ਨਾਮਵਰ ਸ਼ਾਇਰਾ ਤੇ ਅਨੁਵਾਦਕ ਪ੍ਰਕਾਸ਼ ਕੌਰ ਸੰਧੂ ਦੀ ਝੋਲੀ ਪਵੇਗਾ ਸ਼ਾਇਰ ਸੁਰਿੰਦਰ ਪਾਲ ਸਿੰਘ ਸੰਧੂ ਯਾਦਗਾਰੀ ਦੂਸਰਾ ਸਾਲਾਨਾ ਪੁਰਸਕਾਰ

Spread the love
 ਕਪੂਰਥਲਾ, 27 ਮਾਰਚ (ਕੌੜਾ )- ਸਾਲਾਨਾ ਯਾਦਗਾਰੀ ਸਨਮਾਨਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਪਿਛਲੇ 40 ਸਾਲਾਂ ਤੋਂ ਨਿਰੰਤਰ ਸਾਹਿਤਿਕ ਸਰਗਰਮੀਆਂ ਕਰ ਰਹੀ ਜ਼ਿਲ੍ਹਾ ਕਪੂਰਥਲਾ ਦੀ ਨਾਮਵਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਅਤੇ ਸੰਧੂ ਪਰਿਵਾਰ ਦੇ ਪਰਸਪਰ ਸਹਿਯੋਗ ਨਾਲ ਮਰਹੂਮ ਸ਼ਾਇਰ ਸੁਰਿੰਦਰ ਪਾਲ ਸਿੰਘ ਸੰਧੂ (ਸੇਵਾ ਮੁਕਤ ਡਿਪਟੀ ਸੈਕਟਰੀ ਪੰਜਾਬ ਸਕੂਲ ਸਿੱਖਿਆ ਬੋਰਡ ) ਯਾਦਗਾਰੀ ਦੂਸਰਾ ਸਲਾਨਾ ਸਨਮਾਨ ਇਸ ਵਾਰ ਨਾਮਵਰ ਸ਼ਾਇਰਾ ਅਤੇ ਅਨੁਵਾਦਕ ਪ੍ਰਕਾਸ਼ ਕੌਰ ਸੰਧੂ ਨੂੰ ਦਿੱਤਾ ਜਾ ਰਿਹਾ ਹੈ।  ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ (ਚੇਅਰਮੈਨ ਆਬਕਾਰੀ ਅਤੇ ਕਰ ਵਿਭਾਗ ਕਪੂਰਥਲਾ) ‘ਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਦੱਸਿਆ ਕਿ ਸੇਵਾ ਮੁਕਤ (ਡੀ.ਆਈ.ਜੀ) ਸ੍ਰ. ਤੇਜਿੰਦਰ ਸਿੰਘ ਮੌੜ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਜਦ ਕਿ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੰਵਰ ਇਕਬਾਲ ਸਿੰਘ, ਗੁਰਤੇਜ ਸਿੰਘ ਰਾਜਾ ਸੰਧੂ, ਸੁਰਜੀਤ ਸਾਜਨ ਅਤੇ ਰੂਪ ਦਬੁਰਜੀ ਸੁਸ਼ੋਭਿਤ ਹੋਣਗੇ। ਜਦ ਕਿ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਇਸ ਸਮਾਗਮ ਰਚਾਉਣ ਆਏ ਸੰਧੂ ਪਰਿਵਾਰ ਵਿੱਚ ਸ਼ਾਮਿਲ ਉਹਨਾਂ ਦੀ ਪਤਨੀ ਸਰਬਜੀਤ ਕੌਰ ਸੰਧੂ, ਨੌਹ ਰਾਣੀ ਸੁਖਵਿੰਦਰ ਕੌਰ ਸੰਧੂ, ਪੋਤਰਾ ਆਦੇਸ਼ ਇੰਦਰ ਸਿੰਘ ਸੰਧੂ, ਪੋਤਰਾ ਜਗਤੇਸ਼ਵਰ ਸਿੰਘ ਸੰਧੂ ਤੋਂ ਇਲਾਵਾ ਪਰਿਵਾਰ ਦੇ ਕਰੀਬੀ ਰਵਿੰਦਰ ਸਿੰਘ ਬੈਂਸ ਕੈਨੇਡਾ, ਹਰਿੰਦਰ ਸਿੰਘ ਬੈਂਸ ਕੈਨੇਡਾ, ਸਮੇਤ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਆਦਿ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ। ਵਿਸ਼ੇਸ਼ ਵਰਨਣਯੋਗ ਹੈ ਕਿ ਸਿਰਜਣਾ ਕੇਂਦਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ  ਵੱਖ-ਵੱਖ ਸ਼ਾਇਰਾਂ ਦੀ ਯਾਦ ਵਿੱਚ ਸਾਲਾਨਾਂ ਸਨਮਾਨ ਦਿੱਤੇ ਜਾ ਰਹੇ ਹਨ। ਉਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਸਾਹਿਤਕ ਗਤੀਵਿਧੀਆਂ ਵਿੱਚ ਇਕ ਸ਼ਾਇਰਾ ਵਜੋਂ ਤਿੰਨ ਮੌਲਿਕ ਕਾਵਿ-ਸੰਗ੍ਰਹਿ,ਅਤੇ  ਅਨੁਵਾਦਕ ਵਜੋਂ ਹਿੰਦੀ ਤੋਂ ਪੰਜਾਬੀ, ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਹਿੰਦੀ ਵਿੱਚ ਤਕਰੀਬਨ ਵੱਖ-ਵੱਖ ਲੇਖਕਾਂ ਦੀਆਂ 10 ਪੁਸਤਕਾਂ ਦਾ ਅਨੁਵਾਦ ਕਰਨ ਸਮੇਤ ਮੈਡੀਕਲ ਨਾਲ ਸੰਬੰਧਿਤ 10 ਪੁਸਤਕਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਅਤੇ ਅੰਗਰੇਜ਼ੀ ਤੋਂ ਹਿੰਦੀ ਵਿੱਚ ਅਨੁਵਾਦ ਕਰਕੇ ਆਪਣਾਂ ਵਡਮੁੱਲਾ ਯੋਗਦਾਨ ਦੇਣ ਕਰ ਕੇ ਇਹ ਯਾਦਗਾਰੀ ਸਨਮਾਨ ਇਸ ਸਾਲ ਪ੍ਰਕਾਸ਼ ਕੌਰ ਸੰਧੂ ਨੂੰ ਦਿੱਤਾ ਜਾ ਰਿਹਾ ਹੈ। ਕੇਂਦਰ ਦੇ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਪ੍ਰਸਿੱਧ ਮਰਹੂਮ ਕਹਾਣੀਕਾਰ ਸ਼ਿਵਦੇਵ ਸੰਧਾਵਾਲੀਆ ਜੋ  ਕਿ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੇ ਵਸਨੀਕ ਸਨ “ਪ੍ਰਕਾਸ਼ ਕੌਰ ਸੰਧੂ” ਉਨ੍ਹਾਂ ਦੀ ਹੀ ਹੋਣਹਾਰ ਸਪੁੱਤਰੀ ਹੈ। ਸੀਨੀਅਰ ਮੀਤ ਪ੍ਰਧਾਨ ਆਸ਼ੂ ਕੁਮਰਾ ਅਤੇ ਮੀਤ ਪ੍ਰਧਾਨ ਮਲਕੀਤ ਸਿੰਘ ਮੀਤ, ਸਲਾਹਕਾਰ ਡਾ. ਅਵਤਾਰ ਸਿੰਘ ਭੰਡਾਲ, ਅਤੇ ਅਵਤਾਰ ਸਿੰਘ ਗਿੱਲ ਨੇ ਆਖਿਆ ਕਿ ਇਸ ਸਮਾਗਮ ਵਿੱਚ ਦੂਰੋਂ ਨੇੜਿਓਂ ਸ਼ਾਇਰ ਅਤੇ ਕਲਮਕਾਰ ਪਹੁੰਚ ਰਹੇ ਹਨ। ਉਕਤ ਸਨਮਾਨ ਮਿਤੀ 29 ਮਾਰਚ 2026 ਦਿਨ ਐਤਵਾਰ ਨੂੰ  ਨੂੰ ਸਵੇਰੇ ਠੀਕ 10 ਵਜੇ ਕਰਵਾਏ ਜਾ ਰਹੇ ਸਮਾਗਮ ਵਿੱਚ ਸਿਰਜਣਾ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਕਪੂਰਥਲਾ ਵਿਖੇ ਦਿੱਤਾ ਜਾਵੇਗਾ। ਇਹ ਜਾਣਕਾਰੀ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖਾਨ, ਅਤੇ ਸਹਾਇਕ ਪ੍ਰੈਸ ਸਕੱਤਰ ਰਜਨੀ ਵਾਲੀਆ ਨੇ ਦਿੱਤੀ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *