਰਜ਼ੇ ਦੀਆਂ ਕਿਸ਼ਤਾਂ ਮੁਆਫ਼ ਕੀਤੀਆਂ ਜਾਣ*
ਪੱਟੀ ਸਦੀਕ, 3 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਸੋਸ਼ਲ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਪੀੜਤ ਲੋਕਾਂ ਲਈ ਲਗਾਤਾਰ ਆਵਾਜ਼ ਚੁੱਕਣ ਵਾਲੇ ਭਾਜਪਾ ਆਗੂ ਸੁਸ਼ੀਲ ਸਿਆਗ ਢੀਂਗਾਵਾਲੀ ਨੇ ਹਲਕਾ ਬੱਲੂਆਣਾ ਦੇ ਪ੍ਰਭਾਵਿਤ ਪਿੰਡਾ ਦਾ ਦੌਰਾ ਕਰਨ ਤੋਂ ਬਾਅਦ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ 31 ਮਾਰਚ ਨੂੰ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਭਾਰੀ ਗੜੇਮਾਰੀ ਨਾਲ ਤਬਾਹ ਹੋਈਆਂ ਫਸਲਾਂ ਅਤੇ ਬਾਗਾਂ ਦਾ ਤੁਰੰਤ ਮੁਆਵਜ਼ਾ ਦੇਵੇ ਅਤੇ ਬਾਗਬਾਨੀ ਵਿਭਾਗ ਤੋਂ ਬਾਗਾਂ ਦੇ ਨੁਕਸਾਨ ਦਾ ਮੁਲਾਂਕਣ ਕਰਵਾ ਕੇ ਮੁਆਵਜ਼ਾ ਦੇਵੇ।ਸਿਆਗ ਨੇ ਕਿਹਾ ਕਿ ਵਾਢੀ ਲਈ ਤਿਆਰ ਕਣਕ ਅਤੇ ਸਰ੍ਹੋਂ ਦੀ ਫਸਲ ਦੀ ਤਬਾਹੀ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵਿੱਚ ਡੂੰਘੀ ਨਿਰਾਸ਼ਾ ਹੈ ਅਤੇ ਉਨ੍ਹਾਂ ਉੱਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਹੈ। ਸਿਆਗ ਨੇ ਕਿਹਾ ਕਿ ਕਿਸਾਨ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਅਤੇ ਉਮੀਦਾਂ ਹਾੜੀ ਦੀ ਪੱਕੀ ਹੋਈ ਫ਼ਸਲ ਨਾਲ ਜੁੜੀਆਂ ਹੋਈਆਂ ਹਨ।ਸਿਆਗ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ, ਜਿੱਥੇ ਅਰਥਵਿਵਸਥਾ ਸਿਰਫ਼ ਖੇਤੀਬਾੜੀ ‘ਤੇ ਅਧਾਰਤ ਹੈ, ਉਥੇ ਅਪ੍ਰੈਲ ਮਹੀਨਾ ਕਿਸਾਨਾਂ ਅਤੇ ਮਜ਼ਦੂਰਾਂ ਲਈ ਵਿੱਤੀ ਮਹੀਨਾ ਹੁੰਦਾ ਹੈ।ਜਿਸ ਵਿੱਚ ਉਹ ਇੱਕ ਸਾਲ ਦਾ ਲੈਣ-ਦੇਣ ਕਰਦੇ ਹਨ। ਘਰੇਲੂ ਜ਼ਰੂਰਤਾਂ ਲਈ ਵਸਤਾਂ ਖਰੀਦਣ ਤੋਂ ਇਲਾਵਾ, ਬੱਚਿਆਂ ਦੀ ਸਿੱਖਿਆ ਲਈ ਦਾਖਲਾ ਫ਼ੀਸ ਭਰਨ ਤੋਂ ਲੈ ਕੇ ਵਿਆਹ ਯੋਗ ਬੱਚਿਆਂ ਦੇ ਵਿਆਹ ਵੀ ਹਾੜੀ ਦੀ ਫਸਲ ਵੇਚ ਕੇ ਕੀਤੇ ਜਾਂਦੇ ਹਨ।ਬੈਂਕ ਦੀ ਲਿਮਟਾਂ ਦਾ ਵਿਆਜ,ਫਾਇਨੈਂਸ ਕੰਪਨੀਆਂ ਦੇ ਟਰੈਕਟਰ ਦੀਆਂ ਕਿਸ਼ਤਾਂ ਅਤੇ ਸਹਿਕਾਰੀ ਸਭਾਵਾਂ ਦੇ ਲੈਣ-ਦੇਣ ਕਰਦੇ ਹਨ।ਕਿਸਾਨਾਂ ਦੀ ਮੁਸੀਬਤ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ, ਸਿਆਗ ਨੇ ਕਿਹਾ ਕਿ ਹੁਣ, ਭਾਰੀ ਗੜੇਮਾਰੀ ਨਾਲ ਉਨ੍ਹਾਂ ਦੀਆਂ 100% ਫਸਲਾਂ ਤਬਾਹ ਹੋ ਗਈਆਂ ਹਨ। ਕਿਸਾਨਾਂ ਨੂੰ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਡੂੰਘੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਉਣੀ ਦੀ ਫਸਲ ਦੀ ਬਿਜਾਈ ਲਈ ਖਰਚਿਆਂ ਦਾ ਪ੍ਰਬੰਧ ਕਰਨਾ ਕਿਸਾਨਾਂ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਸਿਆਗ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਕੋਲ ਸਰਕਾਰੀ ਸਹਾਇਤਾ ਤੋਂ ਇਲਾਵਾ ਹੋਰ ਕੋਈ ਤੋੜ ਨਹੀਂ ਹੈ।ਸਿਆਗ ਨੇ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਰਾਹਤ ਪ੍ਰਦਾਨ ਦੀ ਅਪੀਲ ਕਰਦਿਆ ਗੜੇਮਾਰੀ ਤੋਂ ਪ੍ਰਭਾਵਿਤ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਦਾ 100% ਕਰਜ਼ਾ ਮੁਆਫ਼ ਕਰਨ ਅਤੇ ਸਾਉਣੀ ਦੀ ਫ਼ਸਲ ਲਈ ਖਾਦ,ਬੀਜ ਅਤੇ ਡੀਜ਼ਲ ਫ਼ਰੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ।ਸੁਸ਼ੀਲ ਸਿਆਗ ਨੇ ਬੈਂਕਾਂ ਦਾ ਇੱਕ ਸਾਲ ਦਾ ਵਿਆਜ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਟਰੈਕਟਰਾਂ ਦੀਆਂ ਕਿਸ਼ਤਾਂ ਅਤੇ ਮਾਵਾਂ-ਭੈਣਾਂ ਅਤੇ ਮਜਦੂਰਾਂ ਵੱਲੋਂ ਲਏ ਗਏ ਕਰਜ਼ਿਆਂ ‘ਤੇ ਇੱਕ ਸਾਲ ਦਾ ਵਿਆਜ ਅਤੇ ਕਿਸ਼ਤ ਮੁਆਫ਼ ਕਰਨ ਦੀ ਵੀ ਮੰਗ ਕੀਤੀ ਹੈ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *