ਗੁੰਮ ਹੋਇਆ ਲੱਭਿਆ ਪਰਸ ਵਾਪਸ ਕਰਕੇ ਸਤਨਾਮ ਸਿੰਘ ਨੇ ਦਿਖਾਈ ਇਮਾਨਦਾਰੀ ਦੀ ਮਿਸਾਲ। ਡਾਇਰੈਕਟਰ ਮੀਤ ਸੰਧੂ ਹਾਮਦ ਨੇ ਕੀਤਾ ਧੰਨਵਾਦ 

Spread the love
ਗੁਰੂਹਰਸਹਾਏ, 17 ਅਗੱਸਤ (ਪੰਜਾਬ ਦਾ ਖੁਲਾਸਾ) ਇਮਾਨਦਾਰੀ ਅੱਜ ਵੀ ਸਮਾਜ ਵਿੱਚ ਜ਼ਿੰਦਾ ਹੈ,ਇਸ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪਿੰਡ ਹਾਮਦ ਦੇ ਵਸਨੀਕ ਸਤਨਾਮ ਸਿੰਘ ਸੰਧੂ ਨੂੰ ਇੱਕ ਗੁੰਮ ਹੋਇਆ ਪਰਸ ਮਿਲਿਆ। ਸਤਨਾਮ ਸਿੰਘ ਨੇ ਪਰਸ ਆਪਣੇ ਕੋਲ ਰੱਖਣ ਦੀ ਬਜਾਏ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਵਾਜ਼ ਦੇ ਕੇ ਪਰਸ ਮਿਲਣ ਦੀ ਜਾਣਕਾਰੀ ਦਿੱਤੀ ਅਤੇ ਉਸ ਦੇ ਅਸਲ ਮਾਲਕ ਤੱਕ ਪਹੁੰਚਾਇਆ। ਦੱਸਣਯੋਗ ਹੈ ਕਿ ਇਸੇ ਪਿੰਡ ਦੇ ਹੀ ਅਸਲੀ ਮਾਲਕ ਪਰਸ ਵਾਪਸ ਮਿਲਣ ਉਪਰੰਤ ਡਾਇਰੈਕਟਰ ਮੀਤ ਸੰਧੂ ਨੇ ਸਤਨਾਮ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿਖਾਈ ਇਮਾਨਦਾਰੀ ਅਤੇ ਨੇਕਦਿਲੀ ਸਮਾਜ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਲੋਕ ਅਕਸਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਜਾਂਦੇ ਹਨ, ਉੱਥੇ ਸਤਨਾਮ ਸਿੰਘ ਨੇ ਆਪਣਾ ਫਰਜ਼ ਨਿਭਾਉਂਦਿਆਂ ਇਨਸਾਨੀਅਤ ਅਤੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।ਸਤਨਾਮ ਸਿੰਘ ਸੰਧੂ ਵੱਲੋਂ ਗੁੰਮ ਹੋਏ ਪਰਸ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾ ਕੇ ਦੇਣਾ ਅਤੇ ਪਰਸ ਉਸ ਦੇ ਮਾਲਕ ਨੂੰ ਵਾਪਸ ਕਰਨਾ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾਂ ਨੇ ਵੀ ਸਤਨਾਮ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਇਮਾਨਦਾਰੀ ਸਮਾਜ ਵਿੱਚ ਭਰੋਸੇ ਅਤੇ ਚੰਗੀ ਸੋਚ ਨੂੰ ਹੋਰ ਮਜ਼ਬੂਤ ਕਰਦੀ ਹੈ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *