ਸੰਤ ਸੀਚੇਵਾਲ ਨੇ ਮਲੇਸ਼ੀਆ ਦੀ ਜੇਲ੍ਹ ਵਿੱਚੋਂ ਵਾਪਸ ਲਿਆਂਦਾ ਵਿਧਵਾ ਮਾਂ ਦਾ ਪੁੱਤ

Spread the love
ਫੱਤੂਢੀਗਾ 16 ਅਪ੍ਰੈਲ ਅਮਨਦੀਪ  ਮਲੇਸ਼ੀਆ ਦੀ ਜੇਲ੍ਹ ਵਿੱਚ ਕੈਦ ਲੁਧਿਆਣਾ ਜਿਲ੍ਹੇ ਦੇ ਰਹਿਣ ਵਾਲੇ ਜਗਦੀਪ ਸਿੰਘ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨ ਸਦਕਾ ਘਰ ਵਾਪਸੀ ਹੋਈ ਹੈ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਜਗਦੀਪ ਨੇ ਹੱਡਬੀਤੀ ਸੁਣਾਉਂਦਿਆ ਕਿਹਾ ਕਿ ਜਿਸ ਵੇਲੇ ਉੱਥੇ ਪੁਲਿਸ ਨੇ ਉਸਨੂੰ ਫੜ ਲਿਆ ਉਸ ਲਈ ਇਹ ਹਲਾਤ ਅਜਿਹੇ ਸੀ, ਕਿ ਉਸਨੂੰ ਇੱਕ ਵਾਰ ਤਾਂ ਲੱਗਾ ਕਿ ਉਸਦਾ ਸਭ ਕੁੱਝ ਖਤਮ ਹੋ ਗਿਆ ਹੈ। ਜਗਦੀਪ ਨੇ ਦੱਸਿਆ ਕਿ ਕੰਪਨੀ ਵਿੱਚ ਪਏ ਛਾਪੇ ਦੌਰਾਨ ਉਸਨੂੰ ਸਾਥੀਆਂ ਸਮੇਤ ਫੜ ਲਿਆ ਸੀ। ਜਦੋਂ ਥਾਣੇ ਲਿਜਾਇਆ ਗਿਆ ਤਾਂ ਉਸਨੂੰ ਪਤਾ ਲੱਗਾ ਕਿ ਏਜੰਟ ਨੇ ਉਸਦਾ ਵੀਜ਼ਾ ਹੀ ਨਹੀਂ ਵਧਾਇਆ ਸੀ, ਜਿਸ ਕਾਰਣ ਉਸਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਤੇ ਕੈਂਪ ਵਿੱਚ ਭੇਜ ਦਿੱਤਾ ਗਿਆ। ਉਸ ਲਈ ਉਹ ਜ਼ੇਲ੍ਹ ਨਰਕ ਤੋਂ ਵੀ ਬਦਤਰ ਸੀ। ਵਾਪਿਸ ਪਰਤੇ ਜਗਦੀਪ ਨੇ ਦੱਸਿਆ ਕਿ ਸਾਲ 2019 ਦੌਰਾਨ ਉਹ ਮਲੇਸ਼ੀਆ ਘੁੰਮਣ ਲਈ ਗਿਆ ਸੀ। ਇਸੇ ਦੌਰਾਨ ਪੰਜਾਬ ਵਿੱਚ ਹੋਏ ਸੜਕ ਹਾਦਸੇ ਵਿੱਚ ਉਸਦੇ ਪਿਤਾ ਦੀ ਮੌਤ ਹੋ ਗਈ ਤੇ ਭਰਾ ਦੀ ਲੱਤ ਟੁੱਟ ਗਈ ਸੀ। ਜਗਦੀਪ ਨੇ ਦੱਸਿਆ ਕਿ ਘਰ ਦੇ ਹਲਾਤਾਂ ਨੂੰ ਦੇਖਦਿਆ ਹੋਇਆ ਉਸਨੇ ਮਲੇਸ਼ੀਆ ਰਹਿਣ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਉਸਨੇ ਆਪਣਾ ਵੀਜ਼ਾ ਵਧਾਉਣ ਲਈ ਉੱਥੇ ਦੇ ਏਜੰਟ ਨੂੰ 2000 ਮਲੇਸ਼ੀਅਨ ਰਿੰਗਿਟ (38000 ਰੁਪੈ) ਦਿੱਤੇ ਸਨ। ਏਜੰਟ ਨੇ ਪੈਸੇ ਲੈਣ ਦੇ ਬਾਵਜੂਦ ਉਸਦਾ ਵੀਜ਼ਾ ਨਹੀਂ ਵਧਾਇਆ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਉਸਦੇ ਭਰਾ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਜਗਦੀਪ ਜੇਲ੍ਹ ਵਿੱਚ ਹੈ ਤਾਂ ਇਸ ਮਾਮਲੇ ਨੂੰ ਪ੍ਰਦੀਪ ਸਿੰਘ ਖਾਲਸਾ ਅਤੇ ਅਰਸ਼ਦੀਪ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ 02 ਅਪ੍ਰੈਲ ਸੰਪਰਕ ਕੀਤਾ। ਸੰਤ ਸੀਚੇਵਾਲ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਸਦਕਾ ਜਗਦੀਪ 10 ਅਪ੍ਰੈਲ ਨੂੰ ਸਹੀ ਸਲਾਮਤ ਘਰ ਵਾਪਿਸ ਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਵਿਧਵਾ ਮਾਂ ਨੂੰ ਉਸਦੇ ਪੁੱਤਰ ਨਾਲ ਮਿਲਾਉਣ ਲਈ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *