ਜਨਗਣਨਾ ਜ਼ਾਤੀ ਅਧਾਰਤ ਕਰਵਾਈ ਜਾਵੇ : ਡਾਲ ਚੰਦ ਪੰਵਾਰ ਜੈਤੋ

Spread the love

ਐਸ.ਡੀ.ਐਮ.ਡਾ.ਵਰਿੰਦਰ ਕੁਮਾਰ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਦਾ ਸੌਂਪਿਆ ਮੰਗ ਪੱਤਰ

ਜੈਤੋ,16 ਦਸੰਬਰ (ਮਨਜੀਤ ਸਿੰਘ ਢੱਲਾ) – ਅੱਜ ਸਮਾਜਿਕ ਕਾਰਜਕਰਤਾ ਡਾਲ ਚੰਦ ਪੰਵਾਰ ਜੈਤੋ ਦੀ ਅਗਵਾਈ ਚ ਇਕ ਪ੍ਰਤੀਨਿਧ ਮੰਡਲ ਸਬ ਡਵੀਜ਼ਨ ਕੰਪਲੈਕਸ ਕੋਟਕਪੂਰਾ ਵਿਖੇ ਐਸ.ਡੀ.ਐਮ.ਡਾ.ਵਰਿੰਦਰ ਕੁਮਾਰ ਜੀ ਨੂੰ ਮਿਲਿਆਂ ਤੇ ਮਾਨਯੋਗ ਰਾਸ਼ਟਰਪਤੀ ਭਾਰਤ ਸਰਕਾਰ ਜੀ ਦੇ ਨਾਂ ਦਾ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਰਾਹੀ ਮੰਗ ਕੀਤੀ ਗਈ ਕਿ ਦੇਸ਼ ਦੀ ਹੋਣ ਜਾ ਰਹੀ ਜਨਗਣਨਾ ਜ਼ਾਤੀ ਅਧਾਰਤ ਕਰਵਾਈ ਜਾਵੇ। ਸਮਾਜਿਕ ਕਾਰਜਕਰਤਾ ਡਾਲ ਚੰਦ ਪੰਵਾਰ ਨੇ ਲਿਖਤੀ ਪ੍ਰੈਸ ਬਿਆਨ ਚ ਆਖਿਆ ਕਿ ਦੇਸ਼ ਦੀ ਮੋਜੂਦਾ ਭੁਮਿਕਾ ਦੇ ਸੰਦਰਭ ਚ ਦੇਸ ਚ ਅਨੁਸੂਚਿਤ ਜਾਤੀਆਂ/ਜਨ-ਜਾਤੀਆ/ਪੱਛੜੇ ਵਰਗਾਂ ਤੇ ਧਾਰਮਿਕ ਘੱਟ ਗਿਣਤੀ ਦੀ ਅਬਾਦੀ ਚ ਚੌਖਾ ਵਾਧਾ ਹੋਇਆ ਹੈਂ, ਪਰ ਉਕਤ ਵਰਗਾਂ ਦਾ ਸ਼ਾਸਨ, ਪ੍ਰਸ਼ਾਸਨ ਚ ਹਿਸੇਦਾਰੀ ਨਾ-ਮਾਤਰ ਹੈ।ਸੋ ਇਸ ਪ੍ਰਕਾਰ ਅਰਾਜਕਤਾ ਦੀ ਸਥਿਤੀ ਬਣੀ ਹੋਈ ਹੈ। ਸੋ ਲੋੜ ਹੈ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਲਈ ਜਨਗਣਨਾ ਜ਼ਾਤੀ ਅਦਾਕਾਰਾ ਕਰਾਈ ਜਾਵੇ। ਉਪਰੋਕਤ ਮੌਕੇ ਪ੍ਰਤੀਨਿਧਤਾ ਮੰਡਲ ਚ ਸਮਾਜ ਸੇਵਕ ਹੰਸਰਾਜ , ਨੰਬਰਦਾਰ ਰੇਸ਼ਮ ਸਿੰਘ, ਨੰਬਰਦਾਰ ਦਰਸ਼ਨ ਕੁਮਾਰ, ਜਰਨੈਲ ਸਿੰਘ ਵਾੜਾ ਦਰਾਕਾ, ਜੱਗਾ ਸਿੰਘ ਆਦਿ ਹਾਜਰ ਸਨ।

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *