ਫਰੀਦਕੋਟ ਪੁਲਿਸ ਵੱਲੋਂ ਚੋਰੀ ਦੇ ਕੇਸ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਚੋਰੀ ਵਿੱਚ ਸ਼ਾਮਿਲ ਦੋਸ਼ੀਆਂ ਨੂੰ 24 ਘੰਟਿਆਂ ਅੰਦਰ ਹੀ ਕੀਤਾ ਕਾਬੂ

Spread the love

ਫਰੀਦਕੋਟ, 19 ਦਸੰਬਰ  (ਗੁਰਦੀਪ ਸਿੰਘ ਢਿੱਲੋਂ) ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਤਹਿਤ ਸ੍ਰੀ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਸਿਟੀ ਫਰੀਦਕੋਟ ਵੱਲੋਂ ਫਾਇਨੈਸ਼ੀਅਲ ਕੰਪਨੀ ਵਿੱਚੋ 03 ਲੱਖ 30 ਹਜਾਰ ਰੁਪਏ ਦੀ ਚੋਰੀ ਵਿੱਚ ਸ਼ਾਮਿਲ 02 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਮਿਤੀ 17.12.2024 ਨੂੰ ਮੁੱਦਈ ਗੁਰਵਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਰੜ ਜਿਲਾ ਮਾਨਸਾ ਜੋ ਕਿ ਭਾਰਤੀ ਫਾਇਨੈਸਿਅਲ ਇਨਕਲੁਜਨ ਲਿਮ ਕੰਪਨੀ ਦੀ ਬਰਾਚ ਫਰੀਦਕੋਟ ਵਿੱਚ ਬਤੌਰ ਯੂਨਿਟ ਮੈਨੇਜਰ ਤਾਇਨਾਤ ਹੈ। ਇੰਨਾ ਦੀ ਕੰਪਨੀ ਬੇਰੋਜਗਾਰ ਲੋਕਾ ਨੂੰ ਗਰੁੱਪ ਲੋਨ ਦਿੰਦੀ ਹੈ ਅਤੇ ਦੋਸ਼ੀ ਗੁਰਚਰਨ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਮਲਕੋ ਥਾਣਾ ਜੋਗਾ ਜਿਲਾ ਮਾਨਸਾ ਬਰਾਚ ਮੈਨੇਜਰ ਅਤੇ ਧਰਮਪ੍ਰੀਤ ਸਿੰਘ ਪੁੱਤਰ ਜਰਮਲ ਸਿੰਘ ਵਾਸੀ ਅਰਨੀਵਾਲਾ ਜਿਲਾ ਫਾਜਿਲਕਾ ਬਰਾਚ ਕੈਸੀਅਰ ਕੰਪਨੀ ਵਿੱਚ ਹੀ ਕੰਮ ਕਰਦੇ ਹਨ ਅਤੇ ਰਾਤ ਸਮੇ ਵੀ ਬਰਾਚ ਵਿੱਚ ਹੀ ਪੈਦੇ ਸਨ, ਮਿਤੀ 13-12-2024 ਨੂੰ ਸ਼ਾਮ 06 ਵਜੇ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਰਕੇ ਬਰਾਚ ਨੂੰ ਤਾਲਾ ਲਗਾ ਕੇ ਚਲੇ ਗਏ ਤਾ ਜਦ ਮਿਤੀ 16-12-2024 ਨੂੰ ਵਾਪਸ ਆ ਕੇ ਵੇਖਿਆ ਤਾ ਬਰਾਚ ਦੇ ਬਾਹਰਲੇ ਗੇਟ ਦਾ ਤਾਲਾ ਅਤੇ ਬਰਾਚ ਦੇ ਕੈਸ਼ ਵਾਲੇ ਸੇਫ ਨੂੰ ਕੱਟ ਕੇ ਸੇਫ ਵਿੱਚ 03 ਲੱਖ 30 ਹਜਾਰ ਰੁਪੈ ਚੋਰੀ ਹੋ ਗਏ ਸਨ। ਮੁੱਦਈ ਮੁਕੱਦਮਾ ਵੱਲੋ ਕੀਤੀ ਗਈ ਪੜਤਾਲ ਤੋ ਪਤਾ ਲੱਗਾ ਕਿ ਉਕਤ ਦੋਸ਼ੀਆ ਨੇ ਹੀ 03 ਲੱਖ 30 ਹਜਾਰ ਰੁਪੈ ਚੋਰੀ ਕੀਤੇ ਹਨ ਜਿਸਤੇ ਉਕਤ ਮੁੱਕਦਮਾ ਨੰਬਰ 446 ਮਿਤੀ 17.12.2024 ਅ/ਧ 331(3)/305(ਏ) ਬੀ.ਐਨ.ਐਸ ਥਾਣਾ ਸਿਟੀ ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ।  ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ ਅਲੱਗ-ਅਲੱਗ ਪੁਲਿਸ ਟੀਮਾਂ ਬਣਾ ਤੇ ਦੋਸ਼ੀਆਂ ਦੀ ਭਾਲ ਕੀਤੀ ਗਈ ਅਤੇ ਦੋਸ਼ੀ ਗੁਰਚਰਨ ਸਿੰਘ ਅਤੇ ਧਰਮਪ੍ਰੀਤ ਸਿੰਘ ਨੂੰ ਮਿਤੀ 18.12.2024 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਕਤ ਦੋਸ਼ੀਆ ਵੱਲੋਂ ਚੋਰੀ ਕਰਨ ਦੌਰਾਨ ਵਰਤਿਆ ਗਿਆ ਕਟਰ ਵੀ ਬਰਾਮਦ ਕੀਤਾ ਗਿਆ ਹੈ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *