ਕੁਰਾਲੀ 2ਅਗਸਤ (ਜਗਦੇਵ ਸਿੰਘ )ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿਲਾ ਰੋਪੜ ਵਲੋਂ 4 ਅਗਸਤ ਨੂੰ ਐਮ ਡੀ ਸੁੂਗਰਫੇੈਡ ਮੋਹਾਲੀ ਫੇਸ-2 ਸਥਿਤ ਦਫਤਰ ਅਗੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਤੇ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਵਿਚ ਬਲਾਕ ਰੋਪੜ ਤੋ ਬਲਾਕ ਪ੍ਰਧਾਨ ਮੋਹਰ ਸਿੰਘ ਖ਼ਾਬੜਾਂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਗੰਨਾ ਕਾਸ਼ਤਕਾਰ ਅਤੇ ਕਿਸਾਨ ਸ਼ਾਮਲ ਹੋਣਗੇ ਆਗੂਆਂ ਦੱਸਿਆ ਕਿ ਪਿਛਲੇ ਸੀਜਨ ਦੌਰਾਨ ਗੰਨਾ ਕਾਸ਼ਤਕਾਰਾਂ ਦਾ ਕੁਦਰਤੀ ਦੀ ਮਾਰ /ਮੋਸਮ ਦੀ ਖਰਾਬੀ ਕਾਰਨ ਗੰਨੇ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਕਾਰਨ ਕਾਸ਼ਤਕਾਰਾਂ ਵਲੋਂ ਮੋਰਿੰਡਾ ਖੰਡ ਨਾਲ ਕੀਤਾ ਬਾਂਡ ਘੱਟ ਰਹਿ ਜਾਂਣ ਕਾਰਨ ਮਿੱਲ ਵਲੋਂ ਗੰਨਾ ਕਾਸ਼ਤਕਾਰਾਂ ਦੇ ਕੁੱਲ ਲਗਭਗ 98 ਲੱਖ ਪਨਾਲਿਟੀ ਦੇ ਨਾਮ ਤੇ ਕੱਟ ਲਏ ਗਏ ਹਨ ਜਿਸ ਨਾਲ ਕਿਸਾਨਾਂ ਤੇ ਭਾਰੀ ਆਰਥਿਕ ਬੋਝ ਪਿਆ ਹੈ ਜੋ ਕਿ ਸਰਾਸਰ ਧੱਕਾ ਹੈ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਸਾਬਕਾ ਸਰਪੰਚ ਚੱਕਲਾਂ ਵਲੋਂ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਸਮੇ ਦੌਰਾਨ ਸ਼ੂਗਰਫੈਡ ਦੇ ਐਮ ਡੀ, ਕੇਨ ਕਮਿਸਨਰ ਅਤੇ ਖੰਡ ਮਿੱਲ ਮੋਰਿੰਡਾ ਦੇ ਉੱਚ ਅਧਿਕਾਰੀਆਂ ਨਾਲ ਕੱਟੀ ਗਈ ਪਨੇਲਿਟੀ ਨੂੰ ਰੱਦ ਕਰਾਉਣ ਲਈ ਕਈ ਮੀਟਿੰਗਾਂ ਕੀਤੀਆਂ ਗਈਆਂ, ਪਰੰਤੂ ਅੱਜ ਤੱਕ ਕੋਈ ਭੀ ਸਿੱਟਾ ਨਾ ਨਿਕਲਣ ਤੇ ਜਥੇਬੰਦੀ ਵਲੋਂ ਲਏ ਫੈਸਲੇ ਮੁਤਾਬਕ ਸੁੂਗਰਫੇੈਡ ਮੋਹਾਲੀ ਦਫਤਰ ਸਾਹਮਣੇ 4 ਅਗਸਤ 11 ਵਜੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਕੀਤੀ ਕਟੌਤੀ ਨੂੰ ਰੱਦ ਕਰਾਉਣ ਨੂੰ ਲੈ ਕੇ ਮੰਗ ਪੱਤਰ ਭੀ ਦਿੱਤਾ ਜਾਵੇਗਾ ਅਤੇ ਇਨਸਾਫ ਦੀ ਮੰਗ ਕੀਤੀ ਜਾਵੇਗੀ ਜਥੇਬੰਦੀ ਵਲੋਂ ਆਪਣੇ ਸਮੂਹ ਮੈਂਬਰਾਂ ਤੇ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਗਈ ਕਿ ਇਸ ਧਰਨੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਨੂੰ ਸ਼ਫਲ ਬਣਾਉਣ