ਭਾਕਿਯੂ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਵੱਲੋਂ ਬਾਰਿਸ਼ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਯੋਗ ਮੁਆਵਜ਼ਾ ਦੀ ਕੀਤੀ ਮੰਗ

Spread the love
ਦੋਦਾ 4 ਮਾਰਚ (ਲਖਵੀਰ ਸਿੰਘ ਧੂਲਕੋਟੀਆ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਬਾਰਿਸ਼ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਕਿਸਾਨਾਂ ਮਜ਼ਦੂਰਾਂ ਨਾਲ਼ ਹਮਦਰਦੀ ਪ੍ਰਗਟ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਦੀ ਅਗਵਾਈ ਹੇਠ ਪਿੰਡ ਭਾਗਸਰ,ਗੰਧੜ, ਲੱਖੇਵਾਲੀ ਆਦਿਕ ਅਨੇਕਾਂ ਪਿੰਡਾਂ ਵਿੱਚ ਪਿਛਲੇ ਦਿਨੀਂ ਜ਼ਿਲ੍ਹਾ ਭਰ ਵਿੱਚ ਫਸਲਾਂ ਕਣਕ, ਸਬਜ਼ੀਆਂ,ਹਰਾ ਚਾਰਾ ਫਲਾਂ ਮੋਟਰਾਂ ਸੋਲਰ ਪਲਾਂਟ ਘਰਾਂ ਮਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਮੰਗ ਕੀਤੀ ਕਿ ਸਰਕਾਰ ਤੁਰੰਤ ਮਾਲ ਮਹਿਕਮੇ ਤੋਂ ਗਰਦੌਵਰੀ ਕਰਵਾ ਕੇ ਮੁਆਵਜਾ ਕਿਸਾਨਾਂ ਮਜ਼ਦੂਰਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ ਕਿਸਾਨਾਂ ਮਜ਼ਦੂਰਾਂ ਸਾਰਾ ਕਰਜ਼ਾ ਖ਼ਤਮ ਕੀਤਾ ਜਾਵੇ।
ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਹਰਫੂਲ ਸਿੰਘ ਭਾਗਸਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਕਾ ਸਿੰਘ ਖੁੰਡੇ ਹਲਾਲ ਆਦਿ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ 31 ਮਾਰਚ ਜ਼ਿਲ੍ਹਾ ਭਰ ਵਿੱਚ ਗੜੇਮਾਰੀ ਨਾਲ ਫਸਲਾਂ ਕਣਕ ਦੀ ਵੱਡੀ ਪੱਧਰ ਤੇ ਤਬਾਹੀ ਹੋਈ ਹੈ। ਕਿਸਾਨ ਮਜ਼ਦੂਰ ਤਾਂ ਪਹਿਲਾਂ ਹੀ ਆਰਥਿਕ ਮੰਦਹਾਲੀ ਸ਼ਿਕਾਰ ਦਾ ਹਨ ਜਿਸ ਲਈ ਦੂਹਰੀ ਮਾਰ ਹੈ। ਕਿਉਂ ਕਿ ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਝਾੜ ਕਾਫ਼ੀ ਘੱਟ ਨਿਕਲ ਕਰਕੇ ਵੱਡਾ ਘਾਟਾ ਪਿਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਲੱਖੇਵਾਲੀ ਗੰਧੜ , ਨੰਦਗੜ੍ਹ ,ਸ਼ੇਰੇਵਾਲਾ ,ਭਾਗਸਰ ਆਦਿ ਅਨੇਕਾਂ ਪਿੰਡਾਂ ਵਿੱਚ ਕਿਸਾਨਾਂ ਦੀਆਂ ਫਸਲਾਂ 100 ਫ਼ੀਸਦੀ ਤੱਕ ਬਰਬਾਦ ਹੋ ਚੁੱਕੀ ਹੈ। ਜਦੋਂ ਕਿ ਬਾਕੀ ਪਿੰਡਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ। ਉਨ੍ਹਾਂ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਪੰਜਾਬ ਸਰਕਾਰ ਤੋ ਪੁਰਜ਼ੋਰ ਮੰਗ ਕੀਤੀ ਕਿ ਕਿਸਾਨਾਂ ਦਾ ਸਮੁਚਾ ਕਰਜ਼ਾ ਖ਼ਤਮ ਕੀਤਾ ਜਾਵੇ ਤਬਾਹ ਹੋਈਆਂ ਫਸਲਾਂ ਕਣਕ ਸਬਜ਼ੀਆਂ ਹਰਾ ਚਾਰਾ ਫਲਾਂ ਆਦਿਕ ਦਾ ਪ੍ਰਤੀ ਏਕੜ ਸੱਤਰ ਹਜ਼ਾਰ ਰੁਪਏ ਘਰਾਂ ਮਕਾਨਾਂ ਖੇਤੀ ਮੋਟਰਾਂ ਸੋਲਰ ਮੋਟਰਾਂ ਦੇ ਨੁਕਸਾਨ ਦਾ ਪੂਰਾ ਯੋਗ ਮੁਆਵਜ਼ਾ ਖੇਤ ਮਜ਼ਦੂਰਾਂ ਨੂੰ 10 ਫ਼ੀਸਦੀ ਸਮੇਤ ਤਰੁੰਤ ਕਾਸ਼ਤਕਾਰਾਂ ਕਿਸਾਨਾਂ ਮਜ਼ਦੂਰਾਂ ਦੇ ਖਾਤਿਆਂ ਵਿਚ ਪਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਰਕਾਰ ਨੇ ਤੁਰੰਤ ਮੁਆਵਜ਼ਾ ਨਾ ਦਿੱਤਾ ਤਾਂ ਸੰਘਰਸ਼ ਤੇਜ਼ ਤੇ ਜਾਰੀ ਰੱਖਿਆ ਜਾਵੇਗਾ।
ਸ਼ਾਮਲ ਆਗੂਆਂ ਚ ਬਲਾਕ ਸੀ੍ ਮੁਕਤਸਰ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਤੇ ਦਵਿੰਦਰ ਸਿੰਘ ਮਹਾਂ ਬੱਧਰ ਸੀਨੀਅਰ ਮੀਤ ਪ੍ਰਧਾਨ ਹਰਫੂਲ ਸਿੰਘ ਭਾਗਸਰ ਕਾ ਜਗਦੇਵ ਸਿੰਘ ਮਾ ਕੁਲਵੀਰ ਸਿੰਘ ਭਾਗਸਰ ਹਰਚਰਨ ਸਿੰਘ ਦਰਸ਼ਨ ਸਿੰਘ ਲੱਖੇਵਾਲੀ ਮਾ ਗੁਰਚਰਨ ਸਿੰਘ ਜਸਵੀਰ ਸਿੰਘ ਗੰਧੜ ਸੋਹਣ ਸਿੰਘ ਨਿਰਮਲ ਸਿੰਘ ਕੌੜਿਆਂ ਵਾਲੀ ਗਿੱਦੜਬਾਹਾ ਬਲਾਕ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ ਅਜੈਬ ਸਿੰਘ ਸਾਧੂ ਛੱਤੇਆਣਾ ਬਿੱਕਰ ਸਿੰਘ ਭਲਾਈਆਣਾ ਜਸਵੀਰ ਸਿੰਘ ਪੱਪਲਾ ਦੋਦਾ ਜਗਸੀਰ ਸਿੰਘ ਖਾਲਸਾ ਮੱਘਰ ਸਿੰਘ ਬੋਹੜ ਸਿੰਘ ਕੋਟਲੀ ਅੰਗਰੇਜ਼ ਸਿੰਘ ਫੌਜੀ ਬੂਟਾ ਸਿੰਘ ਮੱਲਣ ਸੁਖਦੇਵ ਸਿੰਘ ਖੂਨਣ ਖੁਰਦ ਬੇਅੰਤ ਸਿੰਘ ਗਿਲਜੇਵਾਲਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਇਲਾਵਾ ਵੱਡੀ ਗਿਣਤੀ ਪੀੜਤ ਕਿਸਾਨ ਮਜ਼ਦੂਰ ਹਾਜ਼ਰ ਸਨ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *