ਗੁਰਦੁਆਰਾ ਪਾਤਸ਼ਾਹੀ ਨੌਵੀਂ ਢਿੱਲਵਾਂ ਵਿਖੇ ਸੈਂਕੜੇ ਸੰਗਤਾਂ ਨੇ ਵੇਖੀ * ਸਤਲੁਜ* ਫਿਲਮ 

Spread the love
ਤਪਾ ਮੰਡੀ,10 ਜੁਲਾਈ(ਗੋਲਡੀ ਵਿਆਸ) ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਅਤੇ ਘਾਲਣਾ ਉੱਤੇ  ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਵੱਲੋ ਬਣਾਈ ਫਿਲਮ * ਸਤਲੁਜ*  ਉੱਤੇ ਭਾਵੇਂ ਪਾਬੰਦੀ ਲਗਾਈ ਗਈ ਹੈ। ਪਰ ਪੂਰੇ ਪੰਜਾਬ ਵਾਸੀਆਂ ਅੰਦਰ ਫਿਲਮ ਨੂੰ ਦੇਖਣ ਲਈ ਜਗਿਆਸਾ ਭਾਰੂ ਹੈ।ਇਸੇ ਕਾਰਨ ਪਿੰਡੋਂ – ਪਿੰਡ ਇਸ ਫਿਲਮ ਨੂੰ ਦੇਖਣ ਅਤੇ ਦਿਖਾਉਣ ਦੇ ਨਿੱਜੀ ਉਪਰਾਲੇ ਹੋ ਰਹੇ ਹਨ। ਇਸੇ ਅੰਤਰਗਤ ਹੀ ਨੇੜਲੇ ਪਿੰਡ ਢਿੱਲਵਾਂ ਵਿਖੇ ਨਗਰ ਦੇ ਨੌਜਵਾਨਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਵੱਡੀ ਸਕਰੀਨ ਲਗਾ ਕੇ ਇਸ ਫਿਲਮ ਨੂੰ ਵਿਖਾਉਣ ਦਾ ਉਦਮ ਕੀਤਾ।ਫਿਲਮ ਦੇ ਆਖਰ ਵਿੱਚ ਸੁਖਵਿੰਦਰ ਸਿੰਘ ਢਿੱਲਵਾਂ ਨੇ 1984 ਤੋ 1995 ਦੇ ਉਸ ਕਾਲੇ ਦੌਰ ਅੰਦਰ ਹਕੂਮਤ ਦੇ ਜ਼ਬਰ ਬਾਰੇ ਜਾਣਕਾਰੀ ਦਿੱਤੀ।ਮਨੁੱਖੀ ਅਧਿਕਾਰਾਂ ਦੇ ਹੋਏ ਹਨਨ ਤੋ ਜਾਣੂ ਕਰਵਾਇਆ।ਇਸ ਮੌਕੇ ਰਿਸੀਵਰ ਕੁਲਦੀਪ ਸਿੰਘ ਖਾਲਸਾ, ਗੁਰਜੰਟ ਸਿੰਘ ਮੈਨੇਜਰ,ਜਸਵਿੰਦਰ ਸਿੰਘ,ਹਰਜਿੰਦਰ ਸਿੰਘ ਢਿੱਲੋ,ਬਲਵੰਤ ਸਿੰਘ,ਅਮਰਜੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ।           ‌‌।
  • Related Posts

    ਰਾਜਨੀਤੀ ਦਾ ਅਸਲ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ —ਪਰਮਜੀਤ ਪੰਮਾ ਤਾਜੋਕੇ 

    Spread the love

    Spread the loveਤਪਾ ਮੰਡੀ 10  ਜੁਲਾਈ (ਗੋਲਡੀ ਵਿਆਸ)ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਪੰਮਾ ਤਾਜੋਕੇ ਆਪਣੇ ਇਲਾਕੇ ਵਿੱਚ ਲੋਕਾਂ ਨਾਲ ਨਜ਼ਦੀਕੀ ਸੰਪਰਕ ਅਤੇ ਸਮਾਜਿਕ…

    ਏ. ਐਫ.ਐਸ.ਉ. ਜੰਡਿਆਲਾ ਗੁਰੁ ਨੂੰ ਮਿਲਿਆ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਡੈਪੂਟੇਸ਼ਨ

    Spread the love

    Spread the love ਅੰਮ੍ਰਿਤਸਰ 10 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਇੱਕ ਡੈਪੂਟੇਸ਼ਨ ਕੁਲਵੰਤ ਸਿੰਘ ਛੱਜਲ ਵੱਡੀ ਦੀ ਅਗਵਾਈ ਹੇਠ ਏ ਐਫ ਐਸ ਓ ਜੰਡਿਆਲਾ…

    Leave a Reply

    Your email address will not be published. Required fields are marked *