ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਝਬਾਲ ਦੇ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੀ.ਕੇ.ਡੀ. ਬੋਰਡ ਦੇ ਨਤੀਜਿਆਂ ਵਿੱਚ ਮਾਰੀਆਂ ਮੱਲਾਂ 

Spread the love
 ਸਰਾਏ ਅਮਾਨਤ ਖਾਂ /ਝਬਾਲ, 2 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਝਬਾਲ ਦੇ ਵਿਦਿਆਰਥੀਆਂ ਨੇ ਸੀ.ਕੇ.ਡੀ ਬੋਰਡ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ ਹੋਇਆਂ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਸਾਲ ਹੋਈ ਪੰਜਵੀਂ ਦੀ ਪ੍ਰੀਖਿਆ ਵਿੱਚ 126 ਬੱਚਿਆਂ ਨੇ ਭਾਗ ਲਿਆ ਜਿੰਨਾਂ ਵਿੱਚੋਂ ਕਰਨਵੀਰ ਸਿੰਘ ਬਾਠ ਨੇ 99.38 %, ਅਭਿਰਾਜ ਸਿੰਘ ਨੇ 97.28%, ਖੁਸ਼ਨੀਤ ਕੌਰ ਨੇ 97.17%, ਪਰੀਨੀਤ ਕੌਰ ਨੇ 96.97%, ਸਰਗੁਣਪ੍ਰੀਤ ਸਿੰਘ ਨੇ 96.90%, ਅਜੈਬੀਰ ਸਿੰਘ ਨੇ 96.88%, ਹਰਗੁਣਰੀਤ ਕੌਰ ਨੇ 96.58%, ਹਰਨਾਜ ਕੌਰ ਨੇ 96.41%, ਜੈਸਮੀਨ ਕੌਰ ਨੇ 96.33% ਸਹਿਬਾਜਪ੍ਰੀਤ ਸਿੰਘ ਨੇ 95.73 % ਅੰਕ ਹਾਸਲ ਕੀਤੇ ਅਤੇ ਅੱਠਵੀਂ ਜਮਾਤ ਵਿੱਚ ਕੁੱਲ 157 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ। ਜਿਸ ਵਿੱਚੋਂ ਚਹਿਕ ਢਿੱਲੋਂ ਨੇ 94.86%, ਹਰਸੀਰਤ ਕੌਰ ਬਾਠ ਨੇ 94.76 %,ਮਹਿਕਪ੍ਰੀਤ ਕੌਰ ਨੇ 94.75%, ਅਨੂਪ੍ਰੀਤ ਕੌਰ ਨੇ 93.89%,ਅਨੂਰੀਤ ਕੌਰ ਨੇ 93.70%, ਹਰਗੁਨਪ੍ਰੀਤ ਸਿੰਘ ਨੇ 93.35%, ਵਿਸ਼ਵਜੀਤ ਸ਼ਰਮਾ ਨੇ 93.30%, ਮਨਸੀਰਤ ਕੌਰ ਨੇ 92.44% ਕੋਮਨਪ੍ਰੀਤ ਕੌਰ ਨੇ 92.17%, ਅਨੁਰਾਗ ਸ਼ਰਮਾ ਨੇ 92.13%, ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਮੈਂਬਰ ਇੰਚਾਰਜ  ਮਨਜੀਤ ਸਿੰਘ ਢਿੱਲੋਂ, ਆਦਰਸ਼ਪਿੰਦਰ ਸਿੰਘ ਮਾਨ,ਅਜੀਤਪਾਲ ਸਿੰਘ ਅਨੇਜਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਨੂਰੀਤ ਬਾਵਾ ਨੇ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਇਆਂ ਇਸੇ ਤਰ੍ਹਾਂ ਅੱਗੇ ਵੀ ਮਿਹਨਤ ਜਾਰੀ ਰੱਖ ਕੇ ਆਪਣੇ ਭਵਿੱਖ ਵਿੱਚ ਜੀਵਨ ਦੀਆਂ ਬੁਲੰਦੀਆਂ ਨੂੰ ਛੂਹਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *