ਕੋਠੇ ਮੰਡੀ ਕਲਾਂ ਦੀ ਪੰਚਾਇਤ ਨੇ ਸਰਪੰਚ ਜਸਵੰਤ ਦਰਦ ਪ੍ਰੀਤ ਦੀ ਅਗਵਾਈ ਚ ਸਾਂਝੇ ਥਾਵਾਂ ਤੇ ਬੂਟੇ ਲਾਏ 

Spread the love

 ਸਮਾਜ ਸੇਵੀ ਅਧਿਆਪਕ ਗੁਰਵਿੰਦਰ ਸਿੱਧੂ ਨੇ ਵਿਸ਼ੇਸ਼ ਯੋਗਦਾਨ ਪਾਇਆ

ਰਾਮਪੁਰਾ ਫੂਲ, 17 ਦਸੰਬਰ (  ਪੱਤਰ ਪ੍ਰੇਰਕ  ) ਗ੍ਰਾਮ ਪੰਚਾਇਤ ਕੋਠੇ ਮੰਡੀ ਕਲਾਂ ਵਲੋਂ ਸਰਪੰਚ ਜਸਵੰਤ ਦਰਦ ਪ੍ਰੀਤ ਦੀ ਅਗਵਾਈ ਵਿੱਚ ਸਮਾਜ ਸੇਵੀ ਅਧਿਆਪਕ ਗੁਰਵਿੰਦਰ ਸਿੱਧੂ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਨਰੇਗਾ ਮਜ਼ਦੂਰਾਂ ਵਲੋਂ ਬੂਟੇ ਲਾਏ ਗਏ!  ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਸਵੰਤ ਦਰਦ ਪ੍ਰੀਤ ਨੇ ਦੱਸਿਆ ਕਿ ਪਿੰਡ ਕੋਠੇ ਮੰਡੀ ਕਲਾਂ ਦੇ ਬੱਸ ਸਟੈਂਡ ਨੇੜੇ ਸੜਕ ਕਿਨਾਰੇ ਪਈਆਂ ਰੂੜੀਆਂ ਨੂੰ ਹਟਾਕੇ ਛਾਂ ਦਾਰ ਤੇ ਫ਼ਲਦਾਰ ਵਿਰਾਸਤੀ ਬੂਟੇ ਲਗਾਏ ਗਏ ਨੇ! ਉਨਾਂ ਦੱਸਿਆ ਕਿ ਇੰਨਾਂ ਬੂਟਿਆਂ ਨਾਲ ਪਿੰਡ ਦੀ ਨੁਹਾਰ ਬਦਲੇਗੀ ਤੇ ਗੰਦਗੀ ਤੋਂ ਨਿਜਾਤ ਮਿਲੇਗੀ! ਇਸ ਮੌਕੇ ਸਮਾਜ ਸੇਵੀ ਅਧਿਆਪਕ ਗੁਰਵਿੰਦਰ ਸਿੱਧੂ ਨੇ ਪਿੰਡ ਦੀ ਪੰਚਾਇਤ ਤੇ ਸਰਪੰਚ ਜਸਵੰਤ ਦਰਦ ਪ੍ਰੀਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਕਾਰਜ ਕਰਕੇ ਸਮੁੱਚੀ ਪੰਚਾਇਤ ਨੇ ਆਪਣੀ ਅਗਾਂਹਵਧੂ ਸੋਚ ਦਾ ਪ੍ਰਗਟਾਵਾ ਕੀਤਾ ਹੈ, ਕਿਉਂਕਿ ਇਹ ਬੂਟੇ ਤੇ ਪੌਦੇ ਜਿੱਥੇ ਪਿੰਡ ਦੇ ਆਲੇ ਦੁਆਲੇ ਨੂੰ ਚਾਰ ਚੰਦ ਲਾਉਣਗੇ,ਉੱਥੇ ਹੀ ਵਾਤਾਵਰਨ ਨੂੰ ਸ਼ੁੱਧ ਕਰਨ ਵਿਚ ਵੀ ਆਪਣਾ ਯੋਗਦਾਨ ਪਾਉਣਗੇ! ਇਸ ਮੌਕੇ ਪਿੰਡ ਦੀ ਪੰਚ ਲਵਪ੍ਰੀਤ ਕੌਰ, ਪੰਚ ਕੁਲਵੰਤ ਕੌਰ, ਪੰਚ ਸੀਮਾ, ਮੇਟ ਜਸਕਰਨ ਕੌਰ , ਪਿੰਡ ਦੇ ਸਾਮਜ ਸੇਵੀ ਲਖਵਿੰਦਰ ਸਿੰਘ ਤੋਤੀ,   ਰਣਜੀਤ ਸਿੰਘ ਮਾਣੂ, ਜੈਲਾ ਸਿੰਘ ਤੋਂ ਇਲਾਵਾ ਵੱਡੀ ਗਿੱਣਤੀ ਵਿਚ ਨਰੇਗਾ ਮਜ਼ਦੂਰ ਹਾਜ਼ਰ ਸਨ !

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *