ਰਣਜੀਤ ਐਵਨਿਊ ਵੈਲਫੇਅਰ ਸੋਸਾਇਟੀ ਕਪੂਰਥਲਾ ਦੀ ਹੰਗਾਮੀ ਮੀਟਿੰਗ ਆਯੋਜਿਤ

Spread the love
 ਮੀਟਿੰਗ ਵਿੱਚ ਰਣਜੀਤ ਐਵਨਿਊ ਵਿੱਚ ਚੱਲ ਰਹੀਆਂ ਵੱਖੋ ਵੱਖ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ
ਕਪੂਰਥਲਾ , 26 ਮਾਰਚ   (  ਕੌੜਾ  )-  ਰਣਜੀਤ ਐਵਨਿਊ ਵੈਲਫੇਅਰ ਸੋਸਾਇਟੀ ਕਪੂਰਥਲਾ ਦੀ ਇੱਕ ਹੰਗਾਮੀ ਮੀਟਿੰਗ ਪ੍ਰਧਾਨ ਸਤਨਾਮ ਸਿੰਘ ਮੈਨੇਜਰ ਅਤੇ ਸਕੱਤਰ ਹਰਵਿੰਦਰ ਸਿੰਘ ਮੁਲਤਾਨੀ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸਾਹਿਬ ਸ੍ਰੀ ਦੇਵੀ ਤਲਾਬ ਵਿਖੇ ਆਯੋਜਿਤ ਕੀਤੀ ਗਈ।   ਮੀਟਿੰਗ ਵਿੱਚ ਰਣਜੀਤ ਐਵਨਿਊ ਵਿੱਚ ਚੱਲ ਰਹੀਆਂ ਵੱਖੋ ਵੱਖ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ ਸਮੂਹ ਹਾਜਰੀਨ ਪਾਸੋਂ ਸੁਝਾਅ ਮੰਗੇ ਗਏ।  ਇਸ ਮੌਕੇ ਡੀਐਸਪੀ ਸ਼ਿਵਦਰਸ਼ਨ ਸਿੰਘ ਕਾਲੋ ਨੇ ਦੱਸਿਆ ਕਿ ਅੱਜ ਕੱਲ ਰਣਜੀਤ ਐਵਨਿਊ ਵਿੱਚ ਚੋਰੀ ਦੀਆਂ ਸਮੱਸਿਆ ਬਹੁਤ ਵੱਡੀ ਬਣ ਚੁੱਕੀ ਹੈ ਅਤੇ ਰਾਤ ਸਮੇਂ ਚੋਰ ਰਣਜੀਤ ਐਵਨਿਊ ਦੀਆਂ ਕੋਠੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।  ਇਸ ਮੌਕੇ ਹਾਜ਼ਰ ਮੈਂਬਰ ਦਵਿੰਦਰ ਸਿੰਘ ਵਾਲੀਆ ਨੇ ਮੰਗ ਰੱਖੀ ਕਿ ਗਲੀ ਨੰਬਰ ਅੱਠ ਅਤੇ ਰਣਜੀਤ ਐਵਨਿਊ ਦੇ ਵੱਖੋ ਵੱਖ ਇਲਾਕਿਆਂ ਵਿੱਚ ਗੰਧਲੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਪੇਸ਼ ਆ ਰਹੀ ਹੈ ਜਿਸ ਦਾ ਪਹਿਲ ਦੇ ਅਧਾਰ ਤੇ ਹਲ ਕੀਤਾ ਜਾਣਾ ਬਣਦਾ ਹੈ।  ਇਸ ਮੌਕੇ ਕਮੇਟੀ ਦੇ ਸਕੱਤਰ ਹਰਵਿੰਦਰ ਸਿੰਘ ਮੁਲਤਾਨੀ ਨੇ ਕਮੇਟੀ ਦੀ ਸਲਾਨਾ ਕਾਰਗੁਜ਼ਾਰੀ ਰਿਪੋਰਟ ਪੜ੍ ਕੇ ਸਮੂਹ ਮੈਂਬਰਾਂ ਨੂੰ ਸੁਣਾਈ ਅਤੇ ਕਮੇਟੀ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਮੈਨੇਜਰ ਮੈਨੇਜਰ ਨੇ ਕਮੇਟੀ ਦੇ ਸਲਾਨਾ ਖਰਚੇ ਦੀ ਰਿਪੋਰਟ ਪੇਸ਼ ਕੀਤੀ ਇਸ ਮੌਕੇ ਰਣਜੀਤ ਐਵਨ ਵੈਲਫੇਅਰ ਸੋਸਾਇਟੀ  ਵੱਲੋਂ ਕਲੋਨੀ ਦੇ ਵੱਖੋ ਵੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਨੁਕਤੇ ਵੀ ਪੇਸ਼ ਕੀਤੇ ਅਤੇ ਆਉਣ ਵਾਲੇ ਦਿਨਾਂ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲ ਕੇ ਗੰਦਲੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਹੱਲ ਕਰਾਉਣ ਲਈ ਬੇਨਤੀ ਪੱਤਰ ਦੇਣ ਦਾ ਨਿਰਨਾ ਕੀਤਾ ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਸ਼੍ਰੀ ਹਰਭਜਨ ਸਿੰਘ ਭਸੀਨ, ਸ਼ਿਵਦੇਵ ਸਿੰਘ ਕਾਹਲੋ,  ਦਵਿੰਦਰ ਸਿੰਘ ਵਾਲੀਆ ,ਗੁਰਚਰਨ ਸਿੰਘ ,ਗੁਰਮੇਲ ਸਿੰਘ ,ਦਲਜੀਤ ਸਿੰਘ ਭੁੱਲਰ, ਚਰਨਜੀਤ ਸਿੰਘ ,ਲੱਖਾ ਸਿੰਘ ,ਪ੍ਰੀਤਮ ਸਿੰਘ ਅਤੇ ਹਰਵਿੰਦਰ ਸਿੰਘ ਮੁਲਤਾਨੀ ਹਾਜ਼ਰ ਸਨ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *