ਚਮਕਦੇ ਸਿਤਾਰਿਆਂ ਅੱਗੇ ਹਨ੍ਹੇਰਾ

Spread the love
ਸਿਤਾਰੇ ਚਮਕਦੇ ਸੋਹਣੇ ਲੱਗਦੇ ਹਨ , ਹਨ੍ਹੇਰਾ ਇਹਨਾਂ ਦੇ ਟਿਮ ਟਿਮਾਉਣ ਲਈ ਜ਼ਰੂਰੀ ਹੈ ਕਿਉਂਕਿ ਹਨ੍ਹੇਰਾ ਹੀ ਇਹਨਾਂ ਦੀ ਹੋਂਦ ਨੂੰ ਦਰਸਾਉਂਦਾ ਹੈ ਪ੍ਰੰਤੂ ਕੁੱਝ ਸਿਤਾਰੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਹਨ੍ਹੇਰਾ ਖਾ ਜਾਂਦਾ ਹੈ। ਅਜਿਹੇ ਹੀ ਸਿਤਾਰੇ ਹਨ ਉਹ ਹੋਣਹਾਰ ਬੱਚੇ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਡਾਕਟਰ ਅਤੇ ਇੰਜਨੀਅਰ ਬਣਨ ਦੇ ਸੁਪਨੇ ਦੇਖੇ, ਬਿਨਾਂ ਕਿਸੇ ਪ੍ਰਾਈਵੇਟ ਕੋਚਿੰਗ ਦੇ ਨੀਟ ਵਰਗੇ ਇਮਤਿਹਾਨਾਂ ਨੂੰ ਫ਼ਤਿਹ ਕੀਤਾ ਪ੍ਰੰਤੂ ਹੁਣ ਜਦੋਂ ਡਾਕਟਰ ਬਣਨ ਦਾ ਸੁਪਨਾ ਸੱਚ ਕਰਨ ਲਈ ਕਾਲਜ਼ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਦਾ ਸਮਾਂ ਆਇਆ ਉਦੋਂ ਇਹਨਾਂ ਹੋਣਹਾਰ ਬੱਚਿਆਂ ਅਤੇ ਇਹਨਾਂ ਦੇ ਮਾਪਿਆਂ ਨੂੰ ਦਾਖਲੇ ਲਈ ਲੱਖਾਂ ਰੁਪਏ ਦੇ ਫ਼ਿਕਰਾਂ ਨੇ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ।ਇਹ ਹੋਣਹਾਰ ਬੱਚੇ ਜਿਨ੍ਹਾਂ ਨੇ ਕਾਮਯਾਬੀ ਦੇ ਝੰਡੇ ਗੱਡੇ ਇਹਨਾਂ ਦੇ ਪਰਿਵਾਰ ਵਾਲਿਆਂ ਨੇ ਇਹਨਾਂ ਦੀ ਪੜ੍ਹਾਈ ਲਈ ਬਹੁਤ ਪਾਪੜ ਵੇਲੇ, ਕਿਸੇ ਪਿਤਾ ਨੇ ਕਰਜ਼ਾ ਚੁੱਕਿਆ, ਕਿਸੇ ਮਾਂ ਨੇ ਕੰਨਾਂ ਵਿੱਚੋਂ ਟੂੰਮਾਂ ਉਤਾਰ ਕੇ ਗਹਿਣੇ ਧਰੀਆਂ, ਕਿਸੇ ਭੈਣ ਨੇ ਆਪਣੇ ਵਿਆਹ ਲਈ ਬਣੇ ਗਹਿਣੇ ਸੁਨਿਆਰੇ ਕੋਲ ਜਾ ਧਰੇ ਤਾਂ ਜ਼ੋ ਮਾਪਿਆਂ ਦਾ ਤਾਰਾ ਅਤੇ ਕਿਸੇ ਭੈਣ ਦਾ ਭਰਾ ਆਪਣੇ ਸੁਪਨੇ ਪੂਰੇ ਕਰਕੇ ਪਰਿਵਾਰ ਨੂੰ ਗ਼ੁਰਬਤ ਦੇ ਚੱਕਰਵਿਊ ਵਿਚੋਂ ਕੱਢ ਸਕੇ ਪ੍ਰੰਤੂ ਹੁਣ ਲੱਖਾਂ ਰੁਪਏ ਫੀਸਾਂ ਦਾ ਕੀ ਹੱਲ ਹੋਵੇਗਾ? ਇਹ ਝੋਰਾ ਕੇਵਲ ਮਾਪਿਆਂ ਨੂੰ ਨਹੀਂ ਸਗੋਂ ਹਰੇਕ ਬੁੱਧੀਜੀਵੀ ਨੂੰ ਖਾਦਾਂ ਹੈ। ਸਮਾਜਿਕ ਕਲਿਆਣ ਦਾ ਹੋਕਾ ਦੇਣ ਵਾਲੇ ਵੋਟਾਂ ਵਟੋਰਨ ਸਮੇਂ ਪੀ ਐੱਚ ਡੀ ਤੱਕ ਦੀ ਪੜ੍ਹਾਈ ਮੁਫ਼ਤ ਹੋਵੇਗੀ ਦੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਇਹਨਾਂ ਦਾਅਵਿਆਂ ਨੂੰ ਕਿਸ ਤੱਕੜੀ ਵਿੱਚ ਤੋਲੀਏ ਵੀ ਕਿੰਨੇ ਸੱਚ ਹੋਏ, ਹਕੀਕਤ ਤਾਂ ਇਹ ਹੈ ਕਿ ਦਿਨੋਂ ਦਿਨ ਉਚੇਰੀ ਸਿੱਖਿਆ ਮਹਿੰਗੀ ਖ਼ਾਸ ਕਰਕੇ ਡਾਕਟਰੀ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਗ਼ਰੀਬ ਬੱਚਿਆਂ ਤੋਂ ਬਾਹਰ ਹੋ ਰਹੀ ਹੈ।ਇਹੀ ਕੌੜੀ ਸੱਚਾਈ ਹੈ ਜਿਸ ਨੂੰ ਦਿਲ ਤੇ ਪੱਥਰ ਰੱਖ ਮੰਨਣਾ ਪਵੇਗਾ।ਹੋਣਹਾਰ ਬੱਚਿਆਂ ਦੀ ਮਦਦ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ।ਇਹ ਉਹ ਬੱਚੇ ਨੇ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਦੇ ਨਤੀਜੇ ਬਦਲ ਕੇ ਸਰਕਾਰੀ ਸਕੂਲਾਂ ਦਾ ਨਾਂਅ ਚਮਕਾਇਆ, ਹੁਣ ਇਹਨਾਂ ਬੱਚਿਆਂ ਦੀ ਮਦਦ ਕਰਕੇ ਸਰਕਾਰ ਨੂੰ ਆਪਣੇ ਫਰਜ਼ ਨਿਭਾਉਣੇ ਚਾਹੀਦੇ ਹਨ। ਯੂਨੀਵਰਸਿਟੀ ਅਤੇ ਕਾਲਜਾਂ ਦੇ ਨਾਲ ਨਾਲ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਕੌਲਰਸਿਪ ਸਕੀਮਾਂ ਇਹਨਾਂ ਬੱਚਿਆਂ ਤੱਕ ਪਹੁੰਚਾਉਣੀਆਂ ਹੋਣਗੀਆਂ ਇਸਦੇ ਨਾਲ ਹੀ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਵੀ ਇਹਨਾਂ ਬੱਚਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜ਼ੋ ਇਹ ਹੋਣਹਾਰ ਬੱਚੇ ਆਪਣੇ ਸੁਪਨਿਆਂ ਨੂੰ ਸੱਚ ਕਰ ਸਮਾਜ਼ ਨੂੰ ਇੱਕ ਨਵੀਂ ਦਿਸ਼ਾ ਦੇ ਸਕਣ।
 ਰਜਵਿੰਦਰ ਪਾਲ ਸ਼ਰਮਾ
     7087367969
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *